Site icon Sikh Siyasat News

1984 ਬਾਰੇ ਲਿਖੇ ਪਹਿਲੇ ਅੰਗਰੇਜ਼ੀ ਨਾਵਲ ਦੀ ਤੀਜੀ ਛਾਪ 18 ਦਸੰਬਰ ਨੂੰ ਜਾਰੀ ਹੋਵੇਗੀ

ਚੰਡੀਗੜ੍ਹ: 1984 ਬਾਰੇ ਲਿਖੇ ਗਏ ਪਹਿਲੇ ਅੰਗਰੇਜ਼ੀ ਨਾਵਲ “ਸੈਫਰਨ ਸੈਲਵੇਸ਼ਨ” ਦਾ ਤੀਜੀ ਛਾਪ ਆਉਂਦੀ 18 ਦਸੰਬਰ ਨੂੰ ਚੰਡੀਗੜ੍ਹ ਵਿਖੇ ਜਾਰੀ ਕੀਤੀ ਜਾਵੇਗੀ।

ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਜਰਨਲ ਸਕੱਤਰ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਇੰਗਲੈਂਡ ਵਾਸੀ ਸਿੱਖ ਲੇਖਿਕਾ ਸਿਮਰਨ ਕੌਰ ਦੀ ਇਹ ਲਿਖਤ ਸਾਲ 1999 ਵਿੱਚ ਪਹਿਲੀ ਵਾਰ ਛਪੀ ਸੀ। ਸਾਲ 2004 ਵਿਚ ਇਹ ਮੁੜ ਛਾਪੀ ਗਈ ਸੀ।

ਸੈਫਰਨ ਸੈਲਵੇਸ਼ਨ ਦਾ ਸਰਵਰਕ (ਖੱਬੇ), ਸਿਮਰਨ ਕੌਰ (ਸੱਜੇ)

ਉਨ੍ਹਾਂ ਕਿਹਾ ਕਿ ਇਹ ਕਿਤਾਬ ਮਿਤੀ 18 ਦਸੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ (ਸੈਕਟਰ 28, ਚੰਡੀਗੜ੍ਹ) ਵਿਖੇ ਸਵੇਰੇ 11:30 ਵਜੇ ਇਕ ਖ਼ਾਸ ਸਮਾਗਮ ਵਿੱਚ ਜਾਰੀ ਕੀਤੀ ਜਾਵੇਗੀ।

“ਸੈਫਰਨ ਸੈਲਵੇਸ਼ਨ” ਖਿਆਲੀ ਕਿਰਦਾਰ ਸ਼ਰਨ ਦੀ ਕਹਾਣੀ ਹੈ ਜੋ ਕਿ 1984 ਦਾ ਘੱਲੂਘਾਰਾ ਵਾਪਰਨ ਤੋਂ ਬਾਅਦ ਪੰਜਾਬ ਆਉਂਦੀ ਹੈ। ਲੇਖਕ ਨੇ ਇਸ ਕਹਾਣੀ ਰਾਹੀਂ 1980-90ਵਿਆਂ ਦੇ ਸਿੱਖ ਸੰਘਰਸ਼ ਨੂੰ ਬਿਆਨ ਕੀਤਾ ਹੈ।

“ਸੈਫਰਨ ਸੈਲਵੇਸ਼ਨ” ਬਾਰੇ “ਨੌਜਵਾਨੀ ਡਾਟ ਕਾਮ” ਦੇ ਸੰਚਾਲਕ ਹਰਵਿੰਦਰ ਸਿੰਘ ਮੰਡੇਰ ਵੱਲੋਂ ਕਰਵਾਈ ਗਈ ਜਾਣ-ਪਛਾਣ ਹੇਠਾਂ (ਅੰਗਰੇਜ਼ੀ ਵਿਚ) ਸੁਣੀ ਜਾ ਸਕਦੀ ਹੈ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version