ਸਿੱਖ ਖਬਰਾਂ

ਲੁਧਿਆਣਾ ਬੰਦ: ਬਾਪੂ ਸੂਰਤ ਸਿੰਘ ਦੀ ਹਮਾਇਤ ਵਿੱਚ ਦਿੱਤੇ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

July 10, 2015 | By

ਲੁਧਿਆਣਾ (10 ਜੁਲਾਈ, 2015): ਬੰਦੀ ਸਿੰਘ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਸਿੱਖ ਜੱਥੇਬੰਦੀਆਂ ਵੱਲੋਂ ਲੁਧਿਆਣਾ ਸ਼ਹਿਰ ਨੂੰ ਸਫਲਤਾਪੂਰਨ ਬੰਦ ਕਰਵਾਇਆ ਗਿਆ। ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਵਰਕਰਾਂ ਨੇ ਸਾਰੇ ਲੁਧਿਆਣਾ ਸ਼ਹਿਰ ਨੂੰ ਪੂਰੀ ਤਰਾਂ ਬੰਦ ਕਰਵਾਉਣ ਲਈ ਵੱਖ-ਵੱਖ ਜੱਥੇ ਬਣਾਏ ਗਏ ਸਨ।

ਲੁਧਿਆਣਾ ਬੰਦ:ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

ਲੁਧਿਆਣਾ ਬੰਦ:ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

ਲੁਧਿਆਣਾ ਬੰਦ ਦਾ ਸੱਦਾ ਬਾਪੂ ਸੂਰਤ ਸਿੰਘ ਖਾਲਸਾ ਦੀ ਹਮਾਇਤ ਵਿੱਚ ਸੰਘਰਸ਼ ਕਮੇਟੀ ਵੱਲੋਂ ਦਿੱਤਾ ਗਿਆ ਸੀ। ਬਾਪੂ ਸੂਰਤ ਸਿੰਘ ਖਾਲਸਾ 16 ਜਨਵਰੀ ਤੋਂ ਸਿੱਖ ਸੰਘਰਸ਼ ਨਾਲ ਸਬੰਧਿਤ ਸਜ਼ਾ ਪੂਰੀ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਨੂੰ ਲੈਕੇ ਭੁੱਖ ਹੜਤਾਲ ‘ਤੇ ਹਨ।ਪਿਛਲੇ ਪੰਜ ਮਹੀਨਿਆਂ ਦੌਰਾਨ ਦੋ ਵਾਰ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜਬਰਦਸਤੀ ਹਸਪਤਾਲ ਦਾਖਲ ਕਰਵਾ ਚੁੱਕੀ ਹੈ।

ਸਿੱਖ ਸਿਆਸਤ ਨੂੰ ਸਥਾਨਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਸ਼ੰਘਰਸ਼ ਕਮੇਟੀ ਵੱਲੋਂ ਬੰਦ ਦਾ ਦਿੱਤਾ ਸੱਦਾ ਸਫਲ ਰਿਹਾ। ਸਾਰੇ ਲੁਧਿਆਣਾ ਸ਼ਹਿਰ ਵਿੱਚ ਬਜਾਰ ਬੰਦ ਰਹੇ।

ਸੰਘਰਸ਼ ਕਮੇਟੀ ਦੇ ਆਗੂ ਭਾਈ ਮੋਹਕਮ ਸਿੰਘ (ਯੁਨਾਈਟਿਡ ਅਕਾਲੀ ਦਲ), ਐਡਵੋਕੇਟ ਹਰਪਾਲ ਸਿੰਘ ਚੀਮਾ (ਸਿੱਖਸ ਫਾਰ ਹਿਉਮੈਨ ਰਾਈਟਸ), ਜਸਕਰਨ ਸਿੰਘ ਕਾਹਨ ਸਿੰਘ ਵਾਲਾ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਜਸਪਾਲ ਸਿੰਘ ਹੇਰਾਂ (ਸੰਪਾਦਕ ਰੋਜ਼ਾਨਾ ਪਹਿਰੇਦਾਰ), ਵੱਸਣ ਸਿੰਘ ਜ਼ਫਰਵਾਲ, ਆਰ. ਪੀ. ਸਿੰਘ (ਆਖੰਡ ਕੀਰਤਨੀ ਜੱਥਾ) ਅਤੇ ਜਸਵੀਰ ਸਿੰਘ ਖਡੂਰ ਸਾਹਿਬ ਬੰਦ ਦੇ ਸੱਦੇ ਨੂੰ ਸ਼ਾਂਤੀਪੂਰਨ ਸਫਲ ਬਣਾਉਣ ਲਈ ਨਿਗਰਾਨੀ ਕਰ ਰਹੇ ਸਨ।

ਦੂਜੇ ਪਾਸੇ ਗੁਰਦੀਪ ਸਿੰਘ ਬਠਿੰਡਾ ਅਤੇ ਡਾ. ਮਨਜਿੰਦਰ ਸਿੰਘ ਜੰਡੀ ਬਾਪੂ ਸੂਰਤ ਸਿੰਘ ਦੇ ਘਰ ਹਸਨਪੁਰ ਠਹਿਰੇ ਹੋਏ ਸਨ, ਮਤਾਂ ਕਿਤੇ ਪੁਲਿਸ ਬਾਪੂ ਜੀ ਦੀ ਇੱਛਾ ਵਿਰੁੱਧ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾ ਦੇਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,