ਸਿੱਖ ਖਬਰਾਂ

ਹੋਂਦ ਵਿਖੇ ਗੁਰਬਾਣੀ ਪ੍ਰਵਾਹ ਜਾਰੀ; ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ

By ਸਿੱਖ ਸਿਆਸਤ ਬਿਊਰੋ

March 05, 2011

ਹੋਂਦ, ਹਰਿਆਣਾ (5 ਮਾਰਚ, 2011): ਨਵੰਬਰ 1984 ਸਿੱਖ ਨਸਲਕੁਸੀ ਦੌਰਾਨ ਹਰਿਆਣਾ ਦੇ ਪਿੰਡ ਹੋਦ-ਚਿੱਲੜ ਦਾ ਸੱਚ ਸਾਹਮਣੇ ਆਉਣ ਤੋ ਬਾਅਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸਨ, ਸਿੱਖਸ ਫਾਰ ਜਸਟਿਸ ਅਤੇ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਗੁਰੂ ਨਾਨਕ ਸੇਵਕ ਸੁਸਾਇਟੀ ਗੁੜਗਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਰੱਖੇ ਸ੍ਰੀ ਅਖੰਡ ਪਾਠ ਦੀ ਗੁਰਬਾਣੀ ਦਾ ਪ੍ਰਵਾਹ ਨਿਰੰਤਰ ਜਾਰੀ ਹੈ ਤੇ ਅੱਜ 6 ਮਾਰਚ ਨੂੰ ਪਵਿਤਰ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪੈਣਗੇ । ਅੱਜ ਹੋਦ ਪਿੰਡ ਵਿੱਚ ਮੌਜੂਦ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸਨ ਦੇ ਪ੍ਰਧਾਨ ਅਤੇ ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ, ਸਕੱਤਰ ਜਨਰਲ ਸ੍ਰੀ ਦਵਿੰਦਰ ਸਿੰਘ ਸੋਢੀ ਅਤੇ ਖੋਜ ਕਰਤਾ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਖਾਲਸਾ ਪੰਥ ਦੀਆਂ ਸਿਰਮੌਰ ਸਖਸੀਅਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਹੋਰਨਾ ਤਖਤਾਂ ਦੇ ਜਥੇਦਾਰ ਪੰਥਕ ਜਥੇਬੰਦੀਆਂ ਦੇ ਨੁਮਾਇਦੇ, ਸੰਤ ਸਮਾਜ ਦੇ ਪ੍ਰਮੁੱਖ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ, ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ ਅਤੇ ਦੇਸ ਵਿਦੇਸ ਤੋਂ ਹਜਾਰਾ ਸੰਗਤਾਂ ਪਿੰਡ ਹੋਦ ਪਹੁੰਚਣਗੀਆਂ । ਫੈਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਨੁਮਾਇਦੇ 32 ਸਹੀਦ ਹੋਏ ਸਿੰਘਾਂ ਨੂੰ ਸਰਧਾਜਲੀ ਭੇਟ ਕਰਨਗੇ । ਉਹਨਾ ਕਿਹਾ ਕਿ ਬੀਤੀ 4 ਮਾਰਚ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਤੋ ਲੈ ਕੇ ਅੱਜ ਤੱਕ ਸੰਗਤਾਂ ਦਾ ਪਿੰਡ ਹੋਦ ਆਉਣਾ ਲਗਾਤਾਰ ਜਾਰੀ ਹੈ । ਸਮੁੱਚੇ ਸਹੀਦਾਂ ਦੇ ਪਰਿਵਾਰਕ ਮੈਂਬਰ ਪਿੰਡ ਹੋਦ ਵਿੱਚ ਪਹੁੰਚ ਚੁੱਕੇ ਹਨ । ਸ੍ਰ. ਕਰਨੈਲ ਸਿੰਘ ਸਿੰਘ ਪੀਰ ਮੁਹੰਮਦ, ਦਵਿੰਦਰ ਸਿੰਘ ਸੋਢੀ ਅਤੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਬੇਨਤੀ ਕੀਤੀ ਹੈ ਕਿ ਹਰੇਕ ਸਿੱਖ ਨੂੰ ਅੱਜ 6 ਮਾਰਚ ਨੂੰ ਪਿੰਡ ਹੋਦ ਵਿੱਚ ਪਹੁੰਚਣਾ ਚਾਹੀਦਾ ਹੈ ਕਿਉਕਿ ਹੋਦ ਪਿੰਡ ਅੰਦਰ 2 ਨਵੰਬਰ 1984 ਨੂੰ ਭਿਆਨਕ ਖੂਨੀ ਖੇਡ ਗਈ ਸੀ ਜਿਸ ਦੇ ਪ੍ਰਤੱਖ ਸਬੂਤ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੇ ਸਹਿਯੋਗ ਨਾਲ ਆਲ ਇਡੀਆ ਸਿੱਖ ਸਟੂਡੈਂਟ ਫੈਡਰੇਸਨ ਅਤੇ ਸਿੱਖਸ ਫਾਰ ਜਸਟਿਸ ਸਾਹਮਣੇ ਲਿਆ ਚੁੱਕੀ ਹੈ । ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹੀਦਾ ਨੂੰ ਸਰਧਾਜਲੀ ਭੇਟ ਕੀਤੀ ਹੈ ਜੋ ਕਿ ਚੰਗਾ ਉਦਮ ਹੈ, ਲੇਕਿਨ ਵਾਰਦਾਤ ਵਾਲੀ ਜਗ੍ਹਾ ਤੇ 26 ਸਾਲਾ ਤੋਂ ਸਹੀਦ ਪ੍ਰੀਵਾਰਾ ਦੇ ਨਮਿਤ ਕੋਈ ਸਰਧਾਜਲੀ ਸਮਾਗਮ ਨਹੀ ਹੋਇਆ ਜੇ ਹੁਣ 26 ਸਾਲਾ ਬਾਅਦ ਉਦਮ ਕੀਤਾ ਗਿਆ ਹੈ ਤਾਂ ਸੱਭ ਨੂੰ ਇੱਸ ਵਿੱਚ ਸਾਮਲ ਹੋਣਾ ਚਾਹੀਦਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: