Site icon Sikh Siyasat News

ਮਹਾਂ-ਬਹਿਸ ਦੇ ਚਾਰ ਮੁੱਦਿਆਂ ‘ਤੇ ਮੋੜਵਾਂ ਤਰਕ

ਮਹਾਂ-ਬਹਿਸ ਦੇ ਚਾਰ ਮੁੱਦਿਆਂ ‘ਤੇ ਮੋੜਵਾਂ ਤਰਕ:

  1.  ਨਸ਼ਾ ਫੈਲਾਉਣ ਵਾਲੇ ਅੰਦਰ ਮੌਜੂਦਾ ਸਰਕਾਰ ਨੇ ਦੇਣੇ ਕਿ ਪੁਰਾਣੀਆਂ ਸਰਕਾਰਾਂ ਨੇ?
  2. ਗੈਂਗਸਟਰਾਂ ਨੂੰ ਫੜਨਾ ਅਤੇ ਜੇਲ੍ਹ ਭੇਜਣਾ ਮੌਜੂਦਾ ਸਰਕਾਰ ਦਾ ਕੰਮ ਹੈ ਕਿ ਪੁਰਾਣੀਆਂ ਦਾ?
  3.  ਤੇ ਫਿਰ ਹੁਣ ਨੌਕਰੀਆਂ ਮੰਗਣ ਵਾਲੇ ਖੁਦਕੁਸ਼ੀਆਂ ਕਿਓਂ ਕਰ ਰਹੇ ਨੇ?
  4. ਇਹ ਧੋਖਾ ਦੇਣ ਵਾਲੇ ਅੰਦਰ ਕਿਓਂ ਨਹੀਂ ਕੀਤੇ ਜਾ ਰਹੇ, ਵਿੱਚੇ ਨਸ਼ੇ ਵਿਕਵਾਉਣ ਵਾਲੇ ਅਤੇ ਵਿੱਚੇ ਬੇਅਦਬੀਆਂ ਕਰਨ ਵਾਲੇ, ਪਿਛਲੀਆਂ ਸਰਕਾਰਾਂ ਦੇ ਆਗੂਆਂ ਵਾਸਤੇ ਨਰਮਾਈ ਕਿਓਂ ਵਰਤ ਰਹੀ ਹੈ ਮੌਜੂਦਾ ਸਰਕਾਰ?

ਬਹਿਸ ਕਰਨ ਵਾਲਿਆਂ ਦੇ ਘਰ ਪੁਲਿਸ ਛਾਪੇ ਮਾਰ ਰਹੀ ਹੈ। ਲਾਲ ਬੱਤੀ ਅਤੇ ਸੁਰੱਖਿਆ ਕਰਮਚਾਰੀਆਂ ਦੀ ਬਹੁਤਾਤ ਨੂੰ ਟਿੱਚਰਾਂ ਕਰਨ ਵਾਲੇ ਆਪ ਆਗੂ ਖੁਦ ਲਾਲ ਬੱਤੀਆਂ ਅਤੇ ਸਖਤ ਸੁਰੱਖਿਆ ‘ਚ ਘੁੰਮ ਰਹੇ ਨੇ।

ਸੱਤ ਤੈਹਾਂ ‘ਚ ਦੋ ਹਜ਼ਾਰ ਪੁਲਿਸ ਮੁਲਾਜ਼ਮ ਲਾ ਕੇ ਕਰਵਾਈ ਜਾ ਰਹੀ ਬਹਿਸ ਨੂੰ ਖੁੱਲ੍ਹੀ ਬਹਿਸ ਕਿਹਾ ਜਾਵੇ ਜਾਂ ਬੰਦ ਬਹਿਸ?

ਸਭ ਤੋਂ ਵੱਡੀ ਗੱਲ, ਇਸ ਵੇਲੇ ਲੋੜ ਬਹਿਸ ਦੀ ਨਹੀਂ, ਪਾਣੀਆਂ ਦੀ ਲੁੱਟ ਵਿਰੁੱਧ ਹਰ ਪਾਰਟੀ ਵਲੋਂ ਮੋਰਚਾ ਲਾਉਣ ਦੀ ਹੈ, ਮੋਰਚੇ ਤੋਂ ਕਿਓਂ ਭੱਜਿਆ ਜਾ ਰਿਹਾ। ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਨੂੰ ਇੱਕਮੁਠਤਾ ਦਿਖਾਉਣ ਦੀ ਬਜਾਇ ਸਿਆਸੀ ਖੇਡਾਂ ਰਾਹੀਂ ਜਲੂਸ ਕਢਾਉਣ ਲਈ ਕਿਓਂ ਉਤਾਰੂ ਹੈ? ਪਹਿਲਿਆਂ ਨੇ ਗੰਦ ਪਾਇਆ ਤਾਂ ਤੁਸੀਂ ਵੀ ਉਸਦਾ ਜਵਾਬ ਗੰਦ ਪਾ ਕੇ ਦੇਣਾ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version