ਦਸਤਾਵੇਜ਼

ਪੰਜਾਬੀ ਮੂਲ ਦੀ ਅਮਰੀਕਾ ’ਚ ਪ੍ਰੋਫੈਸਰ ਨੀਤੀ ਨਾਇਰ ਦੀ ਨਵੀਂ ਕਿਤਾਬ ‘ਚੇਜਿੰਗ ਹੋਮਲੈਂਡਸ’ ਰਿਲੀਜ਼

By ਸਿੱਖ ਸਿਆਸਤ ਬਿਊਰੋ

June 21, 2016

ਬਲਜਿੰਦਰ ਕੋਟਭਾਰਾ ਦੀ ਰਿਪੋਰਟ: 

‘ਪੰਜਾਬ ਕੇਸਰੀ’ ਦੇ ਖਿਤਾਬ ਨਾਲ ਨਿਵਾਜੇ ਲਾਲਾ ਲਾਜਪਤ ਰਾਏ ਪੰਜਾਬ ਤੇ ਪੰਜਾਬੀ ਪੱਖੀ ਨਹੀਂ ਸਨ ਸਗੋਂ ਉਹ ਭਾਰਤ ਦੀ ਵੰਡ ਤੋਂ ਪਹਿਲਾ ਹੀ ਪੰਜਾਬ ਵੰਡ ਦੀ ਵਕਾਲਤ ਕਰਿਆ ਕਰਦੇ ਸਨ, ਇੱਥੇ ਹੀ ਨਹੀਂ ਉਹਨਾਂ ਨੇ ਹਿੰਦੂ, ਹਿੰਦੀ ਤੇ ਹਿੰਦੂਸਤਾਨ ਦੇ ਸਿਧਾਂਤ ਨੂੰ ਪ੍ਰਫੁਲਤ ਕਰਨ ਲਈ ਕੰਮ ਕੀਤਾ। ‘ਪੰਜਾਬ ਕੇਸਰੀ’ ਦਾ ਪੰਜਾਬ ਤੇ ਪੰਜਾਬੀ ਵਿਰੋਧੀ ਪੱਖ ਇਤਿਹਾਸ ਦੀ ਇੱਕ ਪ੍ਰੋਫ਼ੈਸਰ ਨੇ ਆਪਣੀ ਨਵੀਂ ਲਿਖੀ ਕਿਤਾਬ ਵਿੱਚ ਕੀਤਾ ਹੈ।

ਪੰਜਾਬੀ ਮੂਲ ਦੀ ਤੇ ਇਸ ਵੇਲੇ ਅਮਰੀਕਾ ਦੀ ਯੂਨੀਵਰਸਿਟੀ ਆਫ਼ ਵਰਜੀਨੀਆ ਵਿੱਚ ਇਤਿਹਾਸ ਦੀ ਪ੍ਰੋਫ਼ੈਸਰ ਨੀਤੀ ਨਾਇਰ ਨੇ ਆਪਣੀ ਖ਼ੋਜ ਭਰਭੂਰ ਨਵੀਂ ਲਿਖੀ ਕਿਤਾਬ ‘ਚੇਜਿੰਗ ਹੋਮ ਲੈਂਡਸ-ਹਿੰਦੂ ਪੋਲੀਟਿਕਸ ਐਂਡ ਪਾਰਟੀਸ਼ਨ ਆਫ਼ ਇੰਡਿਆ’ ਵਿੱਚ ‘ਪੰਜਾਬ ਕੇਸਰੀ’ ਲਾਲ ਲਾਜਪਤ ਰਾਏ ਦੀ ਹਿੰਦੂ ਵਿਚਾਰਧਾਰਾ ਤੇ ਪੰਜਾਬ ਵਿਰੋਧੀ ਕਈ ਪੱਖ ਉਜਾਗਰ ਕੀਤੇ ਹਨ। ਕਿਤਾਬ ਦੇ ‘ਜਾਣ ਪਹਿਚਾਣ’ ਵਾਲੇ ਪਾਠ ਦੇ ‘ਪੰਨਾ ਨੰਬਰ 7’ ’ਤੇ ਉਹ ਲਿਖਦੀ ਹੈ ਕਿ ਲਾਲਾ ਲਾਜਪਤ ਰਾਏ ਹਿੰਦੂ ਹੱਕਾਂ ਲਈ ਲੜਿਆ ਉਹ ਕਾਂਗਰਸ ’ਚੋਂ ਅਸਤੀਫ਼ਾ ਦੇ ਕੇ 1925 ਵਿੱਚ ਪੰਜਾਬ ਦੀ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਬਣ ਗਿਆ ਤੇ ਅਗਲੇ ਸਾਲ 1926 ’ਚ ਹੀ ਉਹ ਕਾਂਗਰਸ ਦੇ ਵਿਰੁੱਧ ਹਿੰਦੂ ਹੱਕਾਂ ਲਈ ਚੋਣ ਲੜੇ।

ਉਹਨਾਂ ਦਿਨਾਂ ਵਿੱਚ ਉਸ ਨੇ ‘ਦਾ ਟ੍ਰਿਿਬਊਨ’ ਤੇ ‘ਦੀ ਪੀਪਲ’ ਵਿੱਚ ਕਈ ਲੇਖ ਲਿਖੇ ਕਿ ਪੰਜਾਬ ਦੀ ਵੰਡ ਕੀਤੀ ਜਾਵੇ ਕਿਉਂਕਿ ਹਿੰਦੂ ਮੁਸਲਮਾਨਾਂ ਨਾਲ ਨਹੀਂ ਰਹਿ ਸਕਦੇ।

ਕਿਤਾਬ ਦੇ ‘ਪੰਨਾ ਨੰਬਰ 15’ ’ਤੇ ਨੀਤੀ ਨਾਇਰ ਲਿਖਦੀ ਹੈ ਕਿ ਜਦੋਂ 1907 ’ਚ ਲਾਲਾ ਨੂੰ ਬਰਮਾ ’ਚ ਕੈਦ ਕੀਤਾ ਤਾਂ ਉਸ ਨੇ ਉਥੇ ਉਰਦੂ ਦੀ ਕਵਿਤਾ ਪੜ੍ਹਨ ਲਈ ਉਰਦੂ ਦੀਆਂ ਕਿਤਾਬਾਂ ਮੰਗਾਵਾਈਆਂ ਪਰ ਜਦੋਂ ਉਹ ਜੇਲ੍ਹ ’ਚ ਰਿਹਾਅ ਹੋ ਕੇ 1911 ’ਚ ਲਾਹੌਰ ਆਇਆ ਤਾਂ ਆਉਂਦਿਆ ਹੀ ਹਿੰਦੀ ਨੂੰ ਹਰਮਨ ਪਿਆਰਾ ਬਣਾਉਣ ਲਈ ਅਤੇ ਹਿੰਦੂਆਂ ਵਿੱਚ ਰਾਜਨੀਤਕ ਇੱਕਮੁੱਠਤਾ ਕਾਇਮ ਕਰਨ ਲਈ ਲਾਹੌਰ ਦੇ ਮਿਊਸੀਪਲ ਕੋਂਸਲਰ ਦੇ ਤੌਰ ’ਤੇ ਹਿੰਦੀ ਐਲਮੈਂਟਰੀ ਲੀਗ ਸਥਾਪਤ ਕੀਤੀਆਂ, ਜਿਹੜਾ ਕਿ ਹਿੰਦੀ, ਹਿੰਦੂ ਤੇ ਹਿੰਦੁਸਤਾਨ ਦੇ ਨਾਅਰੇ ਦੀ ਸ਼ੁਰੂਆਤ ਸੀ ਤੇ ਇਸੇ ਨਾਅਰੇ ਦੀ ਰੋਸ਼ਨੀ ਵਿੱਚ ਹੀ ਉਹ ਲੀਗ ਕੰਮ ਕਰਦੀਆਂ ਸਨ।

ਇਹ ਵੀ ਜ਼ਿਕਰਯੋਗ ਹੈ ਕਿ ਆਪਣੀ ਜੀਵਨ ਕਥਾ ’ਚ ਵੀ ਲਾਲਾ ਲਾਜਪਤ ਰਾਏ ਖ਼ੁਦ ਮੰਨਦੇ ਲਿਖਦੇ ਹਨ ਕਿ ਜਦੋਂ ਅੰਬਾਲਾ ’ਚ ਉਹਨਾਂ ਪਹਿਲੀ ਵਾਰ ਹਿੰਦੀ ’ਚ ਭਾਸ਼ਣ ਦਿੱਤਾ ਪਰ ਉਸ ਮੌਕੇ ’ਤੇ ਉਹਨਾਂ ਨੂੰ ਹਿੰਦੀ ਨਹੀਂ ਸੀ ਆਉਂਦੀ ਪਰ ਇਹ ਸੋਚ ਕੇ ਕਿ ਹਿੰਦੀ ਨੂੰ ਹਰਮਨ ਪਿਆਰਾ ਬਣਾਉਣਾ ਤਾਂ ਉਸ ਨੇ ਇਹ ਭਾਸ਼ਣ ਹਿੰਦੀ ਵਿੱਚ ਹੀ ਦਿੱਤਾ।

ਨੀਤੀ ਨਰਾਇਣ ਦੀ 343 ਪੰਨਿਆਂ ਦੀ ਕਿਤਾਬ ਵਿੱਚ ਲਾਲਾ ਲਾਜਪਤ ਰਾਏ ਤੇ ਹੋਰ ਬਾਰੇ ਬਹੁਤ ਖੁਲਾਸੇ ਕੀਤੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: