ਖਾਸ ਖਬਰਾਂ » ਸਿੱਖ ਖਬਰਾਂ

1991 ਝੂਠਾ ਪੁਲਿਸ ਮੁਕਾਬਲਾ:ਰੋਪੜ ਦੀ ਅਦਾਲਤ ਨੇ ਸਾਬਕਾ ਡੀਜੀਪੀ ਐਸ.ਕੇ.ਸ਼ਰਮਾ ਸਣੇ 4 ਪੁਲਿਸ ਵਾਲੇ ਬਰੀ ਕੀਤੇ

December 5, 2016 | By

ਰੋਪੜ: ਰੋਪੜ (ਰੂਪਨਗਰ) ਦੀ ਇਕ ਅਦਾਲਤ ਨੇ 3 ਦਸੰਬਰ, 2016 ਨੂੰ ਸਾਬਕਾ ਡੀਜੀਪੀ ਐਸ.ਕੇ. ਸ਼ਰਮਾ ਸਣੇ ਚਾਰ ਪੁਲਿਸ ਵਾਲਿਆਂ ਨੂੰ 1991 ‘ਚ ਹੋਏ ਝੂਠੇ ਮੁਕਾਬਲੇ ਦੇ ਕੇਸ ‘ਚ “ਸ਼ੱਕ ਦਾ ਫਾਇਦਾ” ਦਿੰਦੇ ਹੋਏ ਬਰੀ ਕਰ ਦਿੱਤਾ।

former-dgp-sk-sharma

3 ਦਸੰਬਰ ਨੂੰ ਐਸ.ਕੇ. ਸ਼ਰਮਾ ਰੋਪੜ ਦੀ ਅਦਾਲਤ ‘ਚ

ਰੋਪੜ ਸੈਸ਼ਨ ਜੱਜ ਬੀ.ਐਸ. ਸੰਧੂ ਨੇ ਚਾਰ ਦੋਸ਼ੀਆਂ ਉਸ ਵੇਲੇ ਦੇ ਮੋਰਿੰਡਾ ਦੇ ਐਸ.ਐਚ.ਓ. ਬਲਕਾਰ ਸਿੰਘ, ਸਾਬਕਾ ਡੀ.ਆਈ.ਜੀ. ਐਸ.ਪੀ.ਐਸ. ਬਸਰਾ, ਸਾਬਕਾ ਸਬ ਇੰਸਪੈਕਟਰ ਗੁਰਚਰਨ ਸਿੰਘ, ਸਾਬਕਾ ਪੰਜਾਬ ਪੁਲਿਸ ਮੁਖੀ ਐਸ.ਕੇ. ਸ਼ਰਮਾ ਨੂੰ ਸਿੱਖ ਨੌਜਵਾਨ ਕੁਲਦੀਪ ਸਿੰਘ ਦੇ ਝੂਠੇ ਮੁਕਾਬਲੇ ਦੇ ਕੇਸ ਵਿਚੋਂ ਬਰੀ ਕਰ ਦਿੱਤਾ।

ਕੁਲਦੀਪ ਸਿੰਘ ਦੇ ਮਾਤਾ-ਪਿਤਾ ਪਿੰਡ ਅਮਰਾਲੀ, ਜ਼ਿਲ੍ਹਾ ਰੋਪੜ ਵਿਖੇ ਆਪਣੇ ਪੁੱਤਰ ਦੀ ਫੋਟੋ ਨਾਲ (ਫਾਈਲ ਫੋਟੋ)

ਕੁਲਦੀਪ ਸਿੰਘ ਦੇ ਮਾਤਾ-ਪਿਤਾ ਪਿੰਡ ਅਮਰਾਲੀ, ਜ਼ਿਲ੍ਹਾ ਰੋਪੜ ਵਿਖੇ ਆਪਣੇ ਪੁੱਤਰ ਦੀ ਫੋਟੋ ਨਾਲ (ਫਾਈਲ ਫੋਟੋ)

ਸ਼ਿਕਾਇਤਕਰਤਾ ਦੇ ਵਕੀਲ ਮੁਤਾਬਕ ਕੁਲਦੀਪ ਸਿੰਘ ਪੁੱਤਰ ਅਜਾਇਬ ਸਿੰਘ, ਵਾਸੀ ਪਿੰਡ ਅਮਰਾਲੀ ਨੂੰ 24 ਅਕਤੂਬਰ, 1990 ਦੇ ਦਿਨ ਮੋਰਿੰਡਾ ਨੇੜੇ ਕ੍ਰਿਸ਼ਨਾ ਮੰਡੀ ਇਲਾਕੇ ਤੋਂ ਪੁਲਿਸ ਨੇ ਚੁੱਕਿਆ ਸੀ।

15 ਮਈ, 1991 ਨੂੰ ਅਜਾਇਬ ਸਿੰਘ ਨੇ ਅਖ਼ਬਾਰ ‘ਚ ਖ਼ਬਰ ਪੜ੍ਹੀ ਕਿ ਉਸ ਵੇਲੇ ਦੇ ਪਟਿਆਲਾ ਦੇ ਐਸ.ਐਸ.ਪੀ. ਐਸ.ਕੇ. ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਕੁਲਦੀਪ ਸਿੰਘ 1 ਮਈ ਨੂੰ ਬਰਨਾਲਾ ਪੁਲਿਸ ਥਾਣੇ ਦੇ ਪਿੰਡ ਠੋਲੀਵਾਲ ਵਿਖੇ ਮੁਕਾਬਲੇ ‘ਚ ਮਾਰਿਆ ਗਿਆ।

ਕੁਲਦੀਪ ਸਿੰਘ ਦੇ ਪਰਿਵਾਰ ਨੂੰ ਕੇਸ ਦਰਜ ਕਰਵਾਉਣ ਲਈ ਭਾਰਤੀ ਅਦਾਲਤਾਂ ‘ਚ ਲੰਬੀ ਲੜਾਈ ਲੜਨੀ ਪਈ।

ਜ਼ਿਕਰਯੋਗ ਹੈ ਕਿ 1980-90 ਦੇ ਦਹਾਕੇ ‘ਚ ਬਹੁਤ ਸਾਰੇ ਸਿੱਖ ਨੌਜਵਾਨ, ਬੀਬੀਆਂ ਪੰਜਾਬ ਪੁਲਿਸ ਅਤੇ ਭਾਰਤੀ ਫੌਜੀ/ਨੀਮ ਫੌਜੀ ਦਸਤਿਆਂ ਵਲੋਂ ਲਾਪਤਾ ਕਰ ਦਿੱਤੇ ਗਏ।

ਮਨੁੱਖੀ ਅਧਿਕਾਰਾਂ ਦੇ ਕਾਰਜਕਰਤਾ ਜਸਵੰਤ ਸਿੰਘ ਖਾਲੜਾ ਨੇ ਸ਼ਮਸ਼ਾਨ ਘਾਟਾਂ ਤੋਂ ਲਾਵਾਰਸ ਲਾਸ਼ਾਂ ਦੀ ਜਾਣਕਾਰੀ ਹਾਸਲ ਕਰਕੇ ਪੰਜਾਬ ਪੁਲਿਸ ਵਲੋਂ ਗ਼ੈਰ ਕਾਨੂੰਨੀ ਕਤਲਾਂ ਦੀ ਪੂਰੀ ਰਿਪੋਰਟ ਤਿਆਰ ਕੀਤੀ ਸੀ।

ਜਸਵੰਤ ਸਿੰਘ ਖਾਲੜਾ ਨੇ ਤਰਨਤਾਰਨ, ਪੱਟੀ ਅਤੇ ਦਰਗਿਆਣਾ ਮੰਦਰ ਦੇ ਸ਼ਮਸ਼ਾਨਘਾਟਾਂ ਦੇ ਰਿਕਾਰਡ ਇਕੱਠੇ ਕਰਕੇ ਪੰਜਾਬ ਪੁਲਿਸ ਵਲੋਂ ਲਾਪਤਾ ਕੀਤੇ ਗਏ ਅਤੇ ਲਾਵਾਰਸ ਲਾਸ਼ਾਂ ਦੇ ਸਬੰਧ ‘ਚ ਠੋਸ ਜਾਣਕਾਰੀ ਇਕੱਠੀ ਕਰ ਲਈ ਸੀ।

6 ਸਤੰਬਰ, 1995 ਨੂੰ ਜਸਵੰਤ ਸਿੰਘ ਖਾਲੜਾ ਨੂੰ ਵੀ ਲਾਪਤਾ ਕਰ ਦਿੱਤਾ ਗਿਆ ਅਤੇ ਬਾਅਦ ‘ਚ ਸੂਬੇ ਦੇ ਸਾਰੇ ਸ਼ਮਸ਼ਾਨਘਾਟਾਂ ਦਾ ਰਿਕਾਰਡ ਸੀ.ਬੀ.ਆਈ. ਨੇ ਸੀਜ਼ (ਬੰਦ) ਕਰ ਦਿੱਤਾ।

ਜਿਨ੍ਹਾਂ ਪੁਲਿਸ ਵਾਲਿਆਂ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਸੀ ਉਨ੍ਹਾਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ ਅਤੇ ਉਹ ਬੇਫਿਕਰ ਹੋ ਕੇ ਸੱਤਾ ਦਾ ਸੁਖ ਲੈ ਰਹੇ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

1991 Fake Encounter: Ropar Court Acquits 4 Cops, including Ex-DGP SK Sharma, on ‘benefit of doubt’ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,