ਸਿੱਖ ਖਬਰਾਂ

ਹੁਰੀਅਤ ਆਗੂ ਨੇ ਚਿੱਠੀਸਿੰਘਪੁਰਾ ਸਿੱਖ ਕਤਲੇਆਮ ਦੀ ਜਾਂਚ ਦੀ ਮੰਗ ਕੀਤੀ

By ਸਿੱਖ ਸਿਆਸਤ ਬਿਊਰੋ

March 22, 2015

ਸ਼੍ਰੀ ਨਗਰ ( 21 ਮਾਰਚ, 2015): 20 ਮਾਰਚ 2015 ਦਾ ਦਿਨ ਜੰਮੂ ਕਸ਼ਮੀਰ ਵਿੱਚ ਵਾਪਰੇ ਚਿੰਠੀਸਿੰਘਪੁਰਾ ਸਿੱਖ ਕਤਲੇਆਮ ਦੀ 15ਵੀਂ ਵਰੇਗੰਢ ਦਾ ਦਿਨ ਹੈ। ਅੱਜ ਤੋਂ ਪੰਦਰਾਂ ਸਾਲ ਪਹਿਲਾਂ ਇਸ ਛੋਟੇ ਜਿਹੇ ਪਿੰਡ ਵਿੱਚ 35 ਨਿਰਦੋਸ਼ ਸਿੱਖਾਂ ਦਾ ਅੰਨੇਵਾਹ ਗੋਲੀਆਂ ਚਲਾਕੇ ਕਤਲ ਕਰ ਦਿੱਤਾ ਗਿਆ ਸੀ।

ਸਿੱਖ ਕਤਲੇਆਮ ਦੇ ਪੀੜਤਾਂ ਨੂੰ 15 ਸਾਲ ਬੀਤ ਜਾਣ ਦੇ ਬਾਅਦ ਵੀ ਨਿਆਂ ਨਸੀਬ ਨਾ ਹੋਣ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਹੂਰੀਅਤ ਕਾਨਫਰੰਸ ਜੰਮੂ ਅਤੇ ਕਸ਼ਮੀਰ ਅਤੇ ਚੇਅਰਮੈਨ, ਨੈਸ਼ਨਲ ਫਰੰਟ ਨਾਇਮ ਅਹਿਮਦ ਖਾਨ ਨੇ ਚਿੱਠੀਸਿੰਘਪੁਰਾ ਦੇ ਸਿੱਖ ਕਤਲੇਆਮ ਦੀ ਨਿਰਪੱਖਤਾ ਨਾਲ ਜਾਂਚ ਦੀ ਮੰਗ ਕੀਤੀ।

ਪ੍ਰੈਸ ਨੂੰ ਜਾਰੀ ਬਿਆਨ ਵਿੱਚ ਖਾਨ ਨੇ ਕਿਹਾ ਕਿ ਚਿੱਠੀਸਿੰਘਪੁਰਾ ਸਿੱਖ ਕਤਲੇਆਮ ਅਤੇ ਪੱਥਰੀਬਲ ਵਰਗੇ ਦੁਖਾਂਤਕ ਘਟਨਾਵਾਂ ਕੌਮਾਂਤਰੀ ਭਾਈਚਾਰੇ ਨੂੰ ਕਸ਼ਮੀਰ ਦੇ ਹਾਲਾਤ ਦਾ ਅਹਿਸਾਸ ਕਰਵਾਉਦੀਆਂ ਹਨ, ਜਿੱਥੇ ਸਾਲਾਂ ਬੱਧੀ ਅਜਿਹੇ ਕਤਲੇਆਮ ਵਾਪਰ ਰਹੇ ਹਨ।

ਉਨ੍ਹਾਂ ਕਿਹਾ ਕਿ 15 ਸਾਲ ਬਤਿ ਜਾਣ ਦੇ ਬਾਵਜੁਦ ਪੀੜਤ ਪਰਿਵਾਰਾਂ ਦੀਆਂ ਅੱਖਾਂ ਨਿਆਂ ਲਈ ਤਰਸ ਰਹੀਆਂ ਹਨ।ਉਨ੍ਹਾਂ ਚਿੱਠੀਸਿੰਘਪੁਰਾ ਕਤਲੇਆਮ ਅਤੇ ਪੱਥਰੀਬਲ ਦੇ ਪੀੜਤਾਂ ਨੂੰ ਭਾਵ ਭਿੰਨੀ ਸ਼ਰਧਾਜਲੀ ਪੇਸ਼ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: