ਆਮ ਖਬਰਾਂ

ਨਪੁੰਸਕ ਮਾਮਲਾ: ਸੀਬੀਆਈ ਦੀ ਟੀਮ ਡੇਰਾ ਸਿਰਸਾ ਪਹੁੰਚੀ

By ਸਿੱਖ ਸਿਆਸਤ ਬਿਊਰੋ

January 16, 2018

ਚੰਡੀਗੜ: ਸਿਰਸਾ ਡੇਰਾ ਮੁਖੀ ਉੱਤੇ ਕਰੀਬ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਲਾਏ ਗਏ ਦੋਸ਼ਾਂ ਦੀ ਜਾਂਚ ਲਈ ਸੀਬੀਆਈ ਦੀ ਟੀਮ ਖੱਟਾ ਸਿੰਘ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ।ਬਲਾਤਕਾਰੀ ਰਾਮ ਰਹੀਮ ਸਾਧਵੀ ਜਿਨਸੀ ਸ਼ੋਸ਼ਣ ਮਾਮਲਿਆਂ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।

ਖੱਟਾ ਸਿੰਘ ਡੇਰੇ ਵਿੱਚ ਸਾਧੂ ਵਜੋਂ ਰਹਿੰਦਾ ਰਿਹਾ ਹੈ। ਇੰਸਪੈਕਟਰ ਵਿਜੈ ਯਾਦਵ ਅਤੇ ਅਰਵਿੰਦ ਦੀ ਅਗਵਾਈ ਵਿੱਚ ਪੁੱਜੀ ਸੀਬੀਆਈ ਦੀ ਜਾਂਚ ਟੀਮ ਨੇ ਖੱਟਾ ਸਿੰਘ ਦੀ ਨਿਸ਼ਾਨਦੇਹੀ ਉੱਤੇ ਡੇਰੇ ਦੀ ਬਰੀਕੀ ਨਾਲ ਜਾਂਚ ਕੀਤੀ।

ਖੱਟਾ ਸਿੰਘ ਨੇ ਡੇਰਾ ਮਾਮਲੇ ਵਿੱਚ ਡੇਰਾ ਮੁਖੀ ’ਤੇ ਕਈ ਸੰਗੀਨ ਦੋਸ਼ ਲਾਏ ਸਨ ਜਿਸ ਵਿੱਚੋਂ ਇੱਕ ਇਲਜ਼ਾਮ ਕਰੀਬ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਵੀ ਸੀ। ਇਸ ਤੋਂ ਪਹਿਲਾਂ ਡੇਰੇ ਦੇ ਹੀ ਇੱਕ ਡਾਕਟਰ ਨੇ ਪੁੱਛਗਿੱਛ ਦੌਰਾਨ ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਖੁਲਾਸਾ ਕੀਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: