ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਅਮਿਤ ਡੋਡਾ ਨੇਂ ਕੀਤਾ ਆਤਮ ਸਮਰਪਣ;ਅਕਾਲੀ ਆਗੂ ਸ਼ਿਵ ਲਾਲ ਡੋਡਾ ਅਜੇ ਵੀ ਫਰਾਰ

December 20, 2015 | By

ਅਬੋਹਰ: ਬੀਤੇ ਦਿਨੀਂ ਅਬੋਹਰ ਵਿੱਚ ਇੱਕ ਅਕਾਲੀ ਆਗੂ ਦੇ ਫਾਰਮ ਹਾਊਸ ਤੇ ਹੱਥ ਪੈਰ ਵੱਢ ਕੇ ਕਤਲ ਕੀਤੇ ਗਏ ਭੀਮ ਸੈਨ ਨਾਮੀਂ ਵਿਅਕਤੀ ਦੇ ਕਤਲ ਕੇਸ ਨਾਲ ਸੰਬੰਧਿਤ ਮੁੱਖ ਦੋਸ਼ੀ ਅਮਿਤ ਡੋਡਾ ਵੱਲੋਂ ਸ਼ਨੀਵਾਰ ਦੇਰ ਰਾਤ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਗਿਆ।

ਅਬੋਹਰ ਕਤਲ ਕਾਂਢ ਵਿੱਚ ਮੁੱਖ ਦੋਸ਼ੀ ਅਮਿਤ ਡੋਡਾ ਨੇਂ ਕੀਤਾ ਆਤਮ ਸਮਰਪਣ

ਅਬੋਹਰ ਕਤਲ ਕਾਂਢ ਵਿੱਚ ਮੁੱਖ ਦੋਸ਼ੀ ਅਮਿਤ ਡੋਡਾ ਨੇਂ ਕੀਤਾ ਆਤਮ ਸਮਰਪਣ

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਬੋਹਰ ਤੋਂ ਅਕਾਲੀ ਆਗੂ ਅਤੇ ਸ਼ਰਾਬ ਦੇ ਵਾਪਾਰੀ ਸ਼ਿਵ ਲਾਲ ਡੋਡਾ ਦੇ ਭਤੀਜੇ ਅਮਿਤ ਡੋਡਾ ਵੱਲੋਂ ਜੋ ਕਿ ਅਬੋਹਰ ਕਤਲ ਕਾਂਢ ਵਿੱਚ ਮੁੱਖ ਦੋਸ਼ੀ ਹੈ, ਸ਼ਨੀਵਾਰ ਦੇਰ ਰਾਤ ਅਬੋਹਰ ਦੇ ਐਸ.ਪੀ ਹੈਡਕੁਆਰਟਰ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ ਗਿਆ ਹੈ।

ਪੁਲਿਸ ਵੱਲੋਂ ਇਨ੍ਹਾਂ ਦੋਵਾਂ ਚਾਚੇ ਭਤੀਜੇ ਦੀ ਭਾਲ ਕੀਤੀ ਜਾ ਰਹੀ ਸੀ।ਭਾਂਵੇਂ ਕਿ ਅਮਿਤ ਡੋਡਾ ਨੇ ਸਮਰਪਣ ਕਰ ਦਿੱਤਾ ਹੈ ਪਰ ਅਕਾਲੀ ਆਗੂ ਸ਼ਿਵ ਲਾਲ ਡੋਡਾ ਅਜੇ ਵੀ ਫਰਾਰ ਹੀ ਹੈ।

ਜਿਕਰਯੋਗ ਹੈ ਕਿ 27 ਸਾਲਾ ਭੀਮ ਸੈਨ ਨੂੰ ਬੀਤੀ 11 ਦਸੰਬਰ ਨੂੰ ਅਬੋਹਰ ਦੇ ਅਕਾਲੀ ਆਗੂ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ਤੇ ਲੱਤਾ ਬਾਹਾਂ ਵੱਢ ਕੇ ਮਾਰ ਦਿੱਤਾ ਗਿਆ ਸੀ ਜਦਕਿ ਭੀਮ ਸੈਨ ਦਾ ਇੱਕ ਸਾਥੀ ਗੁਰਜੰਟ ਸਿੰਘ ਜੰਟਾ ਇਸ ਦੌਰਾਨ ਗੰਭੀਰ ਜਖਮੀ ਹੋ ਗਿਆ ਸੀ।

ਵਿਰੋਧੀ ਧਿਰ ਕਾਂਗਰਸ ਵੱਲੋਂ ਪੰਜਾਬ ਪੁਲਿਸ ਤੇ ਅਰੋਪ ਲਗਾਏ ਜਾ ਰਹੇ ਹਨ ਕਿ ਸਰਕਾਰ ਦੇ ਦਬਾਅ ਕਾਰਨ ਪੰਜਾਬ ਪੁਲਿਸ ਦੋਸ਼ੀ ਅਕਾਲੀ ਆਗੂ ਤੇ ਕਾਰਵਾਈ ਨਹੀਂ ਕਰ ਰਹੀ।

ਇਸ ਕੇਸ ਦੇ ਸੰਬੰਧ ਵਿੱਚ ਹੁਣ ਤੱਕ ਪੁਲਿਸ ਵੱਲੋਂ 13 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,