ਸਾਹਿਤਕ ਕੋਨਾ

ਪ੍ਰੋ. ਭੁੱਲਰ, ਸਿੱਖ ਅਤੇ ਫਾਂਸੀ

By ਸਿੱਖ ਸਿਆਸਤ ਬਿਊਰੋ

July 23, 2011

ਜਲਾਦਾਂ ਨੇ ਮਿਲ ਜਦੋਂ ਭੁੱਲਰ ਨੂੰ ਫਾਂਸੀ ਦੀ ਸਜਾ ਸੁਣਾਈ, ਇਨਸਾਫ ਦਾ ਸੀ ਥੰਮ ਡੋਲਿਆ ਹਿੱਲ ਗਈ ਕੁੱਲ ਲੋਕਾਈ। ਸਿੰਘਾਂ ਨੇ ਫਿਰ ਮਤੇ ਪੁਗਾਏ ਢਿੱਲ ਜਰਾ ਨਾ ਲਾਈ, ਪੂਰੀ ਦੁਨੀਆ ਅੰਦਰ ਹਸਤਾਖਰ ਲਹਿਰ ਚਲਾਈ। ਦਿੱਲੀ ਦੇ ਸ਼ੈਤਾਨਾਂ ਨੇ, ਜਲਾਦਾਂ ਦੇ ਫੁਰਮਾਨਾਂ ਨੇ, ਸਿੰਘਾਂ ਦੀ ਸੁੱਤੀ ਅਣਖ ਜਗਾਈ। ਬੇਦੋਸ਼ੇ ਵੀਰ ਨੂੰ ਬਣਾਉਣ ਲਈ, ਪੂਰੀ ਕੌਮ ਇੱਕ ਲੜੀ ਵਿੱਚ ਗਈ ਪਰੋਈ। ਦੱਸੇ ‘ਸੁੱਖਾ’ ਸੱਚ ਕੌਮ ਨੂੰ ਭਾਂਵੇ ਔਖਾ ਹੈ ਇਹ ਸਹਿਣਾ, ਜੋ ਸਾਡੀਆਂ ਲਾਸ਼ਾਂ ਤੇ ਨੱਚੇ, ਹਸਤਾਖਰ ਨਾਲ ਉਹਨਾਂ ਨੂੰ ਕੀ ਫਰਕ ਹੈ ਪੈਣਾ? 98% ਭਾਰਤ ਦੇ ਲੋਕੀਂ ਕਹਿੰਦੇ ਭੁੱਲਰ ਨੂੰ ਫਾਹੇ ਲਾ ਦਿੳ, ਕੋਰਟਾਂ ਦੇ ਹੁਕਮਾਂ ਨੂੰ ਛੇਤੀ ਅਮਲੀ ਜਾਮਾ ਪਹਿਨਾ ਦਿੳ। ਇਹਨਾਂ ਹਾਲਾਤਾਂ ਵਿੱਚ ਸਾਨੂੰ ਇਕੱਠੇ ਹੋ ਕੇ ਖੜਨਾ ਪੈਣਾ, ਹੱਕ ਲੈਣ ਲਈ ਸਿੱਖ ਕੌਮ ਨੂੰ ਦਿੱਲੀ ਅੱਗੇ ਅੜਨਾ ਪੈਣਾ। 2% ਅਬਾਦੀ ਸ਼ੇਰਾਂ ਦੀ, ਰੌਲਾ ਹੈ ਬੱਸ ਇੰਨ੍ਹੀ ਗੱਲ ਦਾ, ਦਿੱਲੀ ਕਹਿੰਦੀ ਹੈ ਖਤਮ ਕਰਾਂਗੇ, ਸਿੰਘ ਕਹਿੰਦੇ ਨੇ ਰਾਜ ਕਰਾਂਗੇ। ਦਿੱਲੀ ਕਹਿੰਦੀ ਹੈ ਦਰੜ ਦਿਆਂਗੇ, ਸਿੰਘ ਕਹਿੰਦੇ ਨੇ ਨਹੀਂ ਝੁਕਾਂਗੇ। ਸਾਨੂੰ ਵੀ ਹੁਣ ਤਕੜੇ ਹੋਕੇ ਹੰਬਲਾ ਕੋਈ ਮਾਰਨਾ ਪੈਣਾ, ਹਸਤਾਖਰਾਂ ਨਾਲ ਜੇ ਗੱਲ ਬਣੀ ਨਾ ਸ਼ਸਤਰ ਸਾਨੂੰ ਧਾਰਨਾ ਪੈਣਾ। ਸੁਣ ਲੈ ਦਿੱਲੀਏ ਵੈਰਨ ਮੇਰੀਏ ਸ਼ਸਤਰ ਸਾਨੂੰ ਧਾਰਨਾ ਪੈਣਾ।।

ਦਾਸ: ਸੁਖਦੀਪ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: