Site icon Sikh Siyasat News

• ਪੰਜਾਬ ਬੰਦ • ਸ਼੍ਰੋ.ਗੁ.ਪ੍ਰ.ਕ. ਚੋਣਾਂ ‘ਤੇ ਸਰਗਰਮੀ • ਟਿੱਡੀਆਂ • ਸਾਕਾ ਬਹਿਬਲ ਕਲਾਂ ਤੇ ਹੋਰ ਖਬਰਾਂ

ਅੱਜ ਦੀ ਖਬਰਸਾਰ

(ਸਿੱਖ ਜਗਤ ਅਤੇ ਪੰਜਾਬ)

26 ਜਨਵਰੀ 2020 (ਐਤਵਾਰ)

ਖਬਰਾਂ ਸਿੱਖ ਜਗਤ ਦੀਆਂ:

ਸ਼੍ਰੋ.ਗੁ.ਪ੍ਰ.ਕ. ਚੋਣਾਂ ‘ਤੇ ਸਰਗਰਮੀ:

• ਸੁਖਦੇਵ ਸਿੰਘ ਢੀਂਡਸਾ ਦਾ ਬਿਆਨ।
• ਕਿਹਾ ਕਿ ਸ਼੍ਰੋ.ਗੁ.ਪ੍ਰ.ਕ. ਚੋਣਾਂ ਛੇਤੀ ਕਰਵਾਉਣ ਲਈ ਅਮਿਤ ਸ਼ਾਹ ਨੂੰ ਮਿਲਾਂਗਾ।
• ਕਿਉਂਕਿ ਸ਼੍ਰੋ.ਗੁ.ਪ੍ਰ.ਕ. ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ ਜਰੂਰੀ ਹੈ।
ਸਿੱਖ ਸਿਆਸਤ ਦੀ ਟਿੱਪਣੀ: –
ਦਿੱਲੀ ਸਤਲਨਤ ਸ਼੍ਰੋ.ਗੁ.ਪ੍ਰ.ਕ. ਚੋਣਾਂ ਆਪਣੀ ਲੋੜ ਮੁਤਾਬਿਕ ਕਰਵਾਉਂਦੀ ਹੈ।
ਸ਼੍ਰੋ.ਗੁ.ਪ੍ਰ.ਕ. ਚੋਣਾਂ ਉਦੋਂ ਹੁੰਦੀਆਂ ਹਨ ਜਦੋਂ ਦਿੱਲੀ ਸਤਲਨਤ ਨੇ ਪੰਜਾਬ ਵਿਚ ਆਪਣੇ ਦਾਇਰੇ ‘ਚ ਚਲੱਣ ਵਾਲੀ ਨਵੀਂ ਸਿੱਖ • ਸਿਆਸੀ ਧਿਰ ਲਿਆਉਣੀ ਹੋਵੇ।
ਜਾਂ ਅਹਿਜੀ ਪੁਰਾਣੀ ਧਿਰ ਨੂੰ ਮੁੜ ਸਥਾਪਤ ਕਰਨਾ ਹੋਵੇ।
• ਸ਼੍ਰੋ.ਗੁ.ਪ੍ਰ.ਕ. ਚੋਣਾਂ ਛੇਤੀ ਹੋਣਗੀਆਂ ਕਿ ਨਹੀਂ ਇਹ ਗੱਲ ਦਿੱਲੀ ਚੋਣਾਂ ‘ਚ ਭਾਜਪਾ ਦੇ ਨਤੀਜੇ ‘ਤੇ ਨਿਰਭਰ ਕਰੇਗੀ।
ਜੇ ਭਾਜਪਾ ਦਿੱਲੀ ਚੋਣਾਂ ਜਿਤਦੀ ਹੈ ਤਾਂ ਬਾਦਲਾਂ ਨੂੰ ਨੁੱਕਰੇ ਲਾਉਣ ਲਈ ਸ਼੍ਰੋ.ਗੁ.ਪ੍ਰ.ਕ. ਚੋਣਾਂ ਛੇਤੀ ਕਰਵਾ ਸਕਦੀ ਹੈ।


ਸਾਕਾ ਬਹਿਬਲ ਕਲਾਂ:

• ਸੁਖਦੇਵ ਸਿੰਘ ਢੀਂਡਸਾ ਦਾ ਬਿਆਨ।
ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਹਾਈ ਕੋਰਟ ਜੱਜ ਤੋਂ ਕਰਵਾਈ ਜਾਵੇ।


ਖਬਰਾਂ ਦੇਸ ਪੰਜਾਬ ਦੀਆਂ:

ਸੰਭਾਵੀ ਸਿਆਸੀ ਜੁਗਲਬੰਦੀ:

• ਸੁਖਦੇਵ ਸਿੰਘ ਢੀਂਡਸੇ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ, ਸੁਖਪਾਲ ਖਹਿਰਾ ਅਤੇ ਬੈਂਸ ਭਰਾਵਾਂ ਨਾਲ ਮਿਲ ਕੇ ਸਾਂਝਾ ਫਰੰਟ ਬਣਾਉਣ ਦੀ ਤਜਵੀਜ਼ ਹੈ।


ਪੰਜਾਬ ਬੰਦ:

• 25 ਜਨਵਰੀ ਦੇ ਪੰਜਾਬ ਬੰਦ ਦੇ ਸੱਦੇ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ।
• ਸ੍ਰੀ ਅੰਮ੍ਰਿਤਸਰ, ਹੁਸ਼ਿਆਰਪੁਰ, ਮਲੇਰਕੋਟਲਾ ਮੁਕੰਮਲ ਬੰਦ ਰਹੇ।
• ਬਾਕੀ ਥਾਵਾਂ ਤੇ ਵੀ ਬੰਦ ਦਾ ਅਸਰ ਵੇਖਣ ਨੂੰ ਮਿਲਿਆ।
• ਨਾ.ਸੋ.ਕਾ. ਅਤੇ ਨਾਗਰਿਕਤਾ ਰਜਿਸਟਰ ਦੇ ਵਿਰੋਧ ਵਿੱਚ ਬੰਦ ਦਾ ਸੱਦਾ ਸੀ।
ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਬੰਦ ਦਾ ਸੱਦਾ ਦਿੱਤਾ ਸੀ।
• ਕਈ ਥਾਵਾਂ ਤੇ ਭਾਜਪਾ ਅਤੇ ਰ.ਸ.ਸ. ਨੇ ਬੰਦ ਦਾ ਵਿਰੋਧ ਕੀਤਾ।
ਹੁਸ਼ਿਆਰਪੁਰ ਵਿੱਚ ਬੰਦ ਕਰਵਾਉਣ ਵਾਲੇ ਅਤੇ ਭਾਜਪਾ-ਰ.ਸ.ਸ. ਵਾਲੇ ਇਕ ਵਾਰ ਆਹਮੋ-ਸਾਮਣੇ ਹੋਏ।
• ਪੁਲਿਸ-ਪ੍ਰਸ਼ਾਸਨ ਨੇ ਵਿੱਚ ਪੈ ਕੇ ਗੱਲ ਨਿੱਬੜੀ।
ਹੁਸ਼ਿਆਰਪੁਰ ’ਚ ਵਿਰੋਧ ਦੇ ਬਾਵਜੂਦ ਬੰਦ ਸਫਲ ਰਿਹਾ

ਸ੍ਰੀ ਅੰਮਿ੍ਰਤਸਰ ਮੁਕੰਮਲ ਬੰਦ ਰਿਹਾ

ਹੁਸ਼ਿਆਰਪੁਰ ਵਿਚ ਭਾਜਜਾਈ-ਰ.ਸ.ਸ. ਵਾਲੇ ਅਤੇ ਸਿੱਖ ਕਾਰਕੁੰਨ ਆਹਮੋ-ਸਾਹਮਣੇ ਹੋ ਗਏ ਸਨ

ਹੁਸ਼ਿਆਰਪੁਰ ਬੰਦ ਦਾ ਇਕ ਦ੍ਰਿਸ਼

ਪੰਜਾਬ ਬੰਦ ਦੌਰਾਨ ਬਠਿੰਡਾ ਵਿਖੇ ਬੰਦ ਕਰਵਾ ਰਹੇ ਸਿੱਖ ਕਾਰਕੁੰਨ

ਪੰਜਾਬ ਬੰਦ ਦਾ ਪਟਿਆਲੇ ਤੋਂ ਇਕ ਦ੍ਰਿਸ਼

ਪੰਜਾਬ ਬੰਦ ਦੌਰਾਨ ਜਲੰਧਰ ਤੋਂ ਇਕ ਦ੍ਰਿਸ਼


ਸਵਾਲ ਪੁੱਛਣ ’ਤੇ ਭੜਕੇ ਸੰਘੀ ਤੇ ਭਾਜਪਾਈ:

• ਹੁਸ਼ਿਆਰਪੁਰ ਵਿੱਚ ਭਾਜਪਾ-ਰ.ਸ.ਸ. ਵਾਲੇ ਸਿੱਖ ਪੱਤਰਕਾਰ ਵੱਲੋਂ ਸਵਾਲ ਪੁੱਛਣ ’ਤੇ ਭੜਕੇ।
• ਪੱਤਰਕਾਰ ਨਾਲ ਕੀਤੀ ਬਦਸਲੂਕੀ।
‘ਆਪਣਾ ਸਾਂਝਾ ਪੰਜਾਬ’ ਵੈਬ-ਟੀ.ਵੀ. ਦੇ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਨੇ ਸਵਾਲ ਕੀਤਾ ਸੀ
• ਪੁੱਛਿਆ ਸੀ ਕਿ ਜਿਸ ਦੇਸ਼ ’ਚ ਰਹਿ ਰਹੇ ਹਾਂ ਉਸ ਦਾ ਸੰਵਿਧਾਨ ਮੁਤਾਬਿਕ ਨਾਮ ਕੀ ਹੈ?
• ਇਸ ਉੱਤੇ ਭਾਜਪਾ-ਰ.ਸ.ਸ. ਵਾਲ਼ੇ ਭੜਕ ਗਏ ਤੇ ਪੱਤਰਕਾਰ ਨਾਲ ਧੱਕਾ-ਮੁਕੀ ਕੀਤੀ।


ਨਾ.ਸੋ.ਕਾ. ਤੇ ਸਕੂਲਾਂ ’ਚ ਘਟੀਆ ਸਿਆਸਤ:

ਧਨੌਲਾ ਦੇ ਇੱਕ ਸਕੂਲ ਵਿੱਚ ਨਾ.ਸੋ.ਕਾ. ਹੱਕ ਵਿੱਚ ਬੱਚਿਆਂ ਕੋਲੋਂ ਦਸਤਖਤ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ
• ਮਾਮਲਾ ਲਾਲਾ ਜਗਨ ਨਾਥ ਸਰਬਹਿੱਤਕਾਰੀ ਵਿਦਿਆ ਮੰਦਰ ਸਕੂਲ ਦਾ
• ਕਪੜੇ ਉਪਰ ਸੀਏਏ ਦੇ ਹੱਕ ਵਿੱਚ ਕਰਵਾਏ ਗਏ ਦਸਤਖਤ
• ਦਸਤਖਤ ਕਰਵਾਉਣ ਦੇ ਨਾਲ ਇਕ ਫਾਰਮ ਵੀ ਭਰਵਾਇਆ ਗਿਆ
• ਬੱਚਿਆਂ ਵਲੋਂ ਮਾਪਿਆਂ ਨੂੰ ਦੱਸਣ ਤੇ ਮਾਮਲਾ ਆਇਆ ਸਾਹਮਣੇ
• ਵੱਖ ਵੱਖ ਜਥੇਬੰਦੀਆਂ ਨੇ ਸਕੂਲ ਪ੍ਰਿੰਸੀਪਲ ਨੂੰ ਘੇਰਿਆ


ਟਿੱਡੀਆਂ ਦਿਸਣ ਉੱਤੇ ਕਿਸਾਨ ਅਤੇ ਖੇਤੀ ਮਹਿਮਾ ਸਤਰਕ:

ਮੁਕਤਸਰ, ਬਠਿੰਡਾ ਤੇ ਫਾਜਿਲਕਾ ਦੇ ਕੁਝ ਪਿੰਡਾਂ ਦੇ ਖੇਤਾਂ ‘ਚ ਟਿੱਡੀਆਂ ਦਿਸੀਆਂ
• ਕਿਸਾਨ ਅਤੇ ਖੇਤੀਬਾੜੀ ਮਹਿਕਮਾ ਸਤਰਕ ਹੋਇਆ
• ਭਾਵੇਂ ਕਿ ਟਿੱਡੀ ਦਲ ਦੇ ਹਮਲੇ ਦਾ ਖਤਰਾ ਘੱਟ ਹੈ ਪਰ
• ਸਰਕਾਰ ਨੇ ਇਹਤਿਆਤ ਲਈ ਹਿਦਾਇਤਾਂ ਜਾਰੀ ਕੀਤੀਆਂ

ਮੁਕਤਸਰ ਸਾਹਿਬ ਦੇ ਇਕ ਪਿੰਡ ਵਿਚ ਕਿਸੇ ਵੱਲੋਂ ਹੱਥ ਵਿਚ ਫੜੀ ਟਿੱਡੀ


ਬਠਿੰਡਿਓਂ ਚੁੱਕੇ ਕਸ਼ਮੀਰੀ ਦਾ ਮਾਮਲਾ:

• ਬਠਿੰਡਾ ਤੋਂ ਲਾਪਤਾ ਕੀਤੇ ਕਸ਼ਮੀਰੀ ਦੇ ਹੱਕ ਵਿੱਚ ਡਟੀਆਂ ਜਥੇਬੰਦੀਆਂ।
• ਕਸ਼ਮੀਰੀ ਬਸ਼ੀਰ ਅਹਿਮਦ ਦੇ ਪਰਿਵਾਰ ਨੂੰ ਨਾਲ ਲੈ ਕੇ ਜਥੇਬੰਦੀਆਂ ਦਾ ਵਫ਼ਦ ਡੀਐਸਪੀ ਨੂੰ ਮਿਲਿਆ।
• ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹ ਦਿੱਲੀ ਪੁਲਿਸ ਨਾਲ ਰਾਬਤੇ ਵਿੱਚ ਹਨ।
• ਕਿਹਾ ਜੇ ਪਰਿਵਾਰ ਚਾਹੁੰਦਾ ਹੈ ਤਾਂ ਉਹ ਪੁਲਿਸ ਟੀਮ ਭੇਜ ਕੇ ਦਿੱਲੀ ਮਿਲਵਾ ਵੀ ਸਕਦੇ ਹਨ।
• ਜ਼ਿਕਰਯੋਗ ਹੈ ਕਿ ਬੀਤੇ ਤੇਈ ਜਨਵਰੀ ਨੂੰ ਇੱਕ ਕਸ਼ਮੀਰੀ ਵਿਅਕਤੀ ਬਸ਼ੀਰ ਅਹਿਮਦ ਨੂੰ ਦਿੱਲੀ ਨੰਬਰ ਗੱਡੀ ਵਿੱਚ ਕੁਝ ਅਣਪਛਾਤੇ ਲੋਕ ਬਠਿੰਡਾ ਦੇ ਥਾਣਾ ਸਦਰ ਨੇੜਿਓਂ ਚੁੱਕ ਕੇ ਲੈ ਗਏ ਸਨ।
• ਚੁੱਕਣ ਵਾਲੇ ਅਣਪਛਾਤੇ ਲੋਕ ਦਿੱਲੀ ਪੁਲੀਸ ਦੇ ਨਿਕਲੇ ਸਨ।


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version