ਰੋਜਾਨਾ ਖਬਰ-ਸਾਰ

ਦਿੱਲੀ ਚੋਣਾਂ ਦੇ ਨਤੀਜੇ, ਭਾਜਪਾ ਦੀ ਵੋਟ ਫੀਸਦ ਕਿਉਂ ਵਧੀ ਹੈ? ਤੇ ਹੋਰ ਖਬਰਾਂ (ਖਬਰਸਾਰ)

By ਸਿੱਖ ਸਿਆਸਤ ਬਿਊਰੋ

February 12, 2020

ਅੱਜ ਦਾ ਖਬਰਸਾਰ | 12 ਫਰਵਰੀ 2020 (ਬੁੱਧਵਾਰ)

ਖਬਰਾਂ ਭਾਰਤੀ ਉਪਮਹਾਂਦੀਪ ਦੀਆਂ

ਦਿੱਲੀ ‘ਚ ਤੀਸਰੀ ਵਾਰ ਬਣੇਗੀ ਕੇਜਰੀਵਾਲ ਦੀ ਸਰਕਾਰ:

• ਦਿੱਲੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਨੇ 62 ਅਤੇ ਭਾਰਤੀ ਜਨਤਾ ਪਾਰਟੀ ਨੇ 8 ਸੀਟਾਂ ਜਿੱਤੀਆਂ। • ਕਾਂਗਰਸ ਇਸ ਵਾਰ ਵੀ ਖਾਤਾ ਨਾ ਖੋਲ੍ਹ ਸਕੀ ਤੇ ਪਿਛਲੀ ਵਾਰ ਵਾਙ ਇਸਨੂੰ ਕੋਈ ਸੀਟ ਨਹੀਂ ਮਿਲੀ।

ਭਾਜਪਾ ਲਈ ਕੁਝ ਵਾਧਾ:

• ਚੋਣਾਂ ਵਿਚ ਮਿਲੀ ਕਰਾਰੀ ਹਾਰ ਦੇ ਬਾਵਜੂਦ ਭਾਜਪਾ ਦੀ ਵੋਟ ਫੀਸਦ ਵਿੱਚ ਐਤਕੀਂ 6% ਦਾ ਵਾਧਾ ਦਰਜ ਹੋਇਆ ਹੈ। • ਭਾਜਪਾ ਨੂੰ 38.51% ਵੋਟਾਂ ਮਿਲੀਆਂ ਹਨ। • ਸੀਟਾਂ ਪੱਖੋਂ ਪਿਛਲੀ ਵਾਰ ਦੇ ਮੁਕਾਬਲੇ ਭਾਜਪਾ ਦੀਆਂ 5 ਸੀਟਾਂ ਵਧੀਆਂ ਹਨ।

ਵੋਟ ਫੀਸਦ ਵਿਚ ਵਾਧਾ ਕਿਉਂ ਅਤੇ ਕਿਵੇਂ?

• ਵਿਸ਼ਲੇਸ਼ਕਾਂ ਮੁਤਾਬਿਕ ਭਾਜਪਾ ਦਿੱਲੀ ਵਿਚ ਆਪਣੇ ਮੂਲ ਵੋਰਟਾਂ ਨੂੰ ਇਕੱਠੇ ਕਰਨ ਵਿਚ ਕਾਮਯਾਬ ਰਹੀ ਹੈ। • ਦਿੱਲੀ ਵਿਚ 40% ਦੇ ਨੇੜੇ ਤੇੜੇ ਦਾ ਵੋਟਰ ਅਜਿਹੇ ਹਨ ਜਿਹੜੇ ਭਾਜਪਾ ਦੇ ਮੂਲ ਵੋਟਰ ਮੰਨੇ ਜਾਂਦੇ ਹਨ, ਭਾਵ ਕਿ ਉਹ ਭਾਜਪਾ ਨੂੰ ਹੀ ਵੋਟਾਂ ਪਾਉਂਦੇ ਹਨ। • ਮੰਨਿਆ ਜਾ ਰਿਹਾ ਹੈ ਕਿ ਵੋਟਾਂ ਤੋਂ ਪਹਿਲਾਂ ਭਾਜਪਾ ਦੇ ਮੂਲ ਵੋਟਰ ਵੀ ਦਿੱਲੀ ਵਿਚ ਕੇਜਰੀਵਾਲ ਸਰਕਾਰ ਮੁੜ ਲਿਆਉਣ ਵੱਲ ਰੁਚਿਤ ਸਨ। • ਜਿਸ ਕਾਰਨ ਭਾਜਪਾ ਨੇ ਹਿੰਦੂਤਵ ਦੇ ਮੁੱਦੇ ਨੂੰ ਕੇਂਦਰ ਵਿਚ ਰੱਖ ਕੇ ਜੋਰ-ਸ਼ੋਰ ਨਾ ਮੁਹਿੰਮ ਚਲਾਈ। • ਇਹ ਮੁਹਿੰਮ ਭਾਵੇਂ ਭਾਜਪਾ ਨੂੰ ਜਿਤਾ ਤਾਂ ਨਹੀਂ ਸਕੀ ਪਰ ਉਸਨੇ ਆਪਣੇ ਮੂਲ ਵੋਰਟ ਨੂੰ ਹਿੰਦੂਤਵ ਦੇ ਨਾਂ ‘ਤੇ ਇਕੱਠਿਆਂ ਜਰੂਰ ਕਰ ਲਿਆ।

ਪ੍ਰਸ਼ਾਂਤ ਕਿਸ਼ੋਰ ਨੇ ਦਿੱਲੀ ਵਾਸੀਆਂ ਦਾ ਧੰਨਵਾਦ ਕੀਤਾ:

• ਆਮ ਆਦਮੀ ਪਾਰਟੀ ਦੀ ਚੋਣ ਰਣਨੀਤੀ ਘੜਨ ਵਾਲੇ ਪ੍ਰਸ਼ਾਤ ਕਿਸ਼ੋਰ ਨੇ ਦਿੱਲੀ ਵਾਸੀਆਂ ਦਾ ਧੰਨਵਾਦ ਕੀਤਾ। • ਉਸ ਮੁਤਾਬਿਕ ਦਿੱਲੀ ਵਾਸੀਆਂ ਨੇ ਭਾਜਪਾ ਨੂੰ ਹਰਾ ਕੇ ‘ਭਾਰਤ ਦੀ ਆਤਮਾ’ ਬਚਾ ਲਈ ਹੈ। • ਪ੍ਰਸ਼ਾਤ ਕਿਸ਼ੋਰ ਦੀ ਕੰਪਨੀ ਆਈ-ਪੈਕ ਨੇ ਆਮ ਆਦਮੀ ਪਾਰਟੀ ਦੀ ਪੂਰੀ ਚੋਣ ਮੁਹਿੰਮ ਉਲੀਕੀ ਸੀ। • ਜਿਕਰਯੋਗ ਹੈ ਕਿ ਪ੍ਰਸ਼ਾਤ ਕਿਸ਼ੋਰ ਦੀ ਕੰਪਨੀ ਇੰਡੀਅਨ ਪੋਲੀਟੀਕਲ ਐਕਸ਼ਨ ਕਮੇਟੀ (ਆਈ-ਪੈਕ) 2021 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨਾਲ ਕੰਮ ਕਰ ਰਹੀ ਹੈ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: