ਸਿਆਸੀ ਖਬਰਾਂ

ਮੋਦੀ ਸਰਕਾਰ ਨੇ 1984 ਦੀ ਨਸਲਕੁਸ਼ੀ ਨੂੰ ਜਾਇਜ਼ ਦੱਸਣ ਵਾਲੇ ਨਾਨਾ ਦੇਸ਼ਮੁਖ ਨੂੰ ਭਾਰਤ ਰਤਨ ਐਲਾਨਿਆ

January 26, 2019 | By

ਚੰਡੀਗੜ੍ਹ: 1984 ਦੀ ਸਿੱਖ ਨਸਲਕੁਸ਼ੀ ਵਿਚ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ਼ ਦੱਸਣ ਵਾਲੇ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਵਿਚਾਰਕ ਤੇ ਆਗੂ ਰਹੇ ਨਾਨਾ ਦੇਸ਼ਮੁਖ ਨੂੰ ਮਰਨ ਤੋਂ ਬਾਅਦ “ਭਾਰਤ ਰਤਨ” ਦਾ ਸਰਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਹੈ।

ਲੰਘੇ ਕੱਲ੍ਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਘਰੇਲੂ ਮਾਮਲਿਆਂ ਦੀ ਵਜ਼ਾਰਤ ਵਲੋਂ ਸਰਕਾਰੀ ਸਨਮਾਨਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਭਾਰਤ ਰਤਨ ਲਈ ਨਾਨਾ ਦੇਸ਼ਮੁਖ ਦਾ ਨਾਂ ਸ਼ਾਮਲ ਕੀਤਾ ਗਿਆ ਹੈ।

ਮੋਦੀ ਸਰਕਾਰ ਨੇ 1984 ਦੀ ਨਸਲਕੁਸ਼ੀ ਨੂੰ ਜਾਇਜ਼ ਦੱਸਣ ਵਾਲੇ ਨਾਨਾ ਦੇਸ਼ਮੁਖ ਨੂੰ ਭਾਰਤ ਰਤਨ ਐਲਾਨਿਆ

ਜ਼ਿਕਰਯੋਗ ਹੈ ਕਿ ਜਦੋਂ ਨਵੰਬਰ 1984 ਵਿਚ ਜਦੋਂ ਭਾਰਤ ਭਰ ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਤਾਂ 8 ਨਵੰਬਰ 1984 ਨੂੰ ਨਾਨਾ ਦੇਸ਼ਮੁਖ ਵਲੋਂ ਗੁਰੂ ਨਾਨਕ ਜੀ ਦੇ ਪਰਕਾਸ਼ ਦਿਹਾੜੇ ਮੌਕੇ ਇਕ ਪਰਚਾ ਲਿਖ ਕੇ ਤੇ ਛਪਵਾ ਕੇ ਵੱਡੀ ਪੱਧਰ ਉੱਤੇ ਵੰਡਿਆ ਗਿਆ ਸੀ ਜਿਸ ਵਿਚ ਉਸ ਨੇ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਇਆ ਸੀ।

ਨਾਨਾ ਦੇਸ਼ਮੁਖ ਨੇ 8 ਨਵੰਬਰ 1984 ਨੂੰ ਲਿਖੇ ਆਪਣੇ ਪਰਚੇ ਵਿਚ 1984 ਦੀ ਸਿੱਖ ਨਸਲਕੁਸ਼ੀ ਨੂੰ ਜਾਇਜ਼ ਠਹਿਰਾਇਆ ਸੀ

ਨਾਨਾ ਦੇਸ਼ਮੁਖ ਦੀ ਇਹ ਲਿਖਤ ਹਿੰਦੂਤਵੀ ਧਿਰਾਂ ਦੀ ਸਿੱਖਾਂ ਦੀ ਨਸਲਕੁਸ਼ੀ ਵਿਚ ਸ਼ਮੂਲੀਅਤ ਤੇ ਇਸ ਕਤਲੇਆਮ ਦਾ ਵਿਚਾਰਧਾਰਕ ਅਧਾਰ ਮੁਹੱਇਆ ਕਰਵਾਏ ਜਾਣ ਦਾ ਅਹਿਮ ਸਬੂਤ ਹੈ।

ਭਾਵੇਂ ਕਿ ਆਰ.ਐਸ.ਐਸ. ਤੇ ਭਾਜਪਾ ਵਰਗੀਆਂ ਹਿੰਦੂਤਵੀ ਧਿਰਾਂ ਆਪਣੇ ਸਿਆਸੀ ਮੁਫਾਦਾਂ ਨੂੰ ਮੁੱਖ ਰੱਖ ਕੇ ਹੁਣ ਸਿੱਖ ਨਸਲਕੁਸ਼ੀ 1984 ਦੇ ਕਾਰੇ ਦੀ ਨਿੰਦਾ ਕਰਦੇ ਹਨ ਪਰ ਇਹ ਦਸਤਾਵੇਜ਼ ਉਹਨਾਂ ਵਲੋਂ ਉਸ ਵੇਲੇ ਨਿਭਾਈ ਗਈ ਭੂਮਿਕਾ ਦਾ ਪ੍ਰਤੱਖ ਪ੍ਰਗਟਾਵਾ ਕਰਦਾ ਹੈ।

ਇਹ ਦਸਤਾਵੇਜ਼ ਪ੍ਰਤੀਪਕਸ਼ ਨਾਂ ਦੇ ਰਾਸਾਲੇ ਵਿਚ ਛਪਿਆ ਸੀ ਜਿਸ ਦੀ ਨਕਲ ਹੇਠਾਂ ਸਾਂਝੀ ਕੀਤੀ ਜਾ ਰਹੀ ਹੈ (ਇਸ ਦਾਤਾਵੇਜ਼ ਦਾ ਅੰਗਰੇਜ਼ੀ ਤਰਜ਼ਮਾ ਤੁਸੀਂ ਸਾਡੇ ਅੰਗਰੇਜ਼ੀ ਖਬਰਾਂ ਵਾਲੇ ਪੰਨੇ ਤੇ ਪੜ੍ਹ ਸਕਦੇ ਹੋ):

Download (PDF, 1.79MB)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,