ਅੰਮ੍ਰਿਤਸਰ (3 ਨਵੰਬਰ, 2010): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਨਵੰਬਰ 1984 ਦੇ ਕਤਲੇਆਮ ਦੇ ਪੀੜਤਾਂ ਦੀ ਯਾਦ ਵਿੱਚ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿੱਚ ਅਰਦਾਸ ਦਿਹਾੜਾ ਮਨਾਇਆ ਗਿਆ, ਜਿਸ ਵਿੱਚ ਬਾਦਲ ਦਲ ਦੇ ਉੱਚ ਆਗੂਆਂ ਨੇ ਵੀ ਹਾਜ਼ਰੀ ਭਰੀ, ਪਰ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਨੇ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨਾਲੋਂ ਆਪਣੇ ਸਰੋਕਾਰ ਵੱਖ ਕਰਦਿਆਂ ਆਪਣੇ ਪ੍ਰਬੰਧ ਵਾਲੇ ਸਾਰੇ ਦਫਤਰ ਅਤੇ ਅਦਾਰੇ ਖੁੱਲ੍ਹੇ ਰੱਖੇ।ਇਸ ਬਾਰੇ ਟਿੱਪਣੀ ਕਰਦਿਆਂ ਸਿੱਖ ਆਗੂ ਭਾਈ ਕੁਲਬੀਰ ਸਿੰਘ ਬੜਾਪਿੰਡ ਅਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਬਾਦਲ ਦਲ ਸਿੱਖ ਮੁੱਦਿਆਂ ਬਾਰੇ ਦੋਗਲੀ ਨੀਤੀ ਅਪਣਾਅ ਕੇ ਚੱਲਦਾ ਹੈ ਤੇ ਇਸੇ ਤਹਿਤ ਹੀ ਸ਼੍ਰੋਮਣੀ ਕਮੇਟੀ ਨੇ ਅੱਜ ਅਰਦਾਸ ਦਿਵਸ ਮਨਾਉਣ ਪਰ ਅਦਾਰੇ ਖੁੱਲ੍ਹ ਰੱਖਣ ਦਾ ਐਲਾਨ ਕੀਤਾ ਹੈ’।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਬੰਧ ਵਿੱਚ ਵੀ ਬਾਦਲ ਦਲ ਦਾ ਹੀ ਬੋਲ-ਬਾਲਾ ਹੈ।
ਭਾਈ ਦਲਜੀਤ ਸਿੰਘ ਬਿੱਟੂ (ਨਜ਼ਰਬੰਦ ਅੰਮ੍ਰਿਤਸਰ ਜੇਲ੍ਹ) ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨਾਲ ਸੰਬੰਧਤ ਉਕਤ ਆਗੂਆਂ ਨੇ ਕਿਹਾ ਕਿ ‘ਬਾਦਲ ਦਲ ਸਿੱਖ ਮੁੱਦਿਆਂ ਬਾਰੇ ਗੰਭੀਰ ਯਤਨ ਕਰਨ ਦੀ ਬਜ਼ਾਏ ਇਨ੍ਹਾਂ ਤੋਂ ਰਾਜਸੀ ਲਾਹਾ ਲੈਣ ਦੀ ਤਾਕ ਵਿੱਚ ਰਹਿੰਦਾ ਹੈ’।
ਉਨ੍ਹਾਂ ਦੋ