ਵੀਡੀਓ

‘ਦ ਬਲੈਕ ਪ੍ਰਿੰਸ’: ਸਤਿੰਦਰ ਸਰਤਾਜ ਨੂੰ ਬੱਬੂ ਮਾਨ ਦਾ ਸੁਨੇਹਾ, ਪੰਜਾਬੀਆਂ ਨੂੰ ਫਿਲਮ ਦੇਖਣ ਲਈ ਅਪੀਲ

By ਸਿੱਖ ਸਿਆਸਤ ਬਿਊਰੋ

July 29, 2017

ਚੰਡੀਗੜ: ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਗਾਇਕ ਸਤਿੰਦਰ ਸਰਤਾਜ ਦੀ ਪਹਿਲੀ ਫਿਲਮ ‘ਦ ਬਲੈਕ ਪ੍ਰਿੰਸ’ ਲਈ ਇਕ ਵਿਸ਼ੇਸ਼ ਸੁਨੇਹਾ ਭੇਜਿਆ ਹੈ। ‘ਦ ਬਲੈਕ ਪ੍ਰਿੰਸ’ ਨੂੰ ਪਿਛਲੇ ਸ਼ੁੱਕਰਵਾਰ(21 ਜੁਲਾਈ) ਨੂੰ ਜਾਰੀ ਕੀਤਾ ਗਿਆ ਸੀ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਵੀਡੀਓ ਸੰਦੇਸ਼’ ਚ ਬੱਬੂ ਮਾਨ ਨੇ ਸਤਿੰਦਰ ਸਤਾਤ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਫਿਲਮ ਬਾਰੇ ਸੁਨੇਹਾ ਮਿਿਲਆ ਸੀ ਪਰ ਉਹ ਪੰਜਾਬ ਵਿੱਚ ਹੋਈ ਸਕ੍ਰੀਨਿੰਗ’ ਚ ਹਿੱਸਾ ਨਹੀਂ ਲੈ ਸਕਿਆਂ ਕਿਉਂਕਿ ਉਹ ਬੰਬਈ ‘ਚ ਸਨ ਅਤੇ ਜਦੋਂ ਮੁੰਬਈ’ ਚ ਫਿਲਮ ਦਿਖਾਈ ਗਈ ਸੀ ਉਸ ਵਖਤ ਮੈਨੂੰ ਇਕ ਪ੍ਰੋਗਰਾਮ ਲਈ ਹਿਮਾਚਲ ਜਾਣਾ ਪੈ ਗਿਆ।

ਮਾਨ ਨੇ ਕਿਹਾ ਕਿ ਉਹ ਜਲਦੀ ਹੀ ਇਸ ਫਿਲਮ ਨੂੰ ਦੇਖਣਗੇ ਅਤੇ ਇਹ ਵੀ ਕਿਹਾ ਕਿ ਸਕ੍ਰੀਨਿੰਗ ਨਾਲ ਸਮੱਸਿਆ ਇਹ ਹੈ ਕਿ ਕਿਸੇ ਨੂੰ ਫ਼ਿਲਮ ਮੁਫ਼ਤ ਪਾਸਾਂ ਦਾ ਇਸਤੇਮਾਲ ਕਰਕੇ ਦੇਖਣ ਦੀ ਜ਼ਰੂਰਤ ਹੈ ਪਰ ਉਹ ਆਪਣੀ ਕਮਾਈ ਨਾਲ ਟਿਕਟ ਖਰੀਦਣ ਤੋਂ ਬਾਅਦ ਫਿਲਮ ਦੇਖਣਾ ਚਾਹੁੰਦੇ ਹਨ।

ਬੱਬੂ ਮਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਰਵਾਰ ਨਾਲ ਸਬੰਧਿਤ ਇਸ ਫ਼ਿਲਮ ਨੂੰ ਦੇਖਣ ਅਤੇ ਸਮਰਥਨ ਦੇਣ।

ਦੱਸਣਯੋਗ ਹੈ ਕਿ ‘ਦ ਬਲੈਕ ਪ੍ਰਿੰਸ’ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਕਹਾਣੀ ਹੈ।ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: