ਸਿੱਖ ਖਬਰਾਂ

ਪਰਮਿੰਦਰ ਸਿੰਘ ਪਟਿਆਲਾ ਨੂੰ ਗੈਰ-ਕਾਨੂੰਨੀ ਹਿਰਾਸਤ ਦੇ ਤੀਸਰੇ ਦਿਨ ਛੱਡਿਆ

By ਸਿੱਖ ਸਿਆਸਤ ਬਿਊਰੋ

February 19, 2010

ਪਟਿਆਲਾ/ ਲੁਧਿਆਣਾ (20 ਫਰਵਰੀ, 2010): ਬੀਤੇ ਦਿਨ 19 ਫਰਵਰੀ, 2010 ਦੀ ਦੇਰ ਰਾਤ ਨੂੰ ਪਟਿਆਲਾ ਪੁਲਿਸ ਵੱਲੋਂ ਸਿੱਖ ਨੌਜਵਾਨ ਪਰਮਿੰਦਰ ਸਿੰਘ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚੋਂ ਰਿਹਾਅ ਕਰ ਦੇਣ ਦੀ ਸੂਚਨਾ ਮਿਲੀ ਹੈ। ਇਸ ਬਾਰੇ ਭਾਵੇਂ ਬਹੁਤੇ ਵੇਰਵੇ ਨਹੀਂ ਮਿਲ ਸਕੇ ਪਰ ਸੂਤਰਾਂ ਦਾ ਦੱਸਣਾ ਹੈ ਕਿ ਪਰਮਿੰਦਰ, ਜਿਸ ਨੂੰ 17 ਫਰਵਰੀ ਨੂੰ ਸਵੇਰੇ 10 ਤੋਂ 11 ਦੇ ਦਰਮਿਆਨ ਸਥਾਨਕ ਟਰੈਕਟਰ ਮਾਰਕਿਟ ਵਿੱਚੋਂ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ, ਨੂੰ ਸ਼ੁੱਕਰਵਾਰ ਦੇਰ ਸ਼ਾਮ ਨੂੰ ਛੱਡ ਦਿੱਤਾ।

ਪਰਮਿੰਦਰ ਸਿੰਘ ਟਰੈਕਟਰ ਮਾਰਕਿਟ ਵਿੱਚ ਮਕੈਨਿਕ ਦਾ ਕੰਮ ਕਰਦਾ ਹੈ ਅਤੇ ਸਿੱਖ ਨੌਜਵਾਨਾਂ ਦੀ ਜਥੇਬੰਦੀ ਬਾਬਾ ਬੰਦਾ ਸਿੰਘ ਬਹਾਦਰ ਯੂਥ ਫੈਡਰੇਸ਼ਨ ਵਿੱਚ ਮੁਖੀ ਦੀ ਸੇਵਾ ਨਿਭਾਅ ਰਿਹਾ ਹੈ। ਇਹ ਜਥੇਬੰਦੀ ਹੋਂਦ ਵਿੱਚ ਆਉਣ ਦੇ ਸਮੇਂ ਤੋਂ ਹੀ ਹਰ ਸਾਲ 6 ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾ ਰਹੀ ਹੈ ਅਤੇ ਇਸ ਵੱਲੋਂ ਨਸ਼ਿਆਂ ਤੇ ਪਤਿਤਪੁਣੇ ਵਰਗੇ ਮਾਰੂ ਰੁਝਾਨਾਂ ਸਬੰਧੀ ਵੀ ਜਨਤਕ ਲਹਿਰ ਚਲਾਈ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: