ਸਿੱਖ ਖਬਰਾਂ

ਕਰਨੈਲ ਸਿੰਘ ਪੀਰਮੁਹੰਮਦ ਵਲੋਂ “ਅਕਤੂਬਰ 31” ਫਿਲਮ ਦੇ ਵਿਰੋਧ ਦਾ ਐਲਾਨ

September 22, 2016 | By

ਨਵੀਂ ਦਿੱਲੀ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕੀਤਾ ਹੈ ਕਿ ਉਹ 7 ਅਕਤੂਬਰ, 2016 ਨੂੰ ਜਾਰੀ ਹੋਣ ਵਾਲੀ ਨਵੀਂ ਫਿਲਮ ਅਕਤੂਬਰ 31 ਦਾ ਵਿਰੋਧ ਕਰਨਗੇ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਬੁੱਧਵਾਰ (21 ਸਤੰਬਰ) ਨੂੰ ਕਿਹਾ ਕਿ ਫਿਲਮ ਵਿਚ ਨਿਰਮਾਤਾਵਾਂ ਵਲੋਂ ਇੰਦਰਾ ਗਾਂਧੀ ਦੀਆਂ ਪ੍ਰਾਪਤੀਆਂ ਨੂੰ ਵਡਿਆਇਆ ਗਿਆ ਹੈ ਅਤੇ ਫਿਲਮ ਵਿਚ ਇਸਨੂੰ ਦੰਗੇ ਕਿਹਾ ਗਿਆ ਹੈ, ਜਦਕਿ ਇਹ ਫਿਰਕੂ ਦੰਗੇ ਨਹੀਂ ਸਿੱਖ ਕਤਲੇਆਮ ਸੀ।

ਕਰਨੈਲ ਸਿੰਘ ਪੀਰਮੁਹੰਮਦ {ਫਾਈਲ ਫੋਟੋ}

ਕਰਨੈਲ ਸਿੰਘ ਪੀਰਮੁਹੰਮਦ {ਫਾਈਲ ਫੋਟੋ}

ਫੈਡਰੇਸ਼ਨ ਪ੍ਰਧਾਨ ਮੁਤਾਬਕ ਫਿਲਮ ਵਿਚ ਇੰਦਰਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਕੇ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ ਗਿਆ ਹੈ।

ਉਨ੍ਹਾਂ ਧਮਕੀ ਦਿੱਤੀ ਕਿ ਉਹ ਰੋਸ ਪ੍ਰਦਰਸ਼ਨ ਕਰਨਗੇ ਅਤੇ ਫਿਲਮ ਨੂੰ ਚੱਲਣ ਤੋਂ ਰੋਕਣਗੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਸਲੇ ‘ਤੇ ਦਖਲਅੰਦਾਜ਼ੀ ਕਰਨ ਅਤੇ ਵਿਦਵਾਨਾਂ ਦੀ ਇਕ ਟੀਮ ਬਣਾ ਕੇ ਫਿਲਮ ਜਾਰੀ ਹੋਣ ਤੋਂ ਪਹਿਲਾਂ ਦੇਖਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,