ਸਿਆਸੀ ਖਬਰਾਂ

ਬਾਦਲ ਦਲ (ਯੂਰਪ) ਦੇ ਆਗੂਆਂ ਵੱਲੋਂ ਅਸਤੀਫੇ ਦੇਣ ਦਾ ਸਵਾਗਤ ਕੀਤਾ।

December 27, 2009 | By

ਜਰਮਨ (27 ਦਸੰਬਰ, 2009): ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਭਾਈ ਜਤਿੰਦਰਬੀਰ ਸਿੰਘ ,ਭਾਈ ਜਸਕਰਣ ਸਿੰਘ, ਭਾਈ ਰਾਸ਼ਪਾਲਸਿੰਘ ਬੀਰਪਿੰਡ, ਸ੍ਰ. ਗੁਰਸ਼ਰਨਜੀਤ ਸਿੰਘ ,ਸਿੱਖ ਫੈਡਰੇਸ਼ਨ ਸਵਿਟਜ਼ਰਲੈਡ ਦੇ ਪ੍ਰਧਾਨ ਭਾਈ ਅਮਰਜੀਤ ਸਿੰਘ ਭਾਈ ਗੁਰਮੁੱਖ ਸਿੰਘ, ਬਾਬਾ ਸੁੱਖਾ ਸਿੰਘ, ਇੰਟਰਨੈਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੁਰਾ ਦਲ ਖਾਲਸਾ ਜਰਮਨੀ ਦੇ ਭਾਈ ਅੰਗਰੇਜ਼ ਸਿੰਘ ,ਭਾਈ ਸੁਰਿੰਦਰਪਾਲ ਸਿੰਘ ਨੇ ਪ੍ਰੈਸ ਦੇ ਨਾ ਜਾਰੀ ਸਾਂਝੇ ਬਿਆਨ ਵਿੱਚ ਲੁਧਿਆਣਾ ਵਿੱਚ ਸਿੱਖ ਧਰਮ ਦੇ ਖਿਲਾਫ ਆਸ਼ੂਤੋਸ਼ ਦੇ ਕੂੜ ਪ੍ਰਚਾਰ ਨੂੰ ਰੋਕਣ ਵਾਲੇ ਸਿੱਘਾਂ ਤੇ ਪ੍ਰਕਾਸ਼ ਬਾਦਲ ਦੀ ਪੁਸਿਲ ਨੇ ਸਿੰਘਾਂ ਤੇ ਗੋਲੀ ਚਲਾਕੇ ਦੇਸ਼ ਵਿਦੇਸ਼ ਵਿੱਚ ਵੱਸਣ ਵਾਲੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਤੇ ਇਸੇ ਪ੍ਰਕਾਸ਼ ਬਾਦਲ ਦੀ ਅਗਵਾਈ ਵਿੱਚ ਚਲਣ ਵਾਲੇ ਗੁਰਸਿੱਖਾਂ ਜਿਨ੍ਹਾਂ ਨੂੰ ਆਏ ਦਿਨ ਇਸ ਬਾਦਲ ਦੀਆਂ ਪੰਥਘਾਤਕ ਕਾਰਵਾਈਆਂ ਕਾਰਣ ਆਪਣੀ ਜ਼ਮੀਰ ਦੀ ਅਵਾਜ਼ ਸੁਨਣ ਦੀਆਂ ਬਿਆਨਾਂ ਵਿੱਚ ਅਪੀਲਾਂ ਕਰਦੇ ਸਨ ਤੇ ਜਰਮਨੀ ਦੇ ਬਾਦਲ ਇਕਾਈ ਦੇ ਉਪ ਚੇਅਰਮੈਨ ਭਾਈ ਮਨਜੀਤ ਸਿੰਘ ਭੰਡਾਲ ਨੇ ਫਰੈਕਫਰਟ ਦੇ ਸ਼ਹੀਦੀ ਸਮਾਗਮ ਵਿੱਚ ਆਪਣੀ ਜ਼ਮੀਰ ਦੀ ਅਵਾਜ਼ ਪਹਿਚਾਣ ਕੇ ਆਪਣੇ ਅਹੌਦੇ ਤੋਂ ਅਸਤੀਫਾ ਦੇ ਕੇ ਕੀਤੀ ਸ਼ੁਰੂਆਤ ਨੇ ਐਸਾ ਰੰਗ ਲਿਆਦਾ ਕਿ ਭਾਈ ਧਿਆਨ ਸਿੰਘ ਸੀਨੀਆਰ ਮੀਤ ਪ੍ਰਧਾਨ ,ਭਾਈ ਮਨਜੀਤ ਸਿੰਘ ਮੱਲੀ,ਸ੍ਰ. ਸੁਰਜੀਤ ਸਿੰਘ ਰੰਧਾਵਾਂ , ਭਾਈ ਗੁਰਵਿੰਦਰ ਸਿੰਘ ਗਿੱਲ ਤੇ ਨਾਰਵੇ ਦੇ ਭਾਈ ਇੰਦਰਜੀਤ ਸਿੰਘ ਤੇ ਗੁਰਸ਼ਰਨ ਸਿੰਘ ਨੇ ਬਾਦਲ ਦੀ ਅਗਵਾਈ ਨੂੰ ਤਿਆਗ ਕਿ ਜਿਊਦੀ ਤੇ ਜਾਗਦੀ ਹੋਈ ਜ਼ਮੀਰ ਦਾ ਸਬੂਤ ਦਿੱਤਾ ਹੈ ਇਹਨਾਂ ਦਾ ਸਿੱਖ ਪੰਥ ਵਿੱਚ ਵਾਪਸੀ ਦਾ ਹਰਦਾਇਕ ਸਵਾਗਤ ਤੇ ਇਹਨਾਂ ਦੇ ਸਹੀ ਫੈਸਲੇ ਦੀ ਭਰਪੂਰ ਸ਼ਲਾਘਾਂ ਕਰਦੇ ਹਾਂ । ਦੇਸ਼ ਵਿਦੇਸ਼ ਵਿੱਚ ਵੱਸਣ ਵਾਲੇ ਸਿੱਖ ਜੋ ਜਾਣੇ, ਅਣਜਾਣੇ ਜਾਂ ਕਿਸੇ ਨਿੱਜ ਸਵਾਰਥੀ ਕਾਰਨ ਹਾਲੇ ਵੀ ਇਸ ਪੰਥ ਘਾਤਕ ਪ੍ਰਕਾਸ਼ ਸਿੰਘ ਦੀ ਅਗਵਾਈ ਕਬੂਲੀ ਬੈਠੇ ਹਨ ਜਾ ਜਿਹਨਾਂ ਦੇ ਰਿਸ਼ਤੇਦਾਰ ਬਾਦਲ ਨਾਲ ਚੱਲ ਰਹੇ ਹਨ ਉਨਾਂ ਨੂੰ ਵੀ ਆਪਣੀ ਜ਼ਮੀਰ ਦੀ ਅਵਾਜ਼ ਪਹਿਚਾਣ ਜੇਕਰ ਉਹ ਸਿੱਖ ਧਰਮ ਤੇ ਸਿੱਖੀ ਦੀ ਪੰਥ ਪ੍ਰਮਾਣਤ ਪ੍ਰੀਭਾਸ਼ਾਂ ਕਿ ਸਿੱਖ ਦਸਾਂ ਪਾਤਸ਼ਾਹੀਆਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਬਾਟੇ ਦੀ ਪਾਹੁਲ ਤੇ ਨਿਸਚਾ ਰੱਖਦਾ ਹੈ, ਤਾਂ ਉਹ ਇਸ ਪੰਥ ਘਾਤਕ ਬਾਦਲ ਦੀਆਂ ਹੇਠਾਂ ਤਸਵੀਰਾਂ ਦੀ ਜ਼ਬਾਨੀ ਕਰਤੂਤਾਂ ਨੂੰ ਦੇਖ ਕੇ ਉਨਾਂ ਨੂੰ ਇਸ ਤੋਂ ਕਿਨਾਰਾ ਕਰ ਜਾਣ ਦੀ ਅਪੀਲ ਕਰਦੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,