ਸਿੱਖ ਖਬਰਾਂ

ਭਾਈ ਧੰਨਾ ਸਿੰਘ ਸਾਈਕਲ ਯਾਤਰੂ ਦੀ ਯਾਦ ਵਿੱਚ ਦੂਜਾ ਸਲਾਨਾ ਸਮਾਗਮ ਹੋਇਆ

April 2, 2024

ਇੱਕ ਸਦੀ ਪਹਿਲਾਂ ਗੁਰ ਅਸਥਾਨਾਂ ਦੀ ਸਾਇਕਲ ਉਪਰ ਯਾਤਰਾ ਕਰਕੇ ਇਤਿਹਾਸ ਇਕੱਠਾ ਕਰਨ ਵਾਲੇ ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਸਿੱਖ ਜਥਾ ਮਾਲਵਾ, ਸੇਵਾ ਸੰਭਾਲ ਜਥਾ ਗੁਰਦੁਆਰਾ ਸਾਹਿਬ ਅਤੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਿੰਡ ਚਾਂਗਲੀ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ।

ਨਿਊਜ਼ੀਲੈਂਡ ਤੋਂ ਪਰਤੇ ਸਿੱਖ ਨੌਜਵਾਨ ਨੂੰ ਮੁੰਬਈ ਏਅਰਪੋਰਟ ਤੋਂ ਪੁਲਿਸ ਨੇ ਹਿਰਾਸਤ ਚ ਲਿਆ

ਸਿੱਖ ਸਿਆਸਤ ਨੂੰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੁੰਬਈ ਪੁਲਿਸ ਨੇ ਅੱਜ ਇੱਕ ਸਿੱਖ ਨੌਜਵਾਨ ਨੂੰ ਉਸ ਵੇਲੇ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਨਿਊਜ਼ੀਲੈਂਡ ਤੋਂ ਹਵਾਈ ਜਹਾਜ਼ ਰਾਹੀਂ ਮੁੰਬਈ ਪਹੁੰਚਿਆ। 

ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਭਲਕੇ

ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਸੰਗਤਾਂ ਵੱਲੋਂ ਉਹਨਾਂ ਦੇ ਪਿੰਡ ਭਲਕੇ 31 ਮਾਰਚ 2024, ਦਿਨ ਐਤਵਾਰ, ਸਥਾਨ ਗੁਰੁਦਆਰਾ ਸਾਹਿਬ ਪਿੰਡ ਚਾਂਗਲੀ (ਧੂ੍ਰੀ) ਵਿਖੇ ਸਵੇਰੇ 9 ਵਜੇ ਤੋਂ ਕਰਵਾਇਆ ਜਾ ਰਿਹਾ ਹੈ।

ਐਨਆਈਏ ਅਦਾਲਤ ਨੇ ਚਾਰ ਜਣਿਆਂ ਨੂੰ ਉਮਰ ਕੈਦ ਸਮੇਤ ਸਖਤ ਸਜਾਵਾਂ ਸੁਣਾਈਆਂ

ਵਿਸ਼ੇਸ਼ ਐਨਆਈਏ ਅਦਾਲਤ ਪੰਜਾਬ ਦੀ ਜੱਜ ਮਨਜੋਤ ਕੌਰ ਵੱਲੋਂ ‘ਐਨਆਈਏ ਬਨਾਮ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਅਤੇ ਹੋਰ’ ਕੇਸ ਵਿੱਚ ਕੁਲਵਿੰਦਰਜੀਤ ਸਿੰਘ ਖਾਨਪੁਰੀਆ, ਜਗਦੇਵ ਸਿੰਘ, ਰਵਿੰਦਰ ਪਾਲ ਸਿੰਘ ਅਤੇ ਹਰਚਰਨ ਸਿੰਘ ਦਿੱਲੀ ਨੂੰ ਵੱਖ-ਵੱਖ ਧਾਰਾਵਾਂ ਤਹਿਤ ਉਮਰ ਕੈਦਾਂ, ਦਸ-ਦਸ ਸਾਲ ਦੀਆਂ ਸਜ਼ਾਵਾਂ ਅਤੇ ਜੁਰਮਾਨਾ ਕੀਤਾ ਗਿਆ ਹੈ।

ਐੱਨ.ਆਈ.ਏ. ਅਦਾਲਤ ਨੇ ਚਾਰ ਨੂੰ ਯੂ.ਏ.ਪੀ.ਏ. ਅਤੇ ਹੋਰਨਾਂ ਧਰਾਵਾਂ ਤਹਿਤ ਦੋਸ਼ੀ ਐਲਾਨਿਆ।

ਸਪੈਸ਼ਲ ਐੱਨ.ਆਈ.ਏ. ਅਦਾਲਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵੱਲੋਂ ਇੱਕ ਮਾਮਲੇ ਵਿੱਚ ਚਾਰ ਜਣਿਆਂ ਨੂੰ ਦੇਸ਼ ਵਿਰੁੱਧ ਜੰਗ ਛੇੜਨ ਅਤੇ ਯੂ.ਏ.ਪੀ.ਏ. ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦੋਸ਼ੀ ਐਲਾਨਿਆ ਗਿਆ ਹੈ।

ਸਿੱਖ ਬੀਬੀਆਂ ਲਈ ਦਸਤਾਰ ਸਜਾਉਣ ਦਾ ਮਹੱਤਵ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਔਰਤਾਂ ਦੀ ਹਾਲਤ ਸਮਾਜਿਕ ਅਤੇ ਧਾਰਮਿਕ ਤੌਰ ’ਤੇ ਬਹੁਤ ਬਦਤਰ ਸੀ। ਹਿੰਦੁਸਤਾਨ ਦੇ ਉਸ ਵੇਲੇ ਦੇ ਪ੍ਰਮੁੱਖ ਧਰਮਾਂ ਵਲੋਂ ਔਰਤ ਨੂੰ ਬਰਾਬਰ ਦਾ ਦਰਜਾ ਪ੍ਰਾਪਤ ਨਹੀਂ ਸੀ। ਉਸ ਵੇਲੇ ਸਤਿਗੁਰਾਂ ਨੇ ਜੋ ਇਨਕਲਾਬੀ ਮਹਾਂਵਾਕ ਉਚਾਰੇ, ਉਨ੍ਹਾਂ ਦੀ ਗੂੰਜ ਅੱਜ ਤੱਕ ਕੋਟਿ ਬ੍ਰਹਿਮੰਡਾਂ ਵਿਚ ਗੂੰਜ ਰਹੀ ਹੈ:

ਕਤਲ ਸਾਜਿਸ਼ ਚ ਸ਼ਾਮਿਲ ਸਾਬਕਾ ਰਾਅ ਅਧਿਕਾਰੀ ਨੂੰ ਅਮਰੀਕਾ ਨੂੰ ਸੌਪੇ ਭਾਰਤ ਸਰਕਾਰ: ਦਲ ਖਾਲਸਾ

ਭਾਰਤ ਨੇ ਅਮਰੀਕੀ ਨਾਗਰਿਕ ਅਤੇ ਸਿਖਸ ਫਾਰ ਜਸਟਿਸ ਦੇ ਕਨਵੀਨਰ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਨਾਕਾਮ ਸਾਜ਼ਿਸ਼ ਵਿੱਚ ਆਪਣੀ ਭੂਮਿਕਾ ਦੇ ਦੋਸ਼ਾਂ ਤੋਂ ਖੁਦ ਨੂੰ ਬਰੀ ਕਰ ਲਿਆ ਹੈ, ਇਸ ਗੱਲ ਦਾ ਖੁਲਾਸਾ ਕੇਂਦਰ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਤੋਂ ਹੋਇਆ ਹੈ।

ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਨਜ਼ਰਬੰਦਾਂ ਨੇ ਭੁੱਖ ਹੜਤਾਲ ਖਤਮ ਕੀਤੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਡਿਬਰੂਗੜ੍ਹ ਜੇਲ ਵਿੱਚ ਨਜ਼ਰਬੰਦ ਵਾਰਸ ਪੰਜਾਬ ਦੇ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਸਿੱਖ ਨਜ਼ਰਬੰਦਾਂ ਨੇ ਬੀਤੇ ਦਿਨ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ।

ਅਮਰੀਕਨ ਧਰਤੀ ਉੱਤੇ ਕਤਲ ਦੀ ਸਾਜਿਸ਼ ਬਾਰੇ ਇੰਡੀਆ ਦੀ ਜਾਂਚ ਵਿਚ ਅਫਸਰ ਦੋਸ਼ੀ: ਬਲੂਮਬਰਗ ਦੀ ਰਿਪੋਰਟ

ਅਮਰੀਕਾ ਦੀ ਧਰਤੀ ਉੱਤੇ ਸਿੱਖ ਆਜ਼ਾਦੀ ਲਹਿਰ ਦੇ ਨਾਲ ਸੰਬੰਧਿਤ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜਿਸ਼ ਦੇ ਮਾਮਲੇ ਵਿੱਚ ਇੰਡੀਆ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅੰਦਰੂਨੀ ਜਾਂਚ ਵਿੱਚ ਅਫਸਰਾਂ ਨੂੰ ਜਿੰਮੇਵਾਰ ਠਹਿਰਾਉਣ ਦੀ ਖਬਰ ਬਲੂਮਬਰਗ ਨਿਊਜ਼ ਵੱਲੋਂ ਸਾਹਮਣੇ ਆਈ ਹੈ।

ਗ਼ਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਸਟਾਕਟਨ ਵਿਖੇ ਸ਼ਹੀਦੀ ਸਮਾਗਮ ਮਨਾਇਆ ਗਿਆ।

ਗਦਰੀ ਬਾਬਿਆਂ ਦੀ ਤਰਾਂ 80ਵਿਆਂ ਦੇ ਖਾੜਕੂ ਸੰਘਰਸ਼ ਸਮੇ ਅਮਰੀਕਾ ਦੀ ਧਰਤੀ ਤੋਂ ਜਾ ਕੇ ਸਿੱਖ ਸੰਘਰਸ਼ ਤੇ ਖਾਲਿਸਤਾਨ ਦੀ ਆਜ਼ਾਦੀ ਲਈ ਸ਼ਹੀਦ ਹੋਏ ਸੂਰਮਿਆਂ “ਭਾਈ ਹਰਜੀਤ ਸਿੰਘ ਢਿਲੋਂ, ਭਾਈ ਸੁਖਬੀਰ ਸਿੰਘ ਢਿਲੋਂ, ਭਾਈ ਚਰਨਜੀਤ ਸਿੰਘ ਚੰਨਾ, ਭਾਈ ਦਵਿੰਦਰ ਸਿੰਘ ਸਿੰਘਪੂਰਾ, ਭਾਈ ਬਲਜਿੰਦਰ ਸਿੰਘ ਰਾਜੂ” ਦੀ ਯਾਦ ਵਿੱਚ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ।

« Previous PageNext Page »