ਆਮ ਖਬਰਾਂ

ਚੰਡੀਗੜ੍ਹ ਨੋਟੀਫੀਕੇਸ਼ਨ ‘ਤੇ ਲੱਗੀ ਰੋਕ, ਕੇਂਦਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਸਾਮੀਆਂ 60:40 ਦੇ ਹਿਸਾਬ ਨਾਲ ਭਰਨ ਨੂੰ ਕਿਹਾ

By ਸਿੱਖ ਸਿਆਸਤ ਬਿਊਰੋ

October 17, 2018

ਚੰਡੀਗੜ੍ਹ : ਕੇਂਦਰ ਵਲੋਂ ਚੰਡੀਗੜ੍ਹ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਭਰਤੀ ਬਾਰੇ 25 ਸਤੰਬਰ ਨੂੰ ਜਾਰੀ ਕੀਤਾ ਗਿਆ ਚੰਡੀਗੜ੍ਹ ਨੋਟੀਫੀਕੇਸ਼ਨ ਰੱਦ ਕਰ ਦਿੱਤਾ ਗਿਆ ਹੈ।ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਚੰਡੀਗੜ੍ਹ ਵਿੱਚ ਸਰਕਾਰੀ ਭਰਤੀਆਂ ਦੇ ਮਾਮਲੇ ਵਿੱਚ 60:40 ਦੇ ਅਨੁਪਾਤ ਨੂੰ ਮੁੜ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ।ਜਿਸ ਵੇਲੇ ਤੋਂ ਨੋਟਿਸ ਜਾਰੀ ਕੀਤਾ ਗਿਆ ਸੀ ਉਦੋਂ ਤੋਂ ਹੀ ਕੇਂਦਰ ਉੱਤੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਨੋਟੀਫੀਕੇਸ਼ਨ ਰੱਦ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ।

ਪੰਜਾਬ ਦੀ ਜਨਤਾ ਵਿੱਚ ਵੀ ਪੰਜਾਬ ਉੱਤੇ ਚੰਡੀਗੜ੍ਹ ਦੇ ਹੱਕ ਨੂੰ ਮਾਰਨ ਵਾਲੇ ਏਸ ਨੋਟੀਫੇਕਸ਼ਨ ਬਾਰੇ ਕੇਂਦਰ ਸਰਕਾਰ ਪ੍ਰਤੀ ਰੋਸ ਸੀ।

ਇਸੇ ਦੇ ਨਾਲ ਹੀ ਮੰਤਰਾਲੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਸਲਾਹ ਦਿੱਤੀ ਹੈ ਕਿ ਸਿੱਖ ਬੀਬੀਆਂ ਨੂੰ ਹੈਲਮਟ ਪਹਿਨਣ ਜਾਂ ਨਾ ਪਹਿਨਣ ਦੀ ਖੁੱਲ੍ਹ ਦਿੱਤੀ ਜਾਵੇ।

ਏਥੇ ਇਹ ਵੀ ਦੱਸਣਯੋਗ ਐ ਕਿ ਚੰਡੀਗੜ੍ਹ ਪ੍ਰਸ਼ਾਸਨ ਉੱਤੇ ਸਰਕਾਰੀ ਭਰਤੀਆਂ ਦੇ ਮਾਮਲੇ ਵਿੱਚ 60:40 ਦੇ ਅਨੁਪਾਤ ਨੂੰ ਅੱਖੋਂ ਪਰੋਖਿਆਂ ਕਰਕੇ ਪੰਜਾਬ ਦੀ ਥਾਂਵੇ ਵਧੇਰੇ ਭਰਤੀਆਂ ਹਰਿਆਣੇ ਵਿੱਚੋਂ ਕਰਨ ਦੇ ਦੋਸ਼ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: