Tag Archive "bhai-mandhir-singh"

ਸਮਾਂ ਸੰਭਾਵਨਾਵਾਂ ਭਰਪੂਰ ਹੈ ਪਰ ਸਰਕਾਰ ਸਿੱਖਾਂ ਦੀ ਅੰਦਰੂਨੀ ਕਤਾਰਬੰਦੀ ਤੋੜ ਰਹੀ ਹੈ

“ਇਸ ਵਕਤ ਜਦੋਂ ਇੰਡੀਆ, ਦੱਖਣੀ ਏਸ਼ੀਆ ਅਤੇ ਸੰਸਾਰ ਦੇ ਹਾਲਾਤ ਵਿਚ ਉਥਲ-ਪੁਥਲ ਹੋ ਰਹੀ ਹੈ ਅਤੇ ਅਸਥਿਰਤਾ ਵਧ ਰਹੀ ਹੈ ਤਾਂ ਸਿੱਖਾਂ ਦੇ ਸਨਮੁਖ ਚੁਣੌਤੀਆਂ ਅਤੇ ਸੰਭਾਵਨਾਵਾਂ ਦੋਵੇਂ ਹੀ ਵਧ ਰਹੀਆਂ ਹਨ। ਅਜਿਹੇ ਵਿਚ ਲੋੜ ਗੁਰੂ ਖਾਲਸਾ ਪੰਥ ਅਤੇ ਗੁਰ ਸੰਗਤ ਦੀ ਅੰਦਰੂਨੀ ਕਤਾਰਬੰਦੀ ਨੂੰ ਕਾਇਦਾਬਧ ਕਰਨ ਦੀ ਹੈ ਪਰ ਵਾਪਰ ਇਸ ਦੇ ਉਲਟ ਰਿਹਾ ਹੈ; ਜੋ ਕਿ ਚਿੰਤਾ ਦਾ ਵਿਸ਼ਾ ਹੈ”।

ਅਕਾਲ ਤਖਤ ਸਾਹਿਬ ਰਾਹੀਂ ਗੁਰਦੁਆਰਾ ਪ੍ਰਬੰਧ ਕਿਵੇਂ ਸਹੀ ਕੀਤਾ ਜਾਵੇ

ਗੁਰੂ ਖਾਲਸਾ ਪੰਥ ਦੀ ਆਪਸੀ ਵਿਚਾਰ-ਵਟਾਂਦਰੇ ਦੀ ਰਿਵਾਇਤ ਨੂੰ ਮੁਖ ਰੱਖਦਿਆਂ ਹੋਇਆਂ ੨੧ ਅਕਤੂਬਰ ੨੦੨੨ ਨੂੰ ਬੰਦੀ ਛੋੜ ਦਿਵਸ ਅਤੇ ਗੁਰੂ ਗ੍ਰੰਥ-ਗੁਰੂ ਪੰਥ ਗੁਰਿਆਈ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਵਿਚਾਰ-ਗੋਸ਼ਟੀ ਕਰਵਾਈ ਗਈ ਸੀ,

ਵਿਚਾਰ ਗੋਸ਼ਟਿ ਲੜੀ ਤਹਿਤ ਪੰਥ ਸੇਵਕਾਂ ਵਲੋਂ ਸਿੱਖ ਪ੍ਰਚਾਰਕਾਂ ਨਾਲ ਹੋਈ ਵਿਚਾਰ ਚਰਚਾ

ਪੰਥ ਸੇਵਕ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰੈਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਦੇ ਸੱਦੇ ਉੱਤੇ ਸਿੱਖ ਪ੍ਰਚਾਰਕਾਂ ਦੀ ਵਿਚਾਰ ਗੋਸ਼ਟਿ ੧੯ ਫਰਵਰੀ ਨੂੰ ਗੁਰਦੁਆਰਾ ਸ੍ਰੀ ਥੜਾ ਸਾਹਿਬ (ਪਾਤਸਾਹੀ ੬ਵੀਂ), ਇਆਲੀ ਕਲਾਂ ਵਿਖੇ ਹੋਈ।

ਬੱਬਰ ਲਹਿਰ ਦੇ ਮਨੋਰਥ, ਖਾਲਸਾ ਰਾਜ, ਅੱਜ ਦੇ ਹਾਲਾਤ ਅਤੇ ਸਿੱਖਾਂ ਦਾ ਭਵਿੱਖ

ਬੱਬਰ ਅਕਾਲੀ ਲਹਿਰ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਪਿੰਡ ਝਿੰਗੜਾਂ (ਨਵਾਂਸ਼ਹਿਰ) ਵੱਲੋਂ ਇੱਕ ਗੁਰਮਤਿ ਸਮਾਗਮ ਕਰਵਾਇਆ ਗਿਆ । ਜਿਸ ਸਮਾਗਮ ਦੌਰਾਨ ਭਾਈ ਮਨਧੀਰ ਸਿੰਘ ਨੇ ਵਿਸ਼ੇਸ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਅਜੌਕੀ ਗੁਲਾਮੀ ਅਤੇ ਬੱਬਰ ਅਕਾਲੀਆਂ ਦੇ ਵੇਲੇ ਦੀ ਗੁਲਾਮੀ ਬਾਰੇ ਵਿਸਥਾਰ ਪੂਰਵਕ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।

ਪੰਥ ਦਾ ਧੁਰਾ ਕਿਹੜੇ ਸਿੱਖ ਹਨ

ਇਹ ਭਾਈ ਮਨਧੀਰ ਸਿੰਘ ਦਾ ਬੱਬਰ ਅਕਾਲੀ ਲਹਿਰ ਦੀ ਸਥਾਪਨਾ ਦੇ 100 ਸਾਲਾ ਸ਼ਤਾਬਦੀ ਸਮਾਗਮ ਦੌਰਾਨ ਭਾਸ਼ਣ ਹੈ। ਇਹ ਸਮਾਗਮ 26 ਨਵੰਬਰ 2022 ਨੂੰ ਗੁਰਦੁਆਰਾ ਚਰਨ ਕੰਵਲ ਸਾਹਿਬ, ਪਾਤਸ਼ਾਹੀ ਛੇਵੀਂ, ਬੰਗਾ ਵਿਖੇ ਪੰਥ ਸੇਵਕ ਜੱਥਾ ਦੁਆਬਾ ਵੱਲੋਂ ਕਰਵਾਇਆ ਗਿਆ।

ਸਰਬੱਤ ਦੇ ਭਲੇ ਲਈ ਸਿੱਖ ਦਾ ਅਮਲ

ਗੁਰੂ ਨਾਨਕ ਪਾਤਸ਼ਾਹ ਦੇ 553 ਪ੍ਰਕਾਸ਼ ਪੁਰਬ ਉੱਤੇ ਗੁਰਦੁਆਰਾ ਪੰਜ ਤੀਰਥ ਲੜੋਆ 'ਚ 8 ਨਵੰਬਰ 2022 ਨੂੰ ਸਲਾਨਾ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦੌਰਾਨ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਸੰਗਤਾਂ ਨਾਲ ਸਰਬੱਤ ਦੇ ਭਲੇ ਲਈ ਸਿੱਖ ਦਾ ਅਮਲ ਕੀ ਹੋਵੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਇਤਿਹਾਸ ਵਿਚ ਅਣਗੌਲੇ ਕਰ ਦਿੱਤੀ ਗਈ ਬੱਬਰ ਅਕਾਲੀ ਲਹਿਰ ਦਾ 100 ਸਾਲਾ ਸਥਾਪਨਾ ਸਮਾਗਮ ਮਨਾਇਆ ਗਿਆ

ਬੱਬਰ ਅਕਾਲੀ ਯੋਧਿਆਂ ਦਾ ਟੀਚਾ ਪੰਜਾਬ ਵਿੱਚ ਖਾਲਸਾ ਰਾਜ ਦੀ ਮੁੜ ਬਹਾਲੀ ਅਤੇ ਹਿੰਦੁਸਤਾਨ ਵਿੱਚ ਸਵੈਰਾਜ ਕਾਇਮ ਕਰਨਾ ਸੀ। ਇਸ ਮਨੋਰਥ ਲਈ ਹਥਿਆਰ ਬੰਦ ਜੱਦੋਜਹਿਦ ਰਾਹੀਂ ਫਿਰੰਗੀ ਹਕੂਮਤ ਦੇ ਮਨ ਵਿਚ ਖੌਫ ਅਤੇ ਤਰਥੱਲੀ ਮਚਾ ਦੇਣ ਵਾਲੇ ਬਬਰ ਯੋਧਿਆਂ ਨੂੰ 1947 ਦੇ ਸੱਤਾ ਤਬਾਦਲੇ ਤੋਂ ਬਾਅਦ ਲਿਖੇ ਗਏ ਇਤਿਹਾਸ ਵਿਚ ਬਣਦੀ ਥਾਂ ਨਹੀਂ ਦਿੱਤੀ ਗਈ।

ਨਵੰਬਰ 1984 ਸਿੱਖ ਨਸਲਕੁਸ਼ੀ ਦੀ 38ਵੀਂ ਯਾਦ ‘ਚ ਸੰਗਰੂਰ ਵਿਖੇ ਸਮਾਗਮ ਕਰਵਾਇਆ ਗਿਆ

ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ‘ਸਿੱਖ ਜਥਾ ਮਾਲਵਾ’ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ।

ਆਉਣ ਵਾਲਾ ਸਮਾਂ ਬੜੀ ਅਸਥਿਰਤਾ ਵਾਲਾ

ਪੰਥ ਦੀ ਸੇਵਾ ਵਿਚ ਜੁਝਾਰੂ ਲਹਿਰ ਦੌਰਾਨ ਸੰਘਰਸ਼ ਕਰਦਿਆਂ ਸ਼ਹੀਦੀ ਹਾਸਿਲ ਕਰਨ ਵਾਲੇ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਨਮਿਤ ਸਲਾਨਾ ਸ਼ਹੀਦੀ ਸਮਾਗਮ 21 ਅਕਤੂਬਰ 2022 ਨੂੰ ਪਿੰਡ ਰਤਨਗੜ੍ਹ (ਸ੍ਰੀ ਅੰਮ੍ਰਿਤਸਰ) ਵਿਖੇ ਕਰਵਾਇਆ ਗਿਆ।

ਸ਼ਹੀਦ ਭਾਈ ਸੁੱਖਾ-ਜਿੰਦਾ ਦੇ ਸਾਥੀ ਸ਼ਹੀਦ ਭਾਈ ਬਰਜਿੰਦਰ ਸਿੰਘ ਰਾਜੂ ਨਮਿਤ ਸ਼ਹੀਦੀ ਸਮਾਗਮ ਦਾ ਸਿੱਧਾ ਪ੍ਰਸਾਰਣ

ਗੁਰ ਸੰਗਤ ਅਤੇ ਖਾਲਸਾ ਪੰਥ ਦੇ ਸੇਵਾਦਾਰਾਂ ਵਲੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਸਾਥੀ ਸ਼ਹੀਦ ਭਾਈ ਬਰਜਿੰਦਰ ਸਿੰਘ ਰਾਜੂ ਦੀ ਯਾਦ ਵਿਚ ਸ਼ਹੀਦੀ ਸਮਾਗਮ ਦਾ ਸਿੱਧਾ ਪ੍ਰਸਾਰਣ ਤੁਸੀਂ ਇਥੇ ਵੇਖ ਸਕਦੇ ਹੋ। ਇਹ ਸਮਾਗਮ 26 ਅਕਤੂਬਰ 2022 ਨੂੰ ਪਿੰਡ ਰਾਜਗੜ੍ਹ (ਸ੍ਰੀ ਅੰਮ੍ਰਿਤਸਰ) ਵਿਖੇ ਕਰਵਾਇਆ ਗਿਆ।

« Previous PageNext Page »