November 7, 2010 | By ਸਿੱਖ ਸਿਆਸਤ ਬਿਊਰੋ
ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਇਤਿਹਾਸਕ ਹਵਾਲਿਆਂ ਰਾਹੀਂ ਸਿੱਧ ਕੀਤਾ ਗਿਆ ਕਿ ਭਾਰਤ ਵਿੱਚ ਨਿਆਂਇਕ ਪ੍ਰਣਾਲੀ ਦਾ ਰਵੱਈਆ ਬਹੁਗਿਣਤੀ ਅਤੇ ਘੱਟ ਗਿਣਤੀ ਲਈ ਵੱਖ ਵੱਖ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਲੋੜਵੰਦ ਸ਼ਹੀਦ ਪਰਿਵਾਰਾਂ ਅਤੇ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਸਿੱਧੇ ਤੌਰ ਤੇ ਮੱਦਦ ਕੀਤੀ ਜਾਵੇ ਉੱਥੇ ਖਾਲਿਸਤਾਨ ਲਈ ਅਮਲੀ ਤੌਰ ਤੇ ਯਤਨ ਕਰਨ ਵਾਲੇ ਕਾਫਲੇ ਦਾ ਸਾਥ ਦੇਣਾ ਹੀ ਸ਼ਹੀਦਾਂ ਨੂੰ ਅਸਲ ਸ਼ਰਧਾਂਜ਼ਲੀ ਹੈ।
ਪੰਜਾਬ ਅਤੇ ਵਿਦੇਸ਼ਾਂ ਵਿੱਚ ਅਖੌਤੀ ਆਗੂ ਜੋ ਨੌਜਵਾਨਾਂ ਦੀਆਂ ਪੁਲੀਸ ਕੋਲ ਮੁਖਬਰੀਆਂ ਕਰਦੇ ਹਨ ਉਹਨਾਂ ਪਛਾਨਣਾ ਅਤੇ ਬਚਣਾ ਬਹੁਤ ਜਰੂਰੀ ਹੈ। ਸ਼ਹੀਦ ਪਰਿਵਾਰਾਂ ਦੀ ਆਰਥਿਕ ਅਤੇ ਸਮਾਜਿਕ ਘਾਟ ਦਾ ਹਵਾਲਾ ਦਿੰਦਿਆਂ ਆਖਿਆ ਕਿ ਕਈ ਸ਼ਹੀਦਾਂ ਦੇ ਬੱਚਿਆਂ ਨੂੰ ਆਪਣੇ ਪਿਤਾ ਦੀ ਸ਼ਕਲ ਵੀ ਯਾਦ ਵੀ ਨਹੀਂ ਹੈ ਅਤੇ ਅੱਜ ਉਹ ਪਾਪਾ ਆਖਣ ਨੂੰ ਤਰਸਦੇ ਹਨ। ਉਹਨਾਂ ਦਾਅਵਾ ਕੀਤਾ ਕਿ ਹਿੰਦੋਸਤਾਨ ਨੂੰ ਅੰਗਰੇਜ਼ਾਂ ਦੀ ਗ੍ਰਿਫਤ ਤੋਂ ਅਜ਼ਾਦ ਕਰਵਾਉਣ ਲਈ ਹਿੰਦੋਸਤਾਨ ਦੀਆਂ ਤਿੰਨ ਕੌਮਾਂ ਨੂੰ ਨੱਬੇ ਸਾਲ ਤੋਂ ਵੱਧ ਸਮਾਂ ਲੱਗਾ ਸੀ, ਸਿੱਖਾਂ ਨੇ ਤਾਂ ਬਹੁਤ ਹੀ ਕਮੀਨੇ ਅਤੇ ਚਲਾਕ ਦੁਸ਼ਮਣ ਅਤੇ ਦੁਨੀਆਂ ਦੀ ਚੌਥੀ ਫੌਜੀ ਤਾਕਤ ਤੋਂ ਆਪਣਾ ਹਿੱਸਾ ਵੰਡਾਉਣਾ ਹੈ ਸਮਾਂ ਹੋਰ ਵੀ ਜਿਆਦਾ ਲੱਗ ਸਕਦਾ ਹੈ,ਪਰ ਖਾਲਸੇ ਦੀ ਜਿੱਤ ਯਕੀਕਨਨ ਹੋਵੇਗੀ ਅਤੇ ਪੁਰਾਤਨ ਸਿੰਘਾਂ ਦੇ ਬੋਲ ਕਿ “ ਦਿੱਲੀ ਦੇ ਤਖਤ ਪਰ ਬਹੇਗੀ ਆਪ ਗੁਰੁ ਕੀ ਫੌਜ ਸਿਰ ਪਰ ਛਤਰ ਝੁਲੇਂਗੇ ਬੜੀ ਕਰੇਗੀ ਮੌਜ ” ਅਵੱਸ਼ ਪੂਰੇ ਹੋਣਗੇ। ਅਖੀਰ ਵਿੱਚ ਉਹਨਾਂ ਪ੍ਰਬੰਧਕ ਕਮੇਟੀ ਦਾ ਨੌਜਵਾਨਾਂ ਨੂੰ ਦਿੱਤੇ ਭਰਵੇਂ ਸਹਿਯੋਗ ਲਈ ਖਾਸ ਧੰਨਵਾਦ ਕਰਦਿਆਂ ਇੰਗਲੈਂਡ ਭਰ ਦੀਆਂ ਸਮੂਹ ਗਰੁਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਅਜਿਹੇ ਉਪਰਾਲੇ ਕਰਨ ਲਈ ਆਖਿਆ ਗਿਆ।
ਸ੍ਰ. ਬਲਵੀਰ ਸਿੰਘ ਖਾਲਸਾ ਪ੍ਰਧਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਨੌਜਵਾਨਾਂ ਨੂੰ ਹਰ ਤਰਾਂ ਨਾਲ ਸਹਿਯੋਗ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਗੁਰਦਵਾਰਾ ਸਿੱਖ ਸੰਗਤ ਦਾ ਹੈ। ਨੌਜਵਾਨਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸ ਕਰਕੇ ਭਵਿੱਖ ਵਿੱਚ ਨੌਜਵਾਨਾਂ ਨੂੰ ਪੂਰਾ ਸਹਿਯੋਗ ਦਿਆਂਗੇ ਸਿੱਖ ਕਤਲੇਆਮ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਦੀ ਪ੍ਰਦਸ਼ਨੀ ਤੋਂ ਇਲਾਵਾ ਸਲਾਈਡ ਸ਼ੋਅ ਦਿਖਾਏ ਗਏ।
ਸ੍ਰ. ਮੋਹਣ ਸਿੰਘ ਜੀ ਨੇ ਪੰਜਾਬ ਵਿੱਚ ਸਿੱਖੀ ਨੂੰ ਢਾਹ ਲਗਾਉਣ ਲਈ ਪੈਦਾ ਅਤੇ ਪ੍ਰਫੁੱਲਤ ਕੀਤੇ ਜਾ ਰਹੇ ਸਿੱਖ ਵਿਰੋਧੀ ਡੇਰਾਵਾਦ ਲਈ ਕਾਂਗਰਸ ਅਤੇ ਅਕਾਲੀ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਇਆ, ਜੋ ਕਿ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਸਿੱਖੀ ਦਾ ਭਾਰੀ ਨੁਕਸਾਨ ਕਰ ਰਹੀਆਂ ਹਨ। ਇਸ ਬਾਰੇ ਉਹਨਾਂ ਬਕਾਇਦਾ ਸਲਾਈਡ ਸ਼ੋਅ ਦਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖਾਂ ਦੀ ਗਿਣਤੀ 15 ਲੱਖ ਸੀ ਜੋ ਕਿ ਅੰਗੇਰਜ਼ਾਂ ਦੇ ਰਾਜ ਵਿੱਚ ਘਟ ਕੇ ਅੱਠ ਲੱਖ ਰਹਿ ਗਈ ਸੀ, ਅੰਗੇਰਜ਼ ਅੰਮ੍ਰਿਤਧਾਰੀ ਸਿੰਘਾਂ ਦੀਆਂ ਤਸਵੀਰਾਂ ਖਿਚਦੇ ਸਨ ਕਿ ਇਹਨਾਂ ਤਸਵੀਰਾਂ ਨੂੰ ਅਜਾਇਬ ਘਰਾਂ ਵਿੱਚ ਰੱਖਣਗੇ ਤਾਂ ਕਿ ਦੁਨੀਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੀ ਇਸ ਧਰਤੀ ਤੇ ਸਿੱਖੀ ਸਰੂਪ ਵਾਲੇ ਇਹੋ ਜਿਹੇ ਵਿਆਕਤੀ ਵੀ ਰਹਿੰਦੇ ਸਨ ਕਿਉਂ ਕਿ ਅੰਗਰੇਜ਼ਾਂ ਦਾ ਖਿਆਲ ਸੀ ਕਿ ਜਿਸ ਕਦਰ ਸਿੱਖਾਂ ਦੀ ਅਬਾਦੀ ਘਟਦੀ ਜਾ ਰਹੀ ਹੈ ਇੱਕ ਦਿਨ ਇਹ ਖਤਮ ਹੋ ਜਾਣੀ ਹੈ। ਉਹਨਾਂ ਨੂਰਮਹਿਲੀਏ ਆਸ਼ੂਤੋਸ਼, ਰਾਧਾ ਸੁਆਮੀ, ਨਰਕਧਾਰੀ, ਸਿਰਸੇ ਵਾਲੇ ਝੂਠੇ ਸਾਧ ਅਤੇ ਭਨਿਆਰੇ ਵਾਲਿਆਂ ਦੀਆਂ ਸਿੱਖ ਮਾਰੂ ਨੀਤੀਆਂ ਬਾਰੇ ਖੁੱਲ ਕੇ ਚਰਚਾ ਕੀਤੀ।
Related Topics: Sikh Diaspora, Sikh organisations