Tag Archive "jhingran-kalan"

ਪਿੰਡ ਝਿੰਗੜਾਂ ਤੋਂ ਸ਼ੁਰੂ ਹੋਈ “ਰੁੱਖ ਲਗਾਓ ਧਰਤ ਬਚਾਓ” ਮੁਹਿੰਮ; ਚਲਾਉਣ ਵਾਲੇ ਨੌਜਵਾਨਾਂ ਨਾਲ ਖਾਸ ਗੱਲਬਾਤ

ਜਿੱਥੇ ਵਾਤਾਵਰਨ ਅਤੇ ਕੁਦਰਤੀ ਤਵਾਜਨ ਦੀ ਬਿਹਤਰੀ ਲਈ ਕਿਸੇ ਖਿੱਤੇ ਦਾ 33% ਹਿੱਸਾ ਰੁੱਖਾਂ ਦੀ ਛਤਰੀ ਹੇਠ ਹੋਣਾ ਚਾਹੀਦਾ ਹੈ ਓਥੇ ਪੰਜਾਬ ਵਿੱਚ ਸਿਰਫ 6% ਹਿੱਸੇ ਉੱਤੇ ਹੀ ਰੁੱਖ ਹਨ। ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਵੱਲੋਂ #ਝੋਨਾ_ਘਟਾਓ_ਪੰਜਾਬ_ਬਚਾਓ ਮੁਹਿੰਮ ਤਹਿਤ ਕੀਤੀ ਜਾ ਰਹੀ #ਜਲ_ਚੇਤਨਾ_ਯਾਤਰਾ ਦੌਰਾਨ ਕੁਰਾਲੀ ਨੇੜਲੇ ਪਿੰਡ ਝਿੰਗੜਾਂ ਕਲਾਂ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨੌਜਵਾਨ ਸਭਾ ਵੱਲੋਂ ਲਗਾਏ ਗਏ ਰੁੱਖ ਵੇਖੇ ਗਏ।