October 18, 2024 | By ਸਿੱਖ ਸਿਆਸਤ ਬਿਊਰੋ
ਗੁਰੂ ਖਾਲਸਾ ਪੰਥ ਦੀ ਰਿਵਾਇਤ ਅਤੇ ਜੁਝਾਰੂਆਂ ਦੀ ਅਸਲ ਪ੍ਰੇਰਨਾ ਸ਼ਕਤੀ ਨੂੰ ਨਵੀਂ ਪੀੜੀ ਦੇ ਨੌਜਵਾਨਾਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਰਹੇ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ੧੪ਵੀਂ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ 2 ਅਕਤੂਬਰ 2024, ਪਿੰਡ ਠਰੂਆ ਦੇ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਦੀ ਸਿੱਖ ਸੰਗਤਾਂ ਅਤੇ ਪਰਿਵਾਰ ਦੇ ਸਹਿਯੋਗ ਨਾਲ ਮਨਾਇਆ ਗਿਆ। ਭਾਈ ਸੁਰਿੰਦਰਪਾਲ ਸਿੰਘ ਜੀ ਦੀ ਸੰਗਤ ਦਾ ਆਨੰਦ ਮਾਣਦੇ ਰਹੇ ਡਾ. ਕੰਵਲਜੀਤ ਸਿੰਘ ਖਡੂਰ ਸਾਹਿਬ ਨੇ ਉਹਨਾਂ ਦੇ ਪੰਥ ਕਾਰਜਾਂ ਨੂੰ ਸੰਗਤ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਭਾਈ ਸਾਹਿਬ ਦਾ ਸੰਘਰਸ਼ ਧਰਾਤਲ ਤੋਂ ਥੱਲੇ ਪਸਰ ਰਹੀਆਂ ਜੜਾਂ ਦੀ ਤਰ੍ਹਾਂ ਸੀ ਜੋ ਏਕ ਨਜ਼ਰੇ ਦੇਖਿਆ ਨਜ਼ਰ ਨਹੀਂ ਪੈਂਦਾ ਪਰ ਉਨਾਂ ਨੇ ਸੰਘਰਸ਼ ਦੀ ਵਿਰਾਸਤ ਨੂੰ ਸਾਂਭਦਿਆਂ ਅਤੇ ਲਹਿਰ ਦੇ ਅਮਲ ਦਾ ਪਸਾਰ ਕੀਤਾ।
Related Topics: Amit Shah, Bhai Surinderpal Singh Tharua, Dr. Kanwaljit Singh, Justin Trudeau, Lawrence Bishnoi, Modi Government