ਲੇਖ

ਵੱਡਾ ਸਿੱਖ ਘੱਲੂਘਾਰਾ

August 6, 2022 | By

ਹੁਣ ਤਕ ਅਹਿਮਦ ਸ਼ਾਹ ਅਬਦਾਲੀ ਦਾ ਭੇਜਿਆ ਜਰਨੈਲ ਨੂਰ – ਉਦ -ਦੀਨ ਖ਼ਾਨ ਵੀ ਪੰਜਾਬ ਦੇ ਸਿੱਖਾਂ ਨੇ ਭਜਾ ਦਿੱਤਾ ਸੀ । ਅਬਦਾਲੀ ਨੂੰ ਪੰਜਾਬ ਵਿਚ ਸਿੱਖ ਸ਼ਕਤੀਸ਼ਾਲੀ ਹੋ ਰਹੇ ਦਿਸ ਰਹੇ ਸਨ। ਕਿਉਂ ਜੋ ਪੰਜਾਬ ਵਿਚ ਸਿੱਖਾਂ ਨੇ ਦੇ ਲਾਹੌਰ ਉੱਤੇ ਕਾਬਜ਼ ਹੋਣ ਅਤੇ ਅਫ਼ਗਾਨ ਜਰਨੈਲ ਨੂਰ-ਉਦ-ਦੀਨ ਖ਼ਾਨ ਤੇ ਲਾਹੌਰ ਦੇ ਗਵਰਨਰ ਖਵਾਜਾ ਉਬੇਦ ਦੇ ਹਾਰਣ ੳੱਤੇ ਪੰਜਾਬ ਲੋਕਾਂ ਦੇ ਦਿਲਾਂ ਵਿਚ ਖ਼ਿਆਲ ਘਰ ਕਰ ਗਿਆ ਸੀ ਕਿ ਪੰਜਾਬ ਵਿਚ ਮੁਸਲਮਾਨ ਸਰਕਾਰ ਹੋਰ ਬਹੁਤ ਚਿਰ ਨਹੀਂ ਸੀ ਚਲ ਸਕਦੀ । ਸਿੱਖਾਂ ਨੇ ਲਾਹੌਰ ਵਿਚ ਪਰਵੇਸ਼ ਕਰਨ ਪਿੱਛੋਂ ਆਪਣੇ ਦਿਲ ਵਿਚ ਪੁਰਾਣੇ ਰੜਕਦੇ ਵਿਰੋਧੀਆਂ ਨੁੰ ਸੋਧਣਾ ਅਰੰਭ ਦਿੱਤਾ । ਵਿਸ਼ੇਸ਼ ਕਰਕੇ ਜੰਡਿਆਲੇ ਦਾ ਉਦਾਸੀ ਮਹੰਤ ਆਕਿਲ ਦਾਸ ਦੇ ਅਬਦਾਲੀ ਦਾ ਸੂਹੀਆ ਅਤੇ ਸਹਾਇਕ ਸੀ । ਸਿੱਖਾਂ ਨੇ ਆਕਿਲ ਦਾਸ ਜੰਡਿਆਲਾ ਗੁਰੂ ਤੇ ਘੇਰਾ ਪਾ ਲਿਆ । ਆਕਿਲ ਦਾਸ ਨੇ ਭੈਅ – ਭੀਤ ਹੋਏ ਨੇ ਅਬਦਾਲੀ ਨੂੰ ਸਹਾਇਤਾ ਲਈ ਪੰਜਾਬ ਤੇ ਹਮਲਾ ਕਰਨ ਲਈ ਸੱਦਿਆ। ਸਿੱਖਾਂ ਨੇ ਦੁਰਾਨੀ ਦੇ ਪੁੱਜਣ ਤੇ ਜੰਡਿਆਲੇ ਦਾ ਘੇਰਾ ਚੁੱਕ ਲਿਆ ਅਤੇ ਸਰਹਿੰਦ ਉੱਤੇ ਹਮਲਾ ਕਰ ਦਿੱਤਾ । ਜੱਸਾ ਸਿੰਘ ਰਾਮਗੜ੍ਹੀਆ ਤੇ ਹੋਰ ਸਾਰੇ ਸਿੱਖ ਜਥੇਦਾਰਾਂ ਦੇ ਜੱਥੇ ਮਲੇਰਕੋਟਲੇ ਕੂਪ ਪਿੰਡ ਵਿਚ ਇਸ ਸਮੇਂ ਇਕੱਠੇ ਹੋ ਚੁੱਕੇ ਸਨ। ਰਤਨ ਸਿੰਘ ਭੰਗੂ ਨੁ ਸਿਖਾਂ ਦੇ ਇਸ ਇਕੱਠੇ ਦੀ ਗਿਣਤੀ 50,000 ਦੱਸੀ ਹੈ ।

ਉਧਰੌਂ ਅਬਦਾਲੀ ਅਫ਼ਗਾਨਿਸਤਾਨ ਤੋਂ ਚਲ ਕੇ ਲਾਹੌਰ ਪੁੱਜ ਗਿਆ ਸੀ ਅਤੇ ਸਿੱਖਾਂ ਦੀ ਹੈਰਾਨੀ ਦੀ ਹੱਦ ਨਾ ਰਹੀ , ਜਦੋਂ ਅਬਦਾਲੀ ਦੀਆਂ ਫ਼ੌਜਾਂ ਲਾਹੌੲ ਤੋਂ ਮਾਰਚ ਕਰਕੇ ਸਵੇਰੇ ਹੀ 36 ਘੰਟਿਆਂ ਵਿਚ 150 ਮੀਲ ਦਾ ਸਫ਼ਰ ਪੂਰਾ ਕਰਕੇ ਮਲੇਰਕੋਟਲੇ ਪੁੱਜ ਗਈਆਂ ਸਨ। ਸਿੱਖਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਾਂ ਦੇ ਬਾਲ -ਬੱਚੇ ਅਤੇ ਇਸਤਰੀਆਂ ਮਲੇਰਕੋਟਲੇ ਤੋਂ ਕੋਈ ਚਾਰ ਕੁ ਮੀਲ ਦੀ ਦੂਰੀ ਤੇ ਪਿੰਡ ਕੂਪ ਰਹੀੜੇ ਵਿਖੇ ਸਨ ਅਤੇ ਲੜਾਈ ਦਾ ਬਾਰੂਦ ਸਿੱਕਾ ਵੀ ਉਨ੍ਹਾਂ ਦੇ ਨਾਲ ਹੀ ਸੀ। ਕੂਪ ਰਹੀੜਾ ਪਿੰਡ ਮਲੇਰਲੋਟਲੇ ਤੋਂ ਛੇ ਮੀਲ ਦੀ ਵਿੱਥ ਤੇ ਸੀ। ਸਰਹਿੰਦ ਦੇ ਗਵਰਨਰ ਨੇ ਉਥੇ ਹੀ ਸਿੱਖਾਂ ਉੱਤੇ ਹਮਲਾ ਕਰ ਦਿੱਤਾ । ਸਿੱਖ ਉਥੋਂ ਪਿੰਡ ਗੁਰਮਾ ਵੱਲ ਵੱਧ ਰਹੇ ਸਨ। ਪਰ ਜਦੋਂ ਹਮਲਾ ਹੋ ਗਿਆ ਤਾਂ ਸਿੱਖ ਪੂਰੀ ਬਹਾਦਰੀ ਨਾਲ ਲੜੇ ਅਤੇ ਗਵਰਨਰ ਸਰਹਿੰਦ ਅਤੇ ਦੁਰਾਨੀ ਫ਼ੌਜਾਂ ਇਸ ਪਹਿਲੀ ਝੜਪ ਵਿਚ ਹਾਰ ਗਈਆਂ। ਹੁਣ ਸਿੱਖ ਗੁਰਮਾ ਪਿੰਡ ਤਾਂ ਪੁੱਜ ਗਏ ਸਨ । ਪਰ ਉਂਨ੍ਹਾਂ ਦੇ ਪੁਜਦਿਆਂ ਹੀ ੳਬਦਾਲੀ ਦੀ ਭੇਢ ਲਖ ਫ਼ੌਜ ਨੇ ਸ਼ਿੱਖਾਂ ਉੱਤੇ ਹੱਲਾ ਬੋਲ ਦਿੱਤਾ । ਸਿੱਖ ਹੁਣ ਅਪਣੇ ਇਕ ਗੋਲ ਘੇਰੇ ਜਿਹੇ ਵਿਚ ਆਪਣੇ ਬੱਚਿਆਂ ਤੇ ਇਸਤਰੀਆਂ ਨੂੰ ਬਚਾਉਂਦੇ ਲੜਦੇ ਲੜਦੇ ਮਲੇਰਕੋਟਲੇ ਤੋਂ ਬਰਨਾਲੇ ਵੱਲ ਨੂੰ ਵੱਧਦੇ ਜਾ ਰਹੇ ਸਨ। ਪਰ ਬਹਾਦਰ ਸਿੱਖਾਂ ਦੀਆਂ ਤਲਵਾਰਾਂ , ਨੇਜ਼ਿਆ ਅਤੇ ਬੰਦੂਕਾ ਨਾਲ ਅਬਦਾਲੀ ਦੀਆ ਫ਼ੌਜਾਂ ਦੀਆ ਤੋਪਾਂ ਸਾਹਣਮਣੇ ਬਹਾਦਰੀ ਨਾਲ ਟਾਕਰਾ ਕਰਦਿਆ ਕੋਈ ਪੇਸ਼ ਨਾ ਗਈ। ਇਸ ਸਮੇਂ ਦੁਰਾਨੀਆਂ ਨੇ ਸਿੱਖਾਂ ਦਾ ਬਹੁਤ ਭਾਰੀ ਜਾਨੀ ਨੁਕਸਾਨ ਕੀਤਾ ਅਤੇ ਕੁਲ ਬੱਚੇ ਅਤੇ ਇਸਤਰੀਆਂ ਮਾਰ ਦਿੱਤੇ ਸਿੱਖ ਮੁਕਾਬਲਾ ਕਰਦਿਆਂ ਬਰਨਾਲੇ ਵੱਲ ਨੂੰ ਵੱਧ ਰਹੇ ਸਨ ਕਿ ਰਾਹ ਵਿਚ ਇਕ ਪਿੰਡ ਕੁਤਬਾ ਬਾਹਮ੍ਹਣੀਂ ਆਇਆ ਜਿਥੇ ਇਕ ਪਾਣੀ ਛੱਪੜ ਸੀ । ਪਾਣੀ ਦੀ ਪਿਆਸੀ ਦੁਰਾਨੀ ਫ਼ੌਜ ਪਾਣੀ ਪੀਣ ਲਈ ਛੱਪੜ ਵੱਲ ਨੂੰ ਦੌੜੀ ਅਤੇ ਸਿੱਖ ਇੰਨੇ ਚਿਰ ਨੂੰ ਬਰਨਾਲੇ ਵੱਲ ਨੂੰ ਚੋਖਾ ਅੱਗੇ ਨਿਕਲ ਗਏ ।ਦੁਰਾਨੀਆਂ ਨੇ ਬਰਨਾਲੇ ਤੱਕ ਸਿੱਖਾਂ ਦਾ ਪਿੱਛਾ ਕਿਤਾ ਪਰ ਉਹ ਅੱਗੇ ਬਠਿੰਡਾ ਵੱਲ ਦੇ ਲੱਖੀ ਜੰਗਲ ਨੂੰ ਚਲੇ ਗਏ ਸਨ।ਵੈਸੇ ਵੀ ਸਿੱਖਾਂ ਦੇ ਪਰਿਵਾਰ ਸ਼ਹੀਦ ਕਰ ਦਿੱਤੇ ਗਏ ਸਨ ਅਤੇ ਸਿੱਖ ਵਿਚਾਰੇ ਆਪਣੀਆਂ ਜਾਨਾ ਲੈ ਕੇ ਹਰਨ ਹੋ ਗਏ।

ਇਥੋਂ ਦੁਰਾਨੀ ਫ਼ੋਜਾਂ ਪਿਛਾਂਹ ਪਰਤ ਆਈਆਂ। ਰਤਨ ਸਿੰਘ ਭੰਗੂ ਨੇ ਸਿੱਖਾਂ ਦੇ ਜਾਨੀ ਨੁਕਸਾਨ ਦੀ ਗਿਣਤੀ 50,000 ਦੱਸੀ ਹੈ। ਇਤਹਾਸਕਾਰ ਸਰਕਾਰ ਨੇ ਆਪਣੀ ਪੁਸਤਕ ਦੇ 486 ਪੰਨੇ ਤੇ ਸਿੱਖਾਂ ਦੇ ਮਰਨ ਦੀ ਗਿਣਤੀ 10,000 ਦੱਸੀ ਹੈ ਅਤੇ ਅੰਗ੍ਰੇਜ਼ੀ ਲਿਖਾਰੀ ਲਤੀਫ਼ ਨੇ ਰਾਏ ਕਨ੍ਹਈਆ ਲਾਲ ਦੇ ਆਧਾਰ ਤੇ ਸਿੱਖਾਂ ਦੀਆਂ 24,000 ਮੌਤਾਂ ਦੱਸੀਆਂ ਹਨ । ਸਾਡੀ ਰਾਏ ਵਿਚ 20,000 ਜਾਂ 24,000 ਹੀ ਠੀਕ ਹੋ ਸਕਦੀ ਹੈ ਅਤੇ ਇਤਿਹਾਸਕਾਰ ਵੱਲੋਂ ਵੀ ਆਮ ਤੌਰ ਤੇ 20,000 ਦੀ ਗਿਣਤੀ ਹੀ ਮੰਨੀ ਜਾਂਦੀ ਹੈ। ਪਰ ਇਹ ਦੁਖਾਂਤਿਕ ਘਟਨਾ ਸਿੱਖਾਂ ਲਈ ਲੱਕ – ਤੋੜਵੀਂ ਸੀ ਜਿਸ ਵਿਚ ਸਿੱਖਾਂ ਦਾ ਅਤਿਅੰਤ ਤੇ ਭਾਰੀ ਜਾਨੀ ਨੁਕਸਾਨ ਹੋਇਆ। ਇਸ ਨੂੰ ਅਠਾਰ੍ਹਵੀਂ ਸਦੀ ਦੇ ਪੰਜਾਬ ਦੇ ਇਤਹਾਸ ਵਿਚ ਵੱਡਾ ਘਲੂਘਾਰਾ ਕਿਹਾ ਜਾਂਦਾ ਹੈ।

ਇਸ ਪਿੱਛੋਂ ਕਤੋਧੇ ਅਤੇ ਅਭਿਮਾਨੇ ਹੋਏ ਅਬਦਾਲੀ ਨੇ ਅੰਮ੍ਰਿਤਸਰ ਪੁੰਜ ਕੇ ਸਿੱਖਾਂ ਦਾ ਹਰਿਮੰਦਰ ਢਾਹ ਦਿੱਤਾ ਅਤੇ ਰਾਮਗੜ੍ਹ ਕਿੱਲਾ ਵੀ ਢਾਹ-ਢੇਰੀ ਕਰ ਦਿੱਤਾ । ਇਸ ਸਮੇਂ ਅਬਦਾਲੀ ਨੇ ਦਰਬਾਰ ਸਾਹਿਬ ਦੇ ਸਰੋਵਰ ਨੂੰ ਵੀ ਮਿੱਟੀ ਅਤੇ ਕੂੜੈ ਆਦਿ ਨਾਲ ਪੂਰ ਦਿੱਤਾ। ਪਰ ਦਰਬਾਰ ਸਾਹਿਬ ਉੱਤੇ ਦਾਗੀ ਤੋਪ ਵਿੱਚੋਂ ਇਕ ਸਪਲਿੰਟਰ ਅਹਿਮਦ ਸ਼ਾਹ ਨੇ ਨਕ ਉੱਤੇ ਆ ਲੱਗਾ ਅਤੇ ਉਹ ਜ਼ਖ਼ਮੀ ਹੋਇਆ ਛੇਤੀ ਦੇਣੀ ਲਾਹੌਰ ਨੂੰ ਵਾਪਸ ਪਰਤ ਆਇਆ।

ਸਿੱਖਾਂ ਦਾ ਇਤਨਾ ਵੱਡਾ ਜਾਨੀ ਨੁਕਸਾਨ ਕਰਨ ਉਪਰੰਤ ਅਬਦਾਲੀ ਸੋਚਦਾ ਸੀ ਕਿ ਸਿੱਖ ਹੁਣ ਦੁਬਾਰਾ ਉਠਣ ਜੋਗੇ ਨਹੀਂ ਰਹੇ ਸਨ । ਪਰ ਸਿੱਖ ਤਾਂ ਕਿਸੇ ਹੀ ਮਿੱਟੀ ਦੇ ਬਣੇ ਹੋਏ ਸਨ । ‘ਜਬੇ ਬਾਣ ਲਗੇ ਤਬੈ ਰੋਸ ਜਾਗੇ’ਦੇ ਅਖਾਣ ਵਾਂਗ ਸਗੋਨ ਉੁਹ ਹੋਰ ਵੀ ਜ਼ਿਆਦਾ ਰੋਹ ਵਿਚ ਸਨ ਅਤੇ ਗਿਣਤੀ ਵਿਚ ਦਿਨੋਂ ਦਿਨ ਵੱਧ ਰਹੇ ਸਨ । ਸਿੱਖਾਂ ਨੇ ਉਲਟਾ ਅਬਦਾਲੀ ਤੋਂ ਬਦਲਾ ਲੈਣ ਦੀ ਭਾਵਨਾ ਨਾਲ ਮਈ 1762 ਵਿਚ ਅੰੰਮ੍ਰਿਤਸਰ ਇਕੱਠ ਕੀਤਾ ਅਕਤੂਬਰ ਦੀ ਦੀਵਾਲੀ ਮਨਾਉਣ ਲਈ ਹਰਮਿੰਦਰ ਸਾਹਿਬ ਦੀ ਗਾਰ ਕੱਢਣ ਅਤੇ ਉਸਾਰੀ ਕਰਨ ਅਤੇ ਰਾਮਗੜ੍ਹ ਕਿਲ੍ਹਾ ਮੁੜ ਉਸਾਰਣ ਲਈ ਗੁਰਮੱਤਾ ਪਾਸ ਕੀਤਾ। ਡਾ. ਹਰੀ ਰਾਮ ਗੁਪਤਾ ਅਨੁਸਾਰ ਸਿੱਖ 60,000 ਦੀ ਗਿਣਤੀ ਵਿਚ ਅਕਤੁਬਰ , 1762 ਦੀ ਦੀਵਾਲੀ ਮਨਾਉਣ ਲਈ ਅਮ੍ਰਿਤਸਰ ਦਰਬਾਰ ਸਾਹਿਬ ਵਿਖੇ ਇਕੱਤਰ ਹੇਏ ਅਤੇ ਸੇਵਾ ਵਿਚ ਜੁਟ ਗਏ। ਹੁਣ ਸਾਰੇ ਜੱਥੇ ਸਮੇਤ ਜੱਸਾ ਸਿੰਘ ਰਾਮਗੜ੍ਹੀਆ ਇਸ ਅਵਸਰ ਤੇ ਇਕੱਤਰਤਾ ਸਨ। ਅਬਦਾਲੀ ਨੇ ਭੈਅ ਖਾ ਕੇ ਸਿਖਾਂ ਪਾਸ ਸਮਝੋਤਾ ਕਰਨ ਲਈ ਅੰਮ੍ਰਿਤਸਰ ਆਪਣੇ ਸਫ਼ੀਰ ਭੇਜੇ । ਪਰ ਸਿੱਖਾਂ ਨੇ ਉਨ੍ਹਾਂ ਨੂੰ ਕੁੱਟ ਮਾਰ ਕੇ ਭਜਾ ਦਿੱਤਾ। ਇਸ ਪਿੱਛੋਂ ਅਹਿਮਦ ਸ਼ਾਹ ਨੇ ਫ਼ੌਜ ਨਾਲ ਅੰਮ੍ਰਿਤਸਰ ਦਰਬਾਰ ਸਾਹਿਬ ਉੱਤੇ ਮੁੜ ਫੌਜੀ ਹੱਲਾ ਬੋਲ ਦਿੱਤਾ । ਸਾਰਾ ਦਿਨ ਲੜਾਈ ਹੁੰਦੀ ਰਹੀ ਅਤੇ ਅਬਦਾਲੀ ਦਾ ਬੜਾ ਭਾਰੀ ਨੁਕਸਾਨ ਹੋਇਆ ਸੀ। ਰਾਤ ਪੈਣ ਤੇ ਦੋਵੇਂ ਪਾਸੇ ਸੁਸਤਾ ਗਏ। ਅਸਚਰਜ ਦੀ ਗੱਲ ਇਹ ਹੋਈ ਕਿ ਰਾਤ ਦੇ ਹਨੇਰੇ ਦਾ ਲਾਭ ਉਠਾ ਕੇ ਅਬਦਾਲੀ ਫ਼ੌਜ ਲੈ ਕੇ ਰਾਤੋ ਰਾਤ ਲਾਹੌਰ ਨੂੰ ਮੁੜ ਗਿਆ । ਇਸ ਪਿੱਛੋਂ ਅਬਦਾਲੀ ਦੀਆਂ ਲੱਖੀ ਜੰਗਲ ਵੱਲ ਸਿੱਖਾਂ ਨਾਲ ਕੁਝ ਝੜਪਾਂ ਹੋਈਆਂ । ਪਰ ਇਸ ਵਾਰੀ ਉਹ ਅੰਮ੍ਰਿਤਸਰ ਨੂੰ ਲੜਨ ਲਈ ਫ਼ੌਜ ਲੈ ਕੇ ਮੁੜ ਨਹੀਂ ਸੀ ਆਇਆ, ਸਗੋਂ ਇਸ ਦੇ ਉਲਟ ਅਬਦਾਲੀ ਕੰਧਾਰ ਨੂੰ ਵਾਪਸ ਮੁੜ ਗਿਆ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,