Site icon Sikh Siyasat News

ਪੰਜਾਬ ਬੰਦ ਦੇ ਸੱਦੇ ਨੂੰ ਰੋਕਣ ਲੲੀ ਕਈ ਥਾਈਂ ਗ੍ਰਿਫਤਾਰੀਆਂ

ਅੰਮ੍ਰਿਤਸਰ/ ਬਠਿੰਡਾ: ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਰ ਰਾਮ ਰਹੀਮ ਨੂੰ ਰਾਜਸੀ ਅਸਰ ਹੇਠ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਵਲੋਂ ਮਾਫੀ ਦੇਣ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਦੇ ਦਿੱਤੇ ਅੱਧੇ ਦਿਨ ਲਈ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ਤੋਂ ਸਿੱਖ ਆਗੂਆਂ ਅਤੇ ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਹਾਲੀ ਤੱਕ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੇ ਜਿਨ੍ਹਾਂ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਪਟਿਆਲਾ ਤੋਂ ਐਮ. ਪੀ. ਸਿੰਘ, ਹਰਭਜਨ ਸਿੰਘ ਕਸ਼ਮੀਰੀ, ਸ. ਬਲਵਿੰਦਰ ਸਿੰਘ (ਪਟਿਆਲਾ), ਧਨੇਠਾ (ਸਮਾਣਾ) ਤੋਂ ਸ. ਕੁਲਦੀਪ ਸਿੰਘ ਖ਼ਾਲਸਾ, ਰਾਜਪੁਰਾ ਤੋਂ ਸ. ਜਗਜੀਤ ਸਿੰਘ ਖ਼ਾਲਸਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ।

ਇਸੇ ਤਰ੍ਹਾਂ ਚੰਡੀਗੜ੍ਹ ਤੋਂ ਅਖੰਡ ਕੀਰਤਨੀ ਜਥੇ ਦੇ ਆਗੂ ਸ. ਆਰ. ਪੀ ਸਿੰਘ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਦੀ ਖਬਰ ਹੈ।

ਐਮ. ਪੀ. ਸਿੰਘ ਪੁਲਿਸ ਹਿਰਾਸਤ ਵਿਚ

ਬਠਿੰਡਾ ਤੋਂ ਮਿਲੀ ਜਾਣਕਾਰੀ ਅਨੁਸਾਰ ਯੂਨਾੲੀਟਡ ਅਕਾਲੀ ਦਲ ਦੇ ਆਗੂ ਸ. ਗੁਰਦੀਪ ਸਿੰਘ ਬਠਿੰਡਾ ਨੂੰ ਪੁਲਿਸ ਨੇ ਘਰ ਵਿਚ ਨਜ਼ਰਬੰਦ ਕਰ ਲਿਆ ਸੀ ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਜਥੇ ਨਾਲ ਸ. ਗੁਰਦੀਪ ਸਿੰਘ ਘਰੋਂ ਪੁਲਿਸ ਦਾ ਘੇਰਾ ਤੋੜ ਕੇ ਗੁਰਦੁਆਰਾ ਸਿੰਘ ਸਭਾ ਚਲੇ ਗਏ ਜਿਥੇ ਵੱਡੀ ਗਿਣਤੀ ਵਿਚ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ੳੁਨ੍ਹਾਂ ਤੋਂ ੲਿਲਾਵਾ ਬਠਿੰਡਾ ਤੋਂ ਮਾਨ ਦਲ ਦੇ ਆਗੂਆਂ ਸ. ਪਰਮਿੰਦਰ ਸਿੰਘ ਬਾਲਿਆਵਾਲੀ, ਸ. ਗੁਰਮੀਤ ਸਿੰਘ ਬੱਜੋਆਣਾ ਅਤੇ ਹੋਰ ਸਿੰਘ ਵੀ ਗ੍ਰਿਫਤਾਰ ਕੀਤੇ ਗੲੇ।


ਵਧੇਰੇ ਵੇਰਵਿਆਂ ਲਈ ਵੇਖੋ: Punjab police details Sikh activists to foil Punjab Bandh call


ਇਹਨਾਂ ਤੋਂ ਇਲਾਵਾ ਗੋਨੇਆਣਾ ਵਿਖੇ ਏਕਨੂਰ ਖਾਲਸਾ ਫੌਜ ਦੇ ਆਗੂ ਸ. ਬਲਜੀਤ ਸਿੰਘ ਗੰਗਾ, ਬਾਬਾ ਸੁਖਦੇਵ ਸਿੰਘ ਜੋਗਾਨੰਦ, ਬਾਬਾ ਚਮਕੌਰ ਸਿੰਘ ਭਾਈ ਰੂਪਾ ਵੱਡੇ ਜਥੇ ਸਮੇਤ ਗ੍ਰਿਫਤਾਰ ਕੀਤੇ ਗੲੇ।

ਸੂਤਰਾਂ ਅਨੁਸਾਰ ਬਠਿੰਡਾ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿਚ ਬੰਦ ਨੂੰ ਰਲਵਾਂ ਮਿਲਵਾ ਹੁੰਗਾਰਾ ਮਿਲ ਰਿਹਾ ਹੈ ਜਦਕਿ ਦੂਜੇ ਪਾਸੇ ਕਈ ਸ਼ਹਿਰਾਂ ਵਿਚ ਆਮ ਵਾਙ ਹੀ ਚਹਿਲ ਪਹਿਲ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦਾ ਸੱਦਾ ਦੇਣ ਵਾਲੀਆਂ ਜਥੇਬੰਦੀਆਂ ਨੇ ਬੰਦ ਨੂੰ ਵਿਦਿਅਕ ਅਦਾਰਿਆਂ ਤੇ ਸਿਹਤ ਸੇਵਾਵਾਂ ਤੋਂ ਦੂਰ ਰੱਖਣ ਦਾ ਸੱਦਾ ਦਿੱਤਾ ਸੀ ਜਿਸ ਦੇ ਮੱਦੇਨਜ਼ਰ ਸਕੂਲ-ਕਾਲਜ ਆਦਿ ਆਮ ਦਿਨਾਂ ਵਾਙ ਹੀ ਖੁੱਲ੍ਹੇ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version