ਖਾਸ ਖਬਰਾਂ

30 ਕਿਸਾਨ-ਜਥੇਬੰਦੀਆਂ ਨੇ ਪਿੰਡਾਂ ‘ਚ ਮਸ਼ਾਲ-ਮਾਰਚ ਕਰਦਿਆਂ ਮਨਾਏ ਬੰਦੀ ਛੋੜ ਦਿਵਸ ਅਤੇ ਦੀਵਾਲੀ

By ਸਿੱਖ ਸਿਆਸਤ ਬਿਊਰੋ

November 16, 2020

ਚੰਡੀਗੜ੍ਹ – 30 ਕਿਸਾਨ-ਜਥੇਬੰਦੀਆਂ ਦੇ ਸੱਦੇ ‘ਤੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਪੰਜਾਬ ਭਰ ‘ਚ ਕਿਸਾਨ-ਮੋਰਚਿਆਂ ਅਤੇ ਪਿੰਡਾਂ ‘ਚ ਮਸ਼ਾਲ-ਮਾਰਚ ਕੀਤੇ ਗਏ। ਭਾਈਚਾਰਕ-ਸਾਂਝ ਮਜ਼ਬੂਤ ਕਰਦਿਆਂ ਜਥੇਬੰਦਕ ਸੰਘਰਸ਼ ਦਾ ਸੱਦਾ ਦਿੰਦਿਆਂ ਕਿਸਾਨ 45ਵੇਂ ਦਿਨ ਵੀ ਟੋਲ-ਪਲਾਜ਼ਿਆਂ, ਰਿਲਾਇੰਸ-ਪੰਪਾਂ, ਰੇਲਵੇ-ਪਾਰਕਾਂ ਅਤੇ ਭਾਜਪਾ ਆਗੂਆਂ ਦੀ ਰਿਹਾਇਸ਼ਾਂ ‘ਤੇ ਡਟੇ ਰਹੇ।

ਕਿਸਾਨ-ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ 12 ਨਵੰਬਰ ਦੀ ਮੀਟਿੰਗ ‘ਚ ਇਹ ਫੈਸਲਾ ਕੀਤਾ ਗਿਆ ਸੀ ਕਿ ਬੰਦੀ ਛੋੜ ਦਿਵਸ ਅਤੇ ਦੀਵਾਲੀ ਨੂੰ ਜੋਸ਼ੋ-ਖਰੋਸ਼ ਨਾਲ ਮਸ਼ਾਲਾਂ ਬਾਲ਼ਦਿਆਂ ਮਨਾਇਆ ਜਾਵੇ, ਉਹਨਾਂ ਕਿਹਾ ਕਿ ਭਾਵੇਂ ਸਰਕਾਰਾਂ ਲੋਕਾਂ ਵੱਲੋਂ ਪੈਦਾ ਕੀਤੇ ਹਾਲਾਤਾਂ ਕਾਰਨ ਕਿਸਾਨ ਵੱਡੇ ਸੰਕਟ ‘ਚ ਹਨ, ਨਿਰਾਸ਼ ਵੀ ਹਨ, ਪਰ ਜਥੇਬੰਦੀਆਂ ਨੇ ਮਹਿਸੂਸ ਕੀਤਾ ਕਿ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਲੋਕਾਂ ਨੂੰ ਤਿਓਹਾਰ ਆਪਣੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਮਨਾਉਣੇ ਹੀ ਚਾਹੀਦੇ ਹਨ।

30 ਕਿਸਾਨ-ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ‘ਚ ਪੰਜਾਬ ਦੇ ਸੈਂਕੜੇ ਪਿੰਡਾਂ ‘ਚ ਹੋਏ ਮਸ਼ਾਲ-ਮਾਰਚਾਂ ਦੌਰਾਨ ਸੱਦਾ ਦਿੱਤਾ ਗਿਆ 26-27 ਨਵੰਬਰ ਤੋਂ ਪਾਬੰਦੀਆਂ ਦੇ ਬਾਵਜੂਦ ਦਿੱਲੀ ਪਹੁੰਚਿਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: