ਕੌਮਾਂਤਰੀ ਖਬਰਾਂ » ਵਿਦੇਸ਼ » ਸਿੱਖ ਖਬਰਾਂ

ਅਮਰੀਕਾ: ਨਿਊ ਜਰਸੀ ਤੋਂ ਮੇਅਰ ਦੀ ਚੋਣ ਲੜ ਰਿਹਾ ਸਿੱਖ ਉਮੀਦਵਾਰ ਬਣਿਆ ਨਸਲਵਾਦ ਦਾ ਸ਼ਿਕਾਰ

November 6, 2017 | By

ਨਿਊਯਾਰਕ: ਅਮਰੀਕਾ ਦੇ ਨਿਊ ਜਰਸੀ ’ਚ ਮੇਅਰ ਦੀਆਂ ਚੋਣਾਂ ’ਚ ਖੜ੍ਹੇ ਸਿੱਖ ਉਮੀਦਵਾਰ ਨੂੰ “ਅਤਿਵਾਦੀ” ਕਿਹਾ ਗਿਆ ਹੈ। ਨਿਊਯਾਰਕ ਡੇਅਲੀ ਨਿਊਜ਼ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਝੰਡੀ ’ਤੇ “ਅੱਤਵਾਦੀ” ਲਿਖ ਕੇ ਹੋਬੋਕੇਨ ਦੇ ਮੇਅਰ ਦੀਆਂ ਚੋਣਾਂ ’ਚ ਖੜ੍ਹੇ ਸਿੱਖ ਉਮੀਦਵਾਰ ਰਵਿੰਦਰ ਸਿੰਘ ਭੱਲਾ ਦੀ ਕਾਰ ਦੇ ਸ਼ੀਸ਼ੇ ’ਤੇ ਲਗਾ ਦਿੱਤੀ।

ਰਵਿੰਦਰ ਸਿੰਘ ਭੱਲਾ

ਰਵਿੰਦਰ ਸਿੰਘ ਭੱਲਾ

ਇਸ ਝੰਡੀ ’ਤੇ ਲਾਲ ਅੱਖਰਾਂ ’ਚ ਲਿਖਿਆ ਗਿਆ ਹੈ, “ਅਤਿਵਾਦ ਨੂੰ ਸ਼ਹਿਰ ’ਤੇ ਹਾਵੀ ਨਾ ਹੋਣ ਦਿਓ।” ਰਿਪੋਰਟ ਅਨੁਸਾਰ ਇਹ ਪਰਚੇ ਉਸ ਪੋਸਟ ਕਾਰਡ ਦਾ ਸੋਧਿਆ ਹੋਇਆ ਰੂਪ ਲੱਗਦੇ ਹਨ ਜੋ ਮੇਅਰ ਦੇ ਅਹੁਦੇ ਲਈ ਇੱਕ ਹੋਰ ਉਮੀਦਵਾਰ ਮਾਈ ਡੀਫਿਊਜ਼ਕੋ ਵੱਲੋਂ ਲੋਕਾਂ ਨੂੰ ਭੇਜੇ ਗਏ ਸਨ। ਅਸਲ ਪਰਚੇ ’ਚ ਭੱਲਾ ਨੂੰ ਹਿੱਤਾਂ ਦੇ ਟਕਰਾਅ ਦਾ ਦੋਸ਼ੀ ਦੱਸਿਆ ਗਿਆ ਸੀ।

ਨਿਊ ਜਰਸੀ ਦੇ ਅਧਿਕਾਰੀਆਂ ਨੇ ਸਿੱਖ ਸਿਆਸਤਦਾਨ ਨੂੰ “ਅੱਤਵਾਦੀ” ਕਹਿਣ ਵਾਲੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਡੀਫਿਊਜ਼ਕੋ ਨੇ ਵੀ ਬੀਤੇ ਦਿਨ ਇਸ ਘਟਨਾ ਦੀ ਨਿੰਦਾ ਕਰਦਿਆਂ ਬਿਆਨ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਨਸਲਵਾਦ ਤੇ ਰਵਿੰਦਰ ਸਿੰਘ ਭੱਲਾ ਖ਼ਿਲਾਫ਼ ਬੀਤੀ ਰਾਤ ਕੀਤੀ ਗਈ ਇਸ ਕਾਰਵਾਈ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਨਸਲਵਾਦ ਦੇ ਨਾਂ ’ਤੇ ਫ਼ੈਲਾਈ ਜਾਣ ਵਾਲੀ ਨਫ਼ਰਤ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਉਹ ਵੀ ਅਪਰਾਧੀਆਂ ਦਾ ਪਰਿਵਾਰ ਕਹੇ ਜਾਣ ਵਾਲੀ ਨਫਰਤੀ ਘਟਨਾ ਦੇ ਪੀੜਤ ਹਨ ਤੇ ਉਸ ਖ਼ਿਲਾਫ਼ ਜਿਣਸੀ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ। ਡੀਫਿਊਜ਼ਕੋ ਜੇਕਰ ਚੋਣ ਜਿੱਤ ਗਏ ਤਾਂ ਉਹ ਡੀਫਿਊਜ਼ਕੋ ਹੋਬੋਕੇਨ ਦੇ ਪਹਿਲੇ ਸਮਲਿੰਗੀ ਮੇਅਰ ਹੋਣਗੇ।

ਭੱਲਾ ਨੇ ਇਸ ਮੌਕੇ ਕਿਹਾ ਕਿ ਉਹ ਹੋਬੋਕੇਨ ’ਚ ਨਫਰਤ ਨੂੰ ਨਹੀਂ ਜਿੱਤਣ ਦੇਣਗੇ। ਉਹ ਇਸ ਮੌਕੇ ’ਤੇ ਇੱਕ-ਦੂਜੇ ਅਤੇ ਆਪਣੇ ਬੱਚਿਆਂ ਨੂੰ ਵੱਖ ਵੱਖ ਭਾਈਚਾਰਿਆਂ ’ਚ ਰਹਿਣ ਦੇ ਉਸ ਮੁੱਲ ਬਾਰੇ ਦੱਸਣਾ ਚਾਹੁਣਗੇ ਜਿੱਥੇ ਸਾਡੀ ਪਰਖ ਆਪਣੇ ਚਰਿੱਤਰ ਤੋਂ ਹੁੰਦੀ ਹੈ ਨਾ ਕਿ ਰੰਗ ਜਾਂ ਪੂਜਾ ਕਰਨ ਦੇ ਢੰਗ ਨਾਲ। ਸੈਨੇਟਰ ਕੋਰੀ ਬੁਕਰ ਨੇ ਆਪਣੇ ਟਵਿਟਰ ਅਕਾਊਂਟ ’ਤੇ ਝੰਡੀ ਦੀ ਫੋਟੋ ਪਾ ਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਘਟਨਾ ਨੂੰ ਹੇਠਲੇ ਪੱਧਰ ਦੀ ਤੇ ਨਫਰਤ ਭਰੀ ਦੱਸਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੀ ਨਫਰਤੀ ਕਾਰਵਾਈ ਦੀ ਆਲੋਚਨਾ ਕਰਨੀ ਚਾਹੀਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,