ਵੀਡੀਓ

ਵਿਚਾਰਾਂ ਦੀ ਅਜ਼ਾਦੀ ਤੇ ਹਕੂਮਤੀ ਰੋਕਾਂ ਦਾ ਇਤਿਹਾਸ ਅਤੇ ਸੋਸ਼ਲ ਮੀਡੀਆ ਦਾ ਯੁੱਗ

By ਸਿੱਖ ਸਿਆਸਤ ਬਿਊਰੋ

May 20, 2023

ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵੱਲੋਂ ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ ਹਾਲ ਵਿੱਚ ਮਿਤੀ 11 ਮਈ 2023 ਨੂੰ “ਬਿਜਲ ਸੱਥ (Social Media) ਅਤੇ ਬੋਲਣ ਦੀ ਆਜਾਦੀ : ਇੱਕ ਪੜਚੋਲ” ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਵਿੱਚ ਵੱਖ ਵੱਖ ਖੇਤਰਾਂ ਅੰਦਰ ਕੰਮ ਕਰ ਰਹੇ ਮਾਹਰ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਸੈਮੀਨਾਰ ਨੂੰ ਦੋ ਸੈਸਨਾਂ ਵਿੱਚ ਵੰਡਿਆ ਗਿਆ ਸੀ। ਪਹਿਲੇ ਸੈਸਨ ਵਿੱਚ 5 ਬੁਲਾਰਿਆਂ ( ਪਰਮਜੀਤ ਸਿੰਘ ਗਾਜੀ, ਹਰਮੀਤ ਸਿੰਘ ਫਤਿਹ, ਡਾ. ਸੁਰਜੀਤ ਸਿੰਘ, ਡਾ. ਅਰਵਿੰਦ ਅਤੇ ਅਜੇਪਾਲ ਸਿੰਘ ਬਰਾੜ) ਨੇ ਆਪਣੇ ਵਿਚਾਰ ਸਾਝੇ ਕੀਤੇ ਅਤੇ ਦੂਜੇ ਸੈਸਨ ਵਿੱਚ ਡਾ. ਸਿਕੰਦਰ ਸਿੰਘ, ਡਾ. ਗੁਰਮੁੱਖ ਸਿੰਘ ਅਤੇ ਡਾ. ਸੇਵਕ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਸੈਮੀਨਾਰ ਦੌਰਾਨ ਅਜੇਪਾਲ ਸਿੰਘ ਬਰਾੜ ਵੱਲੋਂ ਸਾਂਝੇ ਕੀਤੇ ਗਏ ਵਿਚਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: