Site icon Sikh Siyasat News

ਭਗਵੰਤ ਮਾਨ ਵਲੋਂ ਕੇਜਰੀਵਾਲ ਨੂੰ ਖਰੀਆਂ ਸੁਣਾਉਣ ਦੇ ਮਾਮਲੇ ‘ਚ ਦੀ ਹਮਾਇਤ ‘ਚ ਆਏ ਧਰਮਵੀਰ ਗਾਂਧੀ

ਚੰਡੀਗੜ੍ਹ: ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਕੇਜਰੀਵਾਲ ਨੂੰ ਸੁਣਾਈਆਂ ਖਰੀਆਂ-ਖਰੀਆਂ ਦੀ ਆਪ ‘ਤੋਂ ਕੱਢੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਹਮਾਇਤ ਕੀਤੀ ਹੈ। ਧਰਮਵੀਰ ਗਾਂਧੀ ਨੇ ਕਿਹਾ ਕਿ ਮਾਨ ਨੇ ਕੇਜਰੀਵਾਲ ਨੂੰ ਜੋ ਕਿਹਾ ਹੈ ਉਹ ਬਿਲਕੁੱਲ ਸਹੀ ਹੈ। ਉਨ੍ਹਾਂ ਕਿਹਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਾਨ ਦੀ ਸਿਹਤ ਦੀ ਪਰਵਾਹ ਨਾ ਕਰਦਿਆਂ ਆਪ ਨੇ ਉਸਨੂੰ ਵਰਤਿਆ ਹੈ। ਪਰ ਅੱਜ ਵੀ ਭਗਵੰਤ ਮਾਨ ਪੰਜਾਬ ਵਿੱਚ ਨੰਬਰ ਵਨ ਹੈ।

ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ (ਫਾਈਲ ਫੋਟੋ)

ਜ਼ਿਕਰਯੋਗ ਹੈ ਕਿ ਇੱਕ ਅਖ਼ਬਾਰ ਵਿੱਚ ਭਗਵੰਤ ਮਾਨ ਵਲੋਂ ਕੀਤੇ ਅਹਿਮ ਖ਼ੁਲਾਸਿਆਂ ਨੂੰ ਪ੍ਰਮੁੱਖਤਾ ਨਾਲ ਛਾਪੇ ਜਾਣ ਤੋਂ ਬਾਅਦ ‘ਆਪ’ ਦੀ ਸਿਆਸਤ ਵਿਚ ਹਲਚਲ ਮੱਚੀ ਹੋਈ ਹੈ। ‘ਆਪ’ ਵਲੋਂ ਕੱਢੇ ਸੰਸਦ ਮੈਂਬਰ ਡਾ. ਗਾਂਧੀ ਨੇ ਅੱਜ ਆਖਿਆ ਕਿ ਭਗਵੰਤ ਮਾਨ ਪੂਰੀ ਤਰ੍ਹਾਂ ਇਲਾਕਾਈ ਸਿਆਸਤ ਲਈ ਫਿੱਟ ਹੈ ਅਤੇ ਉਸ ’ਚ ਪੰਜਾਬ ਪੱਖੀ ਸੋਚ ਅਤੇ ਦਰਦ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਬਾਦਲ ਹੁਣ ਪੰਜਾਬ ਦੇ ਹੱਕਾਂ ਤੋਂ ਭਗੌੜਾ ਹੋ ਚੁੱਕਾ ਹੈ ਅਤੇ ਕੇਂਦਰ ਦੀ ਝੋਲੀ ਪੈ ਚੁੱਕਾ ਹੈ।

ਸਬੰਧਤ ਖ਼ਬਰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

 Bhagwant Mann: AAP Central Leadership Committed ‘Historic Blunder’ in Punjab, No use to blame EVMs …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version