Site icon Sikh Siyasat News

ਪਹਿਲਾ ਘੱਲੂਘਾਰਾ (ਕਾਹਨੂੰਵਾਣ ਛੰਭ) ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ

ਚੰਡੀਗੜ੍ਹ – ਪੰਥ ਸੇਵਕ ਜਥਾ ਮਾਝਾ ਵਲੋਂ ਪਹਿਲਾ ਘੱਲੂਘਾਰਾ (ਕਾਹਨੂੰਵਾਣ ਛੰਭ) ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਅੱਜ 16 ਮਈ 2022, ਦਿਨ ਸੋਮਵਾਰ ਸ਼ਾਮ 7 ਵਜੇ ਗੁਰਦੁਆਰਾ ਸਿੰਘ ਸਭਾ ਨਵਾਂ ਪਿੰਡ ਕਾਹਨੂੰਵਾਣ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਵਿਚ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ), ਭਾਈ ਸੁਖਪ੍ਰੀਤ ਸਿੰਘ ਪਲਾਸੌਰ (ਤਰਨਤਾਰਨ ਸਾਹਿਬ) ਦਾ ਢਾਡੀ ਜਥਾ ਅਤੇ ਭਾਈ ਰਣਯੋਧ ਸਿੰਘ ਸਾਰੰਦਾ ਵਾਦਕ (ਗੁਰਦਾਸਪੁਰ) ਦਾ ਕੀਰਤਨ ਜਥਾ ਹਾਜਰੀ ਭਰੇਗਾ।

ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਨਿਰਵੈਰ ਟੀ ਵੀ ਤੇ ਕੀਤਾ ਜਾਵੇਗਾ। ਪ੍ਰਬੰਧਕ ਸੇਵਾਦਾਰਾਂ ਵੱਲੋਂ ਸਮੁੱਚੀ ਸੰਗਤ ਨੂੰ ਸਮਾਗਮ ਵਿੱਚ ਹਾਜਰੀ ਭਰਕੇ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਨ ਦੀ ਬੇਨਤੀ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version