ਸਿੱਖ ਖਬਰਾਂ

ਦਸਤਾਰਾਂ ਉਤਾਰਨ ਵਾਲੇ ਪੁਲਿਸ ਅਧਿਕਾਰੀਆਂ ’ਤੇ ਧਾਰਾ 295 –ਏ ਤਹਿਤ ਕਾਰਵਾਈ ਹੋਵੇ

March 30, 2011 | By

ਫ਼ਤਿਹਗੜ੍ਹ ਸਾਹਿਬ (29 ਮਾਰਚ, 2011) : ਅਪਣੀਆਂ ਮੰਗਾਂ ਲਈ ਇਕੱਤਰ ਹੋਏ ਵੈਟਰਨਰੀ ਫਾਰਮਾਸਿਸਟਾਂ ਦੀ ਪੰਜਾਬ ਪੁਲਿਸ ਵਲੋਂ ਬੁਰੀ ਤਰ੍ਹਾਂ ਕੀਤੀ ਗਈ ਕੁੱਟਮਾਰ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਨੇ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਅਪਣੇ ਮੁਲਾਜ਼ਮਾਂ ਨਾਲ ਹੀ ਸਰਕਾਰ ਤੇ ਪੁਲਿਸ ਇਸ ਵਹਿਸ਼ੀ ਢੰਗ ਨਾਲ ਪੇਸ਼ ਆ ਸਕਦੀ ਹੈ ਤਾਂ ਆਮ ਲੋਕਾਂ ਦੀ ਇਸਦੀਆਂ ਨਜ਼ਰਾਂ ਵਿਚ ਕੋਈ ਕੀਮਤ ਨਹੀਂ ਹੋ ਸਕਦੀ।ਉਨ੍ਹਾਂ ਕਿਹਾ ਕਿ ਜਦੋਂ ਪੰਥਕ ਅਖਵਾਉਂਦੀ ਸਰਕਾਰ ਹੀ ਸਿੱਖਾਂ ਦੀਆਂ ਦਸਤਾਰਾਂ ਨੂੰ ਪੈਰਾਂ ਹੇਠ ਰੋਲ ਰਹੀ ਹੈ ਤਾਂ ਵਿਦੇਸ਼ੀ ਸਰਕਾਰਾਂ ਨੂੰ ਇਹ ਲੋਕ ਦਸਤਾਰ ਦੀ ਕੀ ਅਹਿਮੀਅਤ ਸਮਝਾਉਣਗੇ। ਉਕਤ ਆਗੂਆਂ ਨੇ ਕਿਹਾ ਕਿ ਕੱਲ੍ਹ ਹੋਏ ਇਸ ਲਾਠੀਚਰਜ਼ ਦੌਰਾਨ ਪੁਲਿਸ ਅਫਸਰ ਖੁਦ ਅਪਣੇ ਹੱਥਾਂ ਨਾਲ ਸਿੱਖ ਫਾਰਮਾਸਿਸਟਾਂ ਦੀਆਂ ਦਸਤਾਰਾਂ ਜ਼ਬਰਦਸ਼ਤੀ ਉਤਾਰਦੇ ਵੇਖੇ ਗਏ ਤੇ ਅਜਿਹੇ ਹੀ ਇਕ ਪੁਲਿਸ ਅਧਿਕਾਰੀ ਨੂੰ ਅਜਿਹੀ ਸ਼ਰਮਨਾਕ ਹਰਕਤ ਕਰਦੇ ਹੋਏ ‘ਡੇਅ ਐਂਡ ਨਾਈਟ’ ਨਿਊਜ਼ ਚੈਨਲ ਨੇ ਵੀ ਵਿਖਾਇਆ ਹੈ। ਉਕਤ ਆਗੂਆਂ ਨੇ ਮੰਗ ਕੀਤੀ ਕਿ ਦਸਤਾਰਾਂ ਦੀ ਬੇਅਦਬੀ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਵਾਲੇ ਪੁਲਿਸ ਅਧਿਕਾਰੀਆਂ ’ਤੇ ਤੁਰੰਤ ਧਾਰਾ 295-ਏ ਤਹਿਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਵਾਲ ਕਰਿਦਆਂ ਕਿਹਾ ਕਿ ਜਿੱਥੇ ਉਹ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਵਿਚਾਰਧਾਰਕ ਵਿਰੋਧੀਆਂ ਤੇ ਪੰਥ ਦੀ ਭਲਾਈ ਚਾਹੁਣ ਵਾਲੇ ਸਿੱਖਾਂ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੇ ਬਹਾਨੇ ਅਕਸਰ ਲੱਭਦੇ ਰਹਿੰਦੇ ਹਨ ਹੁਣ ਉਹ ਆਪ ਹੀ ਦੱਸਣ ਕਿ ਇਸ ਸ਼ਰਮਨਾਕ ਕਾਰਵਾਈ ਕਾਰਨ ਸ. ਬਾਦਲ ਨੂੰ ਅਤੇ ਦਸਤਾਰਾਂ ਦੀ ਬੇਅਦਬੀ ਲਈ ਜਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਕਦੋਂ ਅਕਾਲ ਤਖ਼ਤ ’ਤੇ ਤਲਬ ਕਰਨਗੇ?

ਯੂਨੀਵਰਸਿਟੀ ਬਣੇ ਪਰ ਖਾਲਸਾ ਕਾਲਜ ਦੀ ਬਲੀ ਨਹੀਂ ਦੇਣ ਦਿਆਂਗੇ : ਪੰਚ ਪ੍ਰਧਾਨੀ

ਪੰਚ ਪ੍ਰਧਾਨੀ ਦੇ ਆਗੂਆਂ ਨੇ ਖਾਲਸਾ ਕਾਲਜ਼ ਨੂੰ ਯੂਨੀਵਰਿਸਟੀ ਵਿੱਚ ਬਦਲੇ ਜਾਣ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਖਾਲਸਾ ਕਾਲਜ ਸਿੱਖ ਇਤਿਹਾਸ ਦਾ ਹਿੱਸਾ ਬਣ ਚੁੱਕਿਆ ਹੈ ਤੇ ਸਾਡੀ ਇਤਿਹਾਸਕਿ ਤੇ ਮਾਣ-ਮੱਤੀ ਵਿਰਾਸਤ ਹੈ। ਇਸ ਨੂੰ ਖ਼ਤਮ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,