ਖਾਸ ਖਬਰਾਂ

31 ਅਕਤੂਬਰ ਨੂੰ ਦਿੱਲੀ ਵਿਖੇ ਹੋਏ ਬੁਧ ਪ੍ਰਕਾਸ਼ ਕੱਸ਼ਿਅਪ ਦੇ ਕਤਲ ਪਿੱਛੇ ਕੇ. ਐਲ. ਐਫ ਦਾ ਹੱਥ?

By ਸਿੱਖ ਸਿਆਸਤ ਬਿਊਰੋ

December 01, 2009

ਲੁਧਿਆਣਾ (1 ਦਸੰਬਰ, 2009): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਬਘੇਲ ਸਿੰਘ ਵੱਲੋਂ ਕਿਸੇ ਅਣਦੱਸੀ ਥਾਂ ਤੋਂ ਈ ਮੇਲ ਰਾਹੀ ਭੇਜੇ ਪ੍ਰੈਸ ਨੋਟ ਵਿੱਚ 31 ਅਕਤੂਬਰ ਨੂੰ ਦਿੱਲੀ ਵਿੱਚ ਡਾ: ਬੁੱਧ ਪ੍ਰਕਾਸ਼ ਕਸ਼ਪ ਦੇ ਕਤਲ ਦੀ ਜਿੰਮੇਵਾਰੀ ਆਪਣੇ ਸਿਰ ਲਈ ਹੈ।

ਬਘੇਲ ਸਿੰਘ ਦੇ ਦਸਤਖਤ਼ਾਂ ਹੇਠ ਜਾਰੀ ਇਸ ਪ੍ਰੈਸ ਰਿਲੀਜ਼ ਵਿੱਚ ਲਿਖਿਆ ਹੈ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾ ਅਦ ਭਾਰਤ ਦੀ ਮੰਨੂੰਵਾਦੀ ਸਰਕਾਰ ਨੇ ਨਵੰਬਰ 1984 ਵਿੱਚ ਹਜ਼ਾਰਾਂ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਇਸ ਕਤਲੋਗਾਰਦ ਦੇ ਸਾਕੇ ਨੂੰ ਬੜੀ ਬੇਸ਼ਰਮੀ ਦੇ ਨਾਲ ਦਿੱਲੀ ਦੰਗਿਆਂ ਦਾ ਨਾਮ ਦੇ ਦਿੱਤਾ ਗਿਆ ਜੋ ਕਿ ਹਿੰਦੂ ਸਰਕਾਰ ਵੱਲੋਂ ਵਿਊਂਤਬੰਦ ਤਰੀਕੇ ਨਾਲ ਸਿੱਖ ਕੌਮ ਦੀ ਨਸ਼ਲਕੁਸੀ ਕੀਤੀ । ਸਿੱਖ ਕੌਮ ਦੇ ਕਾਤਲਾਂ ਨੂੰ ਭਾਰਤ ਸਰਕਾਰ ਦੀ ਕਿਸੇ ਵੀ ਕਚਿਹਰੀ ਨੇ 25 ਸਾਲਾ ਵਿੱਚ ਵੀ ਕਿਸੇ ਇੱਕ ਨੂੰ ਵੀ ਸਜ਼ਾ ਨਾ ਦਿੱਤੀ । ਜੇ ਕਿਸੇ ਇੱਕ ਅੱਧੇ ਨੂੰ ਸਜ਼ਾ ਦਿੱਤੀ ਵੀ ਤਾਂ ਉਸਨੂੰ ਜਲਦੀ ਤੋਂ ਜਲਦੀ ਰਿਹਾਅ ਕਰ ਦਿੱਤਾ ਗਿਆ । ਪਰ ਖਾਲਸਾ ਆਪਣੇ ਸ਼ਹੀਦਾਂ ਨੂੰ 25ਵੀਂ ਸ਼ਹੀਦੀ ਵਰ੍ਹੇਗੰਢ ਦੇ ਮੌਕੇ ਤੇ ਸਿੱਖ ਕੌਮ ਦੇ ਇੱਕ ਕਾਤਲ ਡਾ: ਬੁੱਧਪ੍ਰਕਾਸ਼ ਕਸ਼ਪ ਤਿਰਲੋਕਪੁਰੀ , ਦਿੱਲੀ ਨੂੰ 31 ਅਕਤੂਬਰ ਸ਼ਾਮ ਨੂੰ ਸੋਧਾ ਲਾ ਕੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਦਾ ਹੈ।

ਕਤਲ ਤੋਂ ਲਗਭਗ ਇੱਕ ਮਹੀਨਾ ਬਾਅਦ ਵਿੱਚ ਕੇ ਸੀ ਐਫ ਵੱਲੋਂ ਜਾਰੀ ਇਸ ਪ੍ਰੈਸ ਰਿਲੀਜ਼ ਵਿੱਚ ਅੱਗੇ ਲਿਖਿਆ ਹੈ ਕਿ ਅਸੀ ਦੱਸਣਾ ਜਰੂਰੀ ਸਮਝਦੇ ਹਾਂ ਕਿ ਡਾ: ਬੁੱਧ ਪ੍ਰਕਾਸ਼ ਕਸ਼ਪ ਦੇ ਕਤਲ ਦੇ ਸੰਬੰਧ ਵਿੱਚ ਦਿੱਲੀ ਪੁਲਿਸ ਕਿਸੇ ਵੀ ਬੰਦੇ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਕਿਉਂਕਿ ਡਾ: ਬੁੱਧ ਪ੍ਰਕਾਸ਼ ਨੂੰ ਸੋਧਣ ਦੀ ਜਿੰਮੇਵਾਰੀ ਖਾਲਿਸਤਾਨ ਲਿਬਰੇਸ਼ਨ ਫੋਰਸ ਆਪਣੇ ਸਿਰ ਲੈਂਦੀ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: