ਵਿਦੇਸ਼

ਓਬਾਮਾ ਦੇ ਭਾਰਤ ਦੌਰੇ ਤੋਂ ਪਹਿਲਾਂ ਸੈਂਕੜੇ ਸਿਖਾਂ ਵਲੋਂ ਇਨਸਾਫ ਜਲਸਾ

November 3, 2010 | By

ਪੀੜਤ ਸਿਖ ਓਬਾਮਾ ਦਾ ਨਿਊਯਾਰਕ ਤੋਂ ਨਵੀਂ ਦਿੱਲੀ ਤੱਕ ਪਿੱਛਾ ਕਰਨਗੇ-ਸਿਖਸ ਫਾਰ ਜਸਟਿਸ

Sikh Rally 01ਨਿਊਯਾਰਕ (1 ਨਵੰਬਰ 2010 – ਪੰਜਾਬ ਨਿਊਜ਼ ਨੈਟਵਰਕ): ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਜਾਣ ਤੋਂ ਇਨਕਾਰ ਕਰਕੇ ਸਿਖਾਂ ਦੇ ਮਨੁੱਖੀ ਅਧਿਕਾਰਾਂ ਬਾਰੇ ਮੁੱਦੇ ਤੋਂ ਤੋਂ ਕੰਨੀ ਕਤਰਾ ਜਾਣ ਤੋਂ ਬਾਅਦ ਅੱਜ ਨਿਊਯਾਰਕ ਸਿਟੀ ਸਥਿਤ ਸੰਯੁਕਤ ਰਾਸ਼ਟਰ ਦੇ ਹੈਡਕੁਆਰਟਰ ਦੇ ਸਾਹਮਣੇ ਇਕੱਠੇ ਹੋਏ ਸੈਂਕੜੇ ਸਿਖਾਂ ਨੇ ਉਨ੍ਹਾਂ ਨੂੰ ਸਿਖ ਨਸਲਕੁਸ਼ੀ (1984-1998) ਦੇ ਪੀੜਤਾਂ ਪ੍ਰਤੀ ਕਾਨੂੰਨੀ ਜ਼ਿੰਮੇਵਾਰੀ ਤੇ ਉਨ੍ਹਾਂ ਦੇ ਚੋਣ ਵਾਅਦਿਆਂ ਨੂੰ ਚੇਤੇ ਕਰਵਾਇਆ। ਸਿੱਖ ਨਸਲਕੁਸ਼ੀ ਨੂੰ ਕੌਮਾਂਤਰੀ ਮਾਨਤਾ ਦਿਵਾਉਣ ਲਈ ਯਤਨਸ਼ੀਲ ਜਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ਬਿਜਲ-ਸੁਨੇਹੇਂ ਰਾਹੀਂ ਭੇਜੀ ਜਾਣਕਾਰੀ ਅਨੁਸਾਰ ਸੈਂਕੜਿਆਂ ਦੀ ਗਿਣਤੀ ਵਿਚ ਸਿਖ, ਅਮਰੀਕਾ ਦੇ ਸਿਆਸੀ ਆਗੂ ਜਿਨ੍ਹਾਂ ਵਿਚ ਨਿਊਯਾਰਕ ਸਿਟੀ ਦੀ ਕੌਂਸਲ ਵੁਮੈਨ ਜੁਲੀਸਾ ਫੈਰਾਰਿਸ ਸ਼ਾਮਿਲ ਹੈ, ਹਿਸਪੈਨਿਕ ਆਰਗੇਨਾਈਜੇਸ਼ਨਸ ਆਫ ਨਿਊਯਾਰਕ, ਅਮਰੀਕਾ , ਕੈਨੇਡਾ ਤੇ ਭਾਰਤ ਤੋਂ ਅਹਿਮ ਸਿਖ ਆਗੂ  ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਹੈਡਕੁਆਰਟਰ ਦੇ ਸਾਹਮਣੇ ਇਕੱਠੇ ਹੋਏ ਤੇ ਨਵੰਬਰ 1984 ਸਿਖ ਨਸਲਕੁਸ਼ੀ ਦੇ ਸਿਖ ਪੀੜਤਾਂ ਦੀ ਤਰਫੋਂ ਦਖਲ ਦੇਣ ਲਈ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਕ ਮੰਗ ਪੱਤਰ ਸੌਂਪਿਆ।

ਇਸ ਇਨਸਾਫ ਰੈਲੀ ਦਾ ਆਯੋਜਨ ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਕੀਤਾ ਗਿਆ ਸੀ ਜੋ ਕਿ ਉੱਤਰੀ ਅਮਰੀਕਾ ਦੇ ਗੁਰਦੁਆਰਿਆਂ ਦੇ ਸਮਰਥਨ  ਨਾਲ ਇਨਸਾਫ ਲਹਿਰ ਦੀ ਅਗਵਾਈ ਕਰ ਰਹੀ ਹੈ। ਇਸ ਰੈਲੀ ਵਿਚ ਅਮਰੀਕਾ ਦੇ ਕਈ ਸਿਆਸੀ ਆਗੂ ਜਿਨ੍ਹਾਂ ਵਿਚ ਨਿਊਯਾਰਕ ਸਿਟੀ ਦੀ ਕੌਂਸਲ ਵੁਮੈਨ ਜੁਲੀਸਾ ਫੈਰਾਰਿਸ ਸ਼ਾਮਿਲ ਹੈ, ਹਿਸਪੈਨਿਕ ਆਰਗੇਨਾਈਜੇਸ਼ਨਸ ਆਫ ਨਿਊਯਾਰਕ ਅਤੇ ਅਮਰੀਕਾ , ਕੈਨੇਡਾ ਤੇ ਭਾਰਤ ਤੋਂ ਅਹਿਮ ਸਿਖ ਆਗੂ ਸ਼ਾਮਿਲ ਹੋਏ। ਕੌਂਸਲਵੁਮੈਨ ਜੁਲੀਸਾ ਫੈਰਾਰਿਸ ਨੇ ਨਵੰਬਰ 1984 ਵਿਚ ਜਾਨਾਂ ਗੁਆ ਗਏ ਬੇਕਸੂਰ ਸਿਖਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਕਿਹਾ ਕਿ ਅਮਰੀਕਾ ਸਾਰਿਆਂ ਦੇ ਖਾਸ ਕਰਕੇ ਧਾਰਮਿਕ ਘੱਟਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਕਦਰ ਕਰਦਾ ਹੈ।

ਸਿਖਸ ਫਾਰ ਜਸਟਿਸ ਨੇ ਇਸ ਮੌਕੇ ਐਲਾਨ ਕੀਤਾ ਕਿ ਨਵੰਬਰ 1984 ਸਿਖ ਨਸਲਕੁਸ਼ੀ ਦੀਆਂ  ਪੀੜਤ ਵਿਧਵਾਵਾਂ 8 ਨਵੰਬਰ 2010 ਨਵੀਂ ਦਿੱਲੀ ਵਿਚ ਵੀ ਇਕ ਰੈਲੀ ਕਰਨਗੀਆਂ ਜਦੋਂ ਰਾਸ਼ਟਰਪਤੀ ਓਬਾਮਾ ਭਾਰਤੀ ਸੰਸਦ ਨੂੰ ਸੰਬੋਧਨ ਕਰ ਰਹੇ ਹੋਣਗੇ। ‘ਨੈਸ਼ਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ’ ਦੀ ਕੋ ਆਰਡੀਨੇਟਰ ਗੰਗਾ ਕੌਰ, ਜਿਸ ਦੇ ਪਿਤਾ ਨੂੰ ਨਵੰਬਰ 1984 ਵਿਚ ਜਿਊਂਦੇ ਸਾੜ ਦਿੱਤਾ ਗਿਆ ਸੀ, ਨਵੰਬਰ 1984 ਸਿਖ ਨਸਲਕੁਸ਼ੀ ਦੀਆਂ ਵਿਧਵਾਵਾਂ ਦੀ ਮੁਹਿੰਸ ਅਤੇ ਰੈਲੀ ਦੀ ਅਗਵਾਈ ਕਰੇਗੀ ਤੇ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਅਪੀਲ ਕਰੇਗੀ ਕਿ ਉਹ ਭਾਰਤੀ ਰਾਜਧਾਨੀ ਦੇ ਦਿਲ ਵਿਚ ਸਥਿਤ ਦਿੱਲੀ ਦੀ ‘ਵਿਡੋ ਕਾਲੋਨੀ’ ਦਾ ਦੌਰਾ ਕਰੇ। ਇਹ ਉਹੀ ‘ਵਿਡੋ ਕਾਲੋਨੀ’ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਸਿਖ ਔਰਤਾਂ ਰਹਿ ਰਹੀਆਂ ਹਨ ਜਿਨ੍ਹਾਂ ਦੇ ਪਰਿਵਾਰ ਦੇ ਮਰਦ ਮੈਂਬਰਾਂ ਨੂੰ ਨਵੰਬਰ 1984 ਵਿਚ ਹੋਏ ਸੰਗਠਿਤ ਸਿਖ ਕਤਲੇਆ ਦੌਰਾਨ ਮਾਰ ਦਿੱਤਾ ਗਿਆ ਸੀ।

ਭਾਰਤ ਤੋਂ ਆਏ ਮਨੁੱਖੀ ਅਧਿਕਾਰਾਂ ਬਾਰੇ ਉਘੇ ਵਕੀਲ ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ‘ਨਵੰਬਰ 1984 ਵਿਚ ਸਿਖਾਂ ਨੂੰ ਭਾਰਤ ਦੇ 18 ਰਾਜਾਂ ਵਿਚ ਕਤਲ ਕੀਤਾ ਗਿਆ ਸੀ ਪਰ ਸਰਕਾਰੀ ਜਾਂਚ ਕੇਵਲ ਦਿੱਲੀ ਤੱਕ ਹੀ ਸੀਮਿਤ ਰਹੀ। ਉਨ੍ਹਾਂ ਨੇ ਹੋਰ ਕਿਹਾ ਕਿ ਉਨ੍ਹਾਂ ਦੀ ਜਥਬੰਦੀ ਨੂੰ ਅੰਕੜੇ ਤੇ ਸਬੂਤ ਪ੍ਰਾਪਤ ਹੋਏ ਹਨ ਜਿਹੜੇ ਇਹ ਦਰਸਾਉਂਦੇ ਹਨ ਕਿ ਨਵੰਬਰ 1984 ਦੌਰਾਨ ਭਾਰਤ ਦੇ 100 ਸ਼ਹਿਰਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿਖਾਂ ਦਾ ਕਤਲ ਕੀਤਾ ਗਿਆ ਸੀ ਤੇ ਅਜੇ ਤੱਕ ਇਕ ਵੀ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਹੈ। ਐਡਵੋਕੇਟ ਸਿੰਘ ਨੇ ਜ਼ੋਰ ਦੇਕੇ ਕਿਹਾ ਕਿ ਸਿਖਾਂ ਦੇ ਕਾਤਲਾਂ ’ਤੇ ਮੁਕੱਦਮਾ ਚਲਾਉਣ ਨਾਲ ਭਾਰਤ ਵਿਚ ਧਾਰਮਿਕ ਘੱਟਗਿਣਤੀਆਂ ਸੁਰੱਖਿਅਤ ਮਹਿਸੂਸ ਕਰਨਗੀਆਂ।

ਰੈਲੀ ਨੂੰ ਸੰਬੋਧਨ ਕਰਦਿਆਂ ਮਨੁੱਖੀ ਅਧਿਕਾਰਾਂ ਬਾਰੇ ਉਘੇ ਵਕੀਲ ਤੇ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਰਾਸ਼ਟਰਪਤੀ ਓਬਾਮਾ ਨੂੰ 8 ਨਵੰਬਰ 2010 ਨੂੰ ਭਾਰਤੀ ਸੰਸਦ ਨੂੰ ਆਪਣੇ ਸੰਬੋਧਨ ਵਿਚ ਸਿਖ ਨਸਲਕੁਸ਼ੀ ਦਾ ਮੁੱਦਾ ਜ਼ਰੂਰ ਉਠਾਉਣਾ ਚਾਹੀਦਾ ਹੈ ਤੇ ਅਮਰੀਕਾ ਨੂੰ ਖੂਨ ਦਾ ਸੌਦਾ ਡਾਲਰਾਂ ਨਾਲ ਨਹੀਂ ਕਰਨਾ ਚਾਹੀਦਾ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਇਸ ਮੁਜ਼ਾਹਰੇ ਦਾ ਮਕਸਦ ਸੀ ਕਿ ਰਾਸ਼ਟਰਪਤੀ ਓਬਾਮਾ ਨੂੰ ਚੇਤੇ ਕਰਵਾਇਆ ਜਾਵੇ ਕਿ ਭਾਰਤ ਵਿਚ ਸਿਖ ਅਤੇ ਹੋਰ ਧਾਰਮਿਕ ਘੱਟ ਗਿਣਤੀ ਹਿੰਸਾ ਦੇ ਸ਼ਿਕਾਰ ਬਣਦੇ ਆ ਰਹੇ ਹਨ ਤੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਇਹ ਜ਼ਿਮੇਵਾਰੀ ਬਣਦੀ ਹੈ ਕਿ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਖਤਮ ਕਰਵਾਏ ਬੇਸ਼ਕ ਉਲੰਘਣਾ ਕਰਨਾ ਵਾਲੇ ਦੇਸ਼ (ਭਾਰਤ) ਦਾ ਆਰਥਿਕ ਰੁਤਬਾ ਕੋਈ ਵੀ ਹੋਵੇ।

ਸਿਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਡਾ. ਬਖਸ਼ੀਸ਼ ਸਿੰਘ ਸੰਧੂ , ਜਿਨ੍ਹਾਂ ਨੇ ਸਿਖ ਨਸਲਕੁਸ਼ੀ ਬਾਰੇ ਸਤੰਬਰ 2010 ਵਿਚ ਰਾਸ਼ਟਰਪਤੀ ਓਬਾਮਾ ਨੂੰ ਜਾਣੂ ਕਰਵਾਇਆ ਸੀ, ਨੇ ਕਿਹਾ ਕਿ ਸਿਖ ਨਸਲਕੁਸ਼ੀ ਦੇ ਪੀੜਤ ਰਾਸ਼ਟਰਪਤੀ ਓਬਾਮਾ ਨੂੰ ਉਨ੍ਹਾਂ ਦੀਆਂ ਨੈਤਿਕ ਤੇ ਕਾਨੂੰਨੀ ਜ਼ਿਮਾਵਾਰੀਆਂ ਨੂੰ ਚੇਤੇ ਕਰਵਾਉਂਦੇ ਰਹਿਣਗੇ ਤੇ ਸਿਖ ਨਸਲਕੁਸ਼ੀ ਦਾ ਮੁੱਦਾ ਚੇਤੇ ਕਰਵਾਉਂਦੇ ਉਹ ਓਬਾਮਾ ਦਾ ਨਿਊਯਾਰਕ ਤੋਂ ਨਵੀਂ ਦਿੱਲੀ ਤੱਕ ਪਿੱਛਾ ਕਰਨਗੇ।

ਜਤਿੰਦਰ ਸਿੰਘ ਗਰੇਵਾਲ ਸਿਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਕੈਨੇਡਾ ਨੇ ਕਿਹਾ ਕਿ ਨਵੰਬਰ 1984 ਦੇ ਪੀੜਤਾਂ ਲਈ ਆਵਾਜ਼ ਉਠਾਉਣੀ ਆਜ਼ਾਦ ਵਿਸ਼ਵ ਦੇ ਇਨਸਾਫ ਪਸੰਦ ਲੋਕਾਂ ਦਾ ਫਰਜ਼ ਬਣਦਾ ਹੈ ਤੇ ਕਿਹਾ ਕਿ ਨਵੰਬਰ 1984 ਵਿਚ ਸਿਖਾਂ ਦਾ ਕਤਲੇਆਮ ਦੰਗੇ ਨਹੀਂ ਸੀ ਸਗੋਂ ਸੋਚੀ ਸਮਝੀ ਸਾਜਿਸ਼ ਤਹਿਤ ਸਿਖਾਂ ਦੀ ਨਸਲਕੁਸ਼ੀ ਸੀ। ਇਸ ਦਾ ਜ਼ਿਕਰ 2005 ਦੇ ਨਾਨਾਵਤੀ ਕਮਿਸ਼ਨ ਵਿਚ ਵੀ ਹੈ ਜਿਸ ਨੇ ਸਪਸ਼ਟ ਲਿਖਿਆ ਹੈ ਕਿ ਸਿਖਾਂ ਦੀ ਸੋਚੀ ਸਮਝੀ ਸਾਜਿਸ਼ ਤਹਿਤ ਕਤਲੇਆਮ ਨਸਲਕੁਸ਼ੀ ਹੈ।

ਸਿਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਵਤਾਰ ਸਿੰਘ ਪੰਨੂ ਨੇ ਰਾਸ਼ਟਰਪਤੀ ਓਬਾਮਾ ਨੂੰ ਅਪੀਲ ਕੀਤੀ ਕਿ ਉਹ ਹਰ ਤਰਾਂ ਦੀ ਨਸਲਕੁਸ਼ੀ ਦੇ ਖਿਲਾਫ ਜ਼ੋਰ ਨਾਲ ਆਵਾਜ਼ ਉਠਾਉਣ ਦੇ ਆਪਣੇ ਚੋਣ ਵਾਅਦਿਆਂ ਤੋਂ ਪਿਛੇ ਨਾ ਹਟਣ ਤੇ ਭਾਰਤ ਸੰਸਦ ਨੂੰ ਸੰਬੋਧਨ ਕਰਨ ਵੇਲੇ ਹਜ਼ਾਰਾਂ ਦੀ ਗਿਣਤੀ ਵਿਚ ਕਤਲੇ ਕੀਤੇ ਗਏ ਬੇਕਸੂਰ ਸਿਖਾਂ ਨੂੰ ਸ਼ਰਧਾਂਜਲੀ ਭੇਟ ਕਰਨ।

ਨਵੰਬਰ 1984 ਸਿਖ ਨਸਲਕੁਸ਼ੀ ਵਿਚ ਸ਼ਾਮਿਲ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਮੁੱਖ ਗਵਾਹ ਜਸਬੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ 1984 ਵਿਚ ਭਾਰਤੀ ਨੈਸ਼ਨਲ ਕਾਂਗਰਸ ਦੇ ਆਗੂਆਂ ਨੇ ਸਿਖਾਂ ਦੇ ਕਤਲ ਦੀ ਯੋਜਨਾ ਬਣਾਈ ਤੇ ਕਤਲ ਕਰਵਾਇਆ ਇਸੇ ਲਈ ਅੱਜ ਉਹੀ ਕਾਂਗਰਸ ਸਿਖਾਂ ਦੇ ਕਾਤਲਾਂ ਨੂੰ ਬਚਾਅ ਰਹੀ ਹੈ।

ਮੁਹਿੰਦਰ ਸਿੰਘ, ਜਿਸ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਨਵੰਬਰ 1984 ਸਿਖ ਨਸਲਕੁਸ਼ੀ ਦੌਰਾਨ ਮਾਰ ਦਿੱਤਾ ਗਿਆ ਸੀ ਤੇ ਜੋ ਅਮਰੀਕਾ ਦੀ ਸੰਘੀ ਅਦਾਲਤ ਵਿਚ ਚਲ ਰਹੇ ਮੁਕੱਦਮੇ ਵਿਚ ਕਮਲ ਨਾਥ ਦੇ ਖਿਲਾਫ ਪਲੈਂਟਿਫ ਹਨ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਕੇ ਕਤਲ ਕੀਤਾ ਗਿਆ ਸਿਰਫ ਇਸ ਲਈ ਕਿਉਂਕਿ ਉਹ ਸਿਖ ਸਨ ਤੇ ਭਾਰਤ ਸਰਕਾਰ ਸਿਖਾਂ ਦੇ ਕਾਤਲਾਂ ਨੂੰ ਬਚਾਅ ਰਹੀ ਹੈ ਤੇ ਇਨਸਾਫ ਦੇਣ ਤੋਂ ਇਨਕਾਰ ਕਰ ਰਹੀ ਹੈ।

ਭੁਪਿੰਦਰ ਸਿੰਘ ਬੋਪਾਰਾਏ ਪ੍ਰਧਾਨ ਸਿਖ ਕਲਚਰਲ ਸੁਸਾਇਟੀ ਨਿਊਯਾਰਕ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਨਵੰਬਰ 1984 ਦੌਰਾਨ ਸਿਖਾਂ ਦੇ ਕਤਲਾਂ ਵਿਚ ਕਾਂਗਰਸ ਆਈ ਦੇ ਆਗੂਆਂ ਦੀ ਸ਼ਮੂਲੀਅਤ ਦੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਭਾਰਤ ਸਰਕਾਰ ਉਨ੍ਹਾਂ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ ਤੇ ਕਮਲ ਨਾਥ ਵਰਗਿਆਂ ਨੂੰ ਕੇਂਦਰੀ ਮੰਤਰੀ ਬਣਾਇਆ ਹੋਇਆ ਹੈ।

ਯੂਥ ਕੋਆਰਡੀਨੇਟਰ ਤੇਜਿੰਦਰ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਲਗਾਤਾਰ ਸਿਖ ਨਸਲਕੁਸ਼ੀ ਦੇ ਕਾਤਲਾਂ ਨੂੰ ਬਚਾਉਂਦੀ ਆ ਰਹੀ ਹੈ ਜਦ ਕਿ ਉਨ੍ਹਾਂ ਸਾਰਿਆਂ ਦੇ ਖਿਲਾਫ ਪੱਕੇ ਸਬੂਤ ਹਨ ਫਿਰ ਵੀ ਕੋਈ ਕਾਰਵਾਈ ਨਾ ਕਰਕੇ ਪੀੜਤਾਂ ਨੂੰ ਇਨਸਾਫ ਤੋਂ ਵਾਂਝਿਆ ਕੀਤਾ ਜਾ ਰਿਹਾ ਹੈ।

ਜਰਨੈਲ ਸਿੰਘ ਗਿਲਜੀਆਂ ਨੇ ਕਿਹਾ ਕਿ ਰਾਸ਼ਟਰਪਤੀ ਓਬਾਮਾ ਨੂੰ 8 ਨਵੰਬਰ ਨੂੰ ਭਾਰਤੀ ਸੰਸਦ ਨੂੰ ਸੰਬੋਧਨ ਕਰਨ ਮੌਕੇ ਸਿਖ ਨਸਲਕੁਸ਼ੀ ਦਾ ਮੁੱਦਾ ਉਠਾਉਣ ਚਾਹੀਦਾ ਹੈ ਤੇ ਨਸਲਕੁਸ਼ੀ ਪਤੀ ਕੀਤੇ ਆਪਣੇ ਚੋਣ ਵਾਅਦੇ ਨੂੰ ਨਿਭਾਉਣਾ ਚਾਹੀਦਾ ਹੈ।

ਧਨ ਸਿੰਘ ਨੇ ਕਿਹਾ ਕਿ 26 ਸਾਲ ਬੀਤ ਜਾਣ ’ਤੇ ਵੀ ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ ਇਸ ਤੋਂ ਵੱਡਾ ਧੱਬਾ ਭਾਰਤ ਲੋਕਤੰਤਰ ’ਤੇ ਹੋਰ ਕੀ ਹੋ ਸਕਦਾ ਹੈ।

ਰਘਬੀਰ ਸਿੰਘ ਸੁਭਾਨਪੁਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਵੰਬਰ 1994 ਸਿਖ ਨਸਲਕੁਸ਼ੀ ਦੇ ਜ਼ਖਮ 26 ਸਾਲ ਬਾਅਦ ਵੀ ਅਲੇ ਹਨ ਤੇ ਜਦ ਤੱਕ ਪੀੜਤਾਂ ਨੂੰ ਇਨਸਾਫ ਨਹੀਂ ਮਿਲਦੀ ਅਸੀ ਚੁਪ ਕਰਕੇ ਨਹੀਂ ਬੈਠਾਂਗੇ।

ਧਰਮ ਸਿੰਘ, ਹਰਦਿਆਲ ਸਿੰਘ ਜੌਹਲ, ਗਰਦੇਵ ਸਿੰਘ ਕੰਗ ਨੇ ਆਪਣੇ ਸੰਬੋਧਨ ਵਿਚ ਰਾਸ਼ਰਪਤੀ ਓਬਾਮਾ ਨੂੰ ਜ਼ੋਰ ਦੇਕੇ ਅਪੀਲ ਕੀਤੀ ਕਿ ਉਹ ਭਾਰਤੀ ਸੰਸਦ ਨੂੰ ਆਪਣੇ ਸੰਬੋਧਨ ਦੌਰਾਨ ਸਿਖ ਨਸਲਕੁਸ਼ੀ ਦਾ ਮੁੱਦਾ ਜ਼ਰੂਰ ਉਠਾਉਣ। ਉਨ੍ਹਾਂ ਨੇ ਕਿਹਾ ਨਵੰਬਰ 1984 ਦੇ ਸਿਖ ਨਸਲਕੁਸ਼ੀ ਦੇ ਪੀੜ ਉਨ੍ਹਾਂ ਨੂੰ ਚੇਤੇ ਕਰਵਾਉਣ ਲਈ ਨਿਊਯਾਰਕ ਤੋਂ ਨਵੀਂ ਦਿੱਲੀ ਤੱਕ ਉਨ੍ਹਾਂ ਦਾ ਪਿੱਛਾ ਕਰਦੇ ਰਹਿਣਗੇ।

ਚਰਨਜੀਤ ਸਿੰਘ ਹਰਨਾਮਪੁਰੀ, ਯਾਦਵਿੰਦਰ ਸਿੰਘ, ਨਵਜੋਤ ਕੌਰ ਪੰਨੂ, ਦਵਿੰਦਰ ਸਿੰਘ ਭਾਟੀਆ (ਗਵਾਹ) ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਨੇ ਦੁਖ ਵਾਲੀ ਗਲ ਹੈ ਕਿ ਨਵੰਬਰ 1984 ਸਿਖ ਨਸਲਕੁਸ਼ੀ ਵਿਚ ਸ਼ਾਮਿਲ ਕਾਂਗਰਸੀ ਆਗੂਆਂ ਖਿਲਾਫ ਪੁਖਤਾ ਸਬੂਤ ਹੋਣ ਦੇ ਬਾਵਜੂਦ ਭਾਰਤ ਸਰਕਾਰ ਉਨ੍ਹਾਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀ ਕਰ ਸਕੀ ਸਗੋਂ ਉਚ ਅਹੁਦਿਆਂ ਨਾਲ ਉਨ੍ਹਾਂ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਹਰ ਹਾਲ ਵਿਚ ਦਿਵਾ ਕੇ ਰਹਾਂਗੇ।

ਹਿੰਮਤ ਸਿੰਘ, ਪ੍ਰੀਤਮ ਸਿੰਘ ਗਿਲਜੀਆਂ ਜਸਵਿੰਦਰ ਸਿੰਘ ਨੇ ਕਿਹਾ ਕਿ ਰਾਸ਼ਟਰਪਤੀ ਓਬਾਮਾ ਲਈ ਇਹ ਸੁਨਹਿਰੀ ਮੌਕਾ ਹੈ ਕਿ ਉਹ ਹਰ ਤਰਾਂ ਦੀ ਨਸਲਕੁਸ਼ੀ ਖਿਲਾਫ ਆਵਾਜ਼ ਉਠਾਉਣ ਦੀ ਆਪਣੀ ਵਚਨਬੱਧਤਾ ਨੂੰ ਭਾਰਤੀ ਸੰਸਦ ਨੂੰ ਸੰਬੋਧਨ ਕਰਨ ਮੌਕੇ ਉਠਾਉਣ ਤੇ ਨਵੰਬਰ 1984 ਸਿਖ ਨਸਲਕੁਸ਼ੀ ਵਿਚ ਕਤਲੇ ਕੀਤੇ ਗਏ ਹਜਾਰਾਂ ਬੇਕਸੂਰ ਸਿਖਾਂ ਨੂੰ ਸ਼ਰਧਾਂਜਲੀ ਭੇਟ ਕਰਨ।

ਇਸ ਮੌਕੇ ਦਿਲਵਰ ਸਿੰਘ ਸੇਖੋਂ, ਬਰਜਿੰਦਰ ਸਿੰਘ ਬਰਾੜ, ਹਰਦੇਵ ਸਿੰਘ ਪੱਡਾ, ਮੋਹਨ ਸਿੰਘ ਖਟੜਾ, ਬਲਬੀਰ ਕੌਰ, ਕੇਵਲ ਸਿੰਘ ਵੀ ਸ਼ਾਮਿਲ ਸਨ।

ਨਿਊਯਾਰਕ

ਗੁਰਦੁਆਰਾ ਸਿਖ ਕਲਚਰਲ ਸੁਸਾਇਟੀ, ਰਿਚਮੰਡ ਹਿਲ-ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿਖ ਸੈਂਟਰ, ਰਿਚਮੰਡ ਹਿਲ-ਗੁਰਦੁਆਰਾ ਸਿਖ ਸੈਂਟਰ ਆਫ ਨਿਊਯਾਰਕ, ਫਲਸ਼ਿੰਗ-ਗੁਰਦੁਆਰਾ ਸਿੰਘ ਸਭਾ ਆਫ ਨਿਊਯਾਰਕ (ਬਾਉਨੀ ਸਟਰੀਟ), ਫਲਸ਼ਿੰਗ-ਗੁਰਦੁਆਰਾ ਸੰਤ ਸਾਗਰ ਬੈਲਾਰੋਜ਼-ਖਾਲਸਾ (ਫਲਸ਼ਿੰਗ ਸਕੂਲ), ਕੁਈਨਜ਼ ਵਿਲੇਜ-ਗੁਰਦੁਆਰਾ ਮਾਤਾ ਸਾਹਿਬ ਕੌਰ ਗਲੇਨ ਕੋਵ ਲਾਂਗ ਆਈਲੈਂਡ-ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਿਖ ਸੈਂਟਰ, ਪਲੇਨਵਿਊ-ਰਾਮਗੜੀਆ ਸਿਖ ਸੁਸਾਇਟੀ, ਰਿਚਮੰਡ ਹਿਲ-ਗੁਰਦੁਆਰਾ ਸੰਤ ਬਾਬਾ ਮੱਝਾ ਸਿੰਘ, ਸਾਊਥ ਓਜ਼ੋਨ ਪਾਰਕ-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ ਵੁਡਸਾਈਡ-ਹਡਸਨ ਵੈਲੀ ਸਿਖ ਸੁਸਾਇਟੀ ਮਿਡਲ ਟਾਊਨ, ਸਿਖ ਗੁਰਦੁਆਰਾ ਆਫ ਵੈਸਟਚੈਸਟਰ ਚਪਾਕੁਆ-ਸਿਖ ਐਸੋਸੀਏਸ਼ਨ ਆਪ ਸਟੇਟਨ ਆਈਲੈਂਡ, ਸਟੇਟਨ ਆਈਲੈਂਡ-ਗੁਰਦੁਆਰਾ ਆਫ ਰੋਚੈਸਟਰ, ਪੈਨ ਫੀਲਡ-ਮਿਡ ਹਡਸਨ ਸਿਖ ਕਲਚਰਲ ਸੁਸਾਇਟੀ, ਫਿਸਕਹਿਲ, ਮੱਝਾ ਸਿੰਘ ਓਜ਼ੋਨ ਪਾਰਕ-ਸਿਖ ਯੂਥ ਆਫ ਅਮਰੀਕਾ।

ਨਿਊਜਰਸੀ

ਗੁਰਦਆਰਾ ਦਸਮੇਸ਼ ਦਰਬਾਰ ਕਾਰਟਰੇਟ-ਗੁਰਦੁਆਰਾ ਸਿੰਘ ਸਭਾ ਕਾਰਟਰੇਟ-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਲੇਨਰਾਕ-ਗੁਰਦੁਆਰਾ ਗਾਰਡਨ ਸਟੇਟ ਸਿਖ ਐਸੋਸੀਏਸ਼ਨ ਬ੍ਰਿਜ ਵਾਟਰ-ਸੈਂਟਰਲ ਜਰਸੀ ਸਿਖ ਐਸੋਸੀਏਸ਼ਨ, ਵਿੰਡਸਰ-ਗੁਰਦੁਆਰਾ ਸਿਖ ਸਭਾ ਸੈਂਟਰਲ ਜਰਸੀ-ਖਾਲਸਾ ਦਰਬਾਰ ਬਰਲਿੰਗਟਨ-ਗੁਰਦੁਆਰਾ ਗੁਰੂ ਨਾਨਕ ਸਿਖ ਸੁਸਾਇਟੀ ਆਫ ਡੇਲਾਵੇਰਾ ਵੈਲੀ, ਡੈਪਟਫੋਰਡ-ਨਾਨਕ ਨਾਮ ਜਹਾਜ , ਜਰਸੀ ਸਿਟੀ।

ਮੈਟਰੋਪਾਲਿਟਨ ਏਰੀਆ(ਵਾਸ਼ਿੰਗਟਨ-ਮੈਰੀਲੈਂਡ-ਵਰਜੀਨੀਆ)

ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ, ਐਮ ਡੀ-ਜੀ ਐਨ ਐਫ ਏ, ਐਮ ਡੀ-ਸਿਖ ਐਸੋਸੀਏਸ਼ਨ ਆਫ ਬਾਲਟੀਮੋਰ, ਮੈਰੀਲੈਂਡ-ਗੁਰਦੁਆਰਾ ਸਿੰਘ ਸਭਾ ਬਰੋਡੈਕ-ਸਿਖ ਸੈਂਟਰ ਆਪ ਵਿਰਜੀਨੀਆ-ਸਿਖ ਫਾਉਂਡੇਸ਼ਨ ਆਫ ਵਰਜੀਨੀਆ-ਸਿਖ ਗੁਰਦੁਆਰਾ ਆਪ ਗਰੇਟਰ ਵਾਸ਼ਿੰਗਟਨ, ਵਰਜੀਨੀਆ-ਗੁਰਦੁਆਰਾ ਰਾਜ ਖਾਲਸਾ ਰੈਂਡਨ ਵਰਜੀਨੀਆ।

ਪੈਨਸਿਲਵੇਨੀਆ

ਫਿਲਾਡੈਲਫੀਆ ਸਿਖ ਸੁਸਾਇਟੀ (ਫਿਲਾਡੈਲਫੀਆ)-ਗੁਰੂ ਨਾਨਕ ਸਿਖ ਸੁਸਾਇਟੀ (ਫਿਲਾਡੈਲਫੀਆ)-ਗੁਰੂ ਨਾਨਕ ਸਿਖ ਸੁਸਾਇਟੀ ਆਫ ਸੀ ਪੀ ਏ (ਬਲਿਊ ਮਾਉਂਟੇਨ)

ਮਿਸ਼ੀਗਨ

ਗੁਰੂ ਨਾਨਕ ਸਿਖ ਟੈਂਪਲ, ਪਲਾਈਮਾਊਥ ਟੀ ਡਬਲਯੂ ਪੀ-ਗੁਰੂ ਰਾਮਦਾਸ ਆਸ਼ਰਮ, ਫਰਨਡੇਲ-ਗੁਰਦੁਆਰਾ ਸਿੰਘ ਸਭਾ ਆਫ ਕਾਲਾਮਾਜ਼ੂ, ਪੋਰਟਰੇਜ-ਸਿਖ ਗੁਰਦੁਆਰ ਆਫ ਮਿਸ਼ੀਗਨ, ਵਿਲੀਅਮਸਟਨ-ਸਿਖ ਸੁਸਾਇਟੀ ਆਫ ਮਿਸ਼ੀਗਨ, ਮੈਡੀਸਨ ਹਾਈਟਸ।

ਕਨੈਕਟੀਕਟ

ਗੁਰਦੁਆਰਾ ਗੁਰੂ ਨਾਨਕ ਦਰਬਾਰ, ਸਾਊਥਿੰਗਟਨ-ਗੁਰਦੁਆਰਾ ਤੇਗ ਬਹਾਦਰ ਜੀ ਫਾਉਂਡੇਸ਼ਨ, ਨੌਰਵਾਕ।

ਇਲੀਨੋਇਸ

ਸਿਖ ਰਿਲੀਜੀਅਸ ਸੁਸਾਇਟੀ ਆਪ ਸ਼ਿਕਾਗੋ, ਪਲਾਟਾਈਨ

ਕੈਲੀਫੋਰਨੀਆ

ਗੁਰਦੁਆਰਾ ਸਾਹਿਬ ਸੈਕਰਾਮੈਂਟੋ-ਸਿਖ ਸੈਂਟਰ ਆਫ ਪੈਸਿਫਿਕ ਕੋਸਟ ਸੇਲਮਾ-ਸਿਖ ਗੁਰਦੁਆਰਾ, ਸੈਨ ਜੋਸ-ਪੈਸਿਫਿਕ ਖਾਲਸਾ ਦੀਵਾਨ ਸੁਸਾਇਟੀ ਫਰਿਜ਼ਨੋ-ਸਿਖ ਟੈਂਪਲ ਲਿਵਿੰਗਸਟਨ-ਸਿਖ ਗੁਰਦੁਆਰਾ ਸਾਹਿਬ ਸਟਾਕਟਨ-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਫ ਲਾਸ ਏਂਜਲਸ, ਅਲਹੰਬਰਾ-ਸਿਖ ਟੈਂਪਲ,ਟੁਰਲੌਕ-ਸਿਖ ਗੁਰਦੁਆਰਾ ਸਾਹਿਬ, ਵੈਸਟ ਸੈਕਰਾਮੈਂਟੋ-ਗੁਰਦੁਆਰਾ ਸਾਹਿਬ ਫਰੀਮੌਂਟ-ਗੁਰੂ ਨਾਨਕ ਸਿਖ ਸੁਸਾਇਟੀ ਫਰਿਜ਼ਨੋ-ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ-ਗੁਰਦੁਆਰਾ ਸਾਹਿਬ ਐਲ ਸੋਬਰਾਂਟੇ-ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ-ਗੁਰੂ ਰਾਮ ਦਾਸ ਆਸ਼ਰਮ ਲਾਸ ਏਂਜਲਸ-ਦੀ ਸਿਖ ਟੈਂਪਲ ਲਾਸ ਏਂਜਲਸ-ਸਿਖ ਟੈਂਪਲ ਰਿਵਲਸਾਈਡ-ਸਿਖ ਟੈਂਪਲ ਯੂਬਾ ਸਿਟੀ-ਸ੍ਰੀ ਗੁਰੂ ਨਾਨਕ ਸਿਖ ਟੈਂਪਲ ਯੂਬਾ ਸਿਟੀ ਸ਼ਾਮਿਲ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,