Tag Archive "kishori-lal"

ਨਸਲਕੁਸ਼ੀ 1984 ਦੇ ਪੀੜਤਾਂ ਨੇ ਕਤਲੇਆਮ ਕਰਵਾਉਣ ਵਾਲੇ ਜਗਦੀਸ ਟਾਈਟਲਰ ’ਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ

ਨਵੀਂ ਦਿੱਲੀ (16 ਫਰਵਰੀ 2012): ਨਵੰਬਰ 1984 ਦੀਆਂ ਵਿਧਵਾਵਾਂ ਨੇ ਕੜਕੜਡੂਮਾ ਅਦਾਲਤ ਦੇ ਬਾਹਰ ਇਨਸਾਫ ਰੈਲੀ ਕੀਤੀ ਜਿਥੇ ਵਧੀਕ ਸੈਸ਼ਨ ਜੱਜ ਸੀ ਬੀ ਆਈ ਵਲੋਂ ਜਗਦੀਸ਼ ਟਾਈਟਲਰ ਨੂੰ ਦਿੱਤੀ ਕਲੀਨ ਚਿਟ ਦੇ ਖਿਲਾਫ 1984 ਦੇ ਪੀੜਤਾਂ ਦੀ ਅਪੀਲ ਦੀ ਸੁਣਵਾਈ ਕਰ ਰਹੇ ਹਨ। ਇਸ ਇਨਸਾਫ ਰੈਲੀ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਮੰਗ ਕੀਤੀ ਕਿ ਕਾਂਗਰਸ (ਆਈ) ਦੇ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ ਮੁਕੱਦਮਾ ਚਲਾਇਣ ਜਾਵੇ ਤੇ ਨਵੰਬਰ 1984 ਦੌਰਾਨ ਸਿਖਾਂ ਦਾ ਕਤਲੇਆਮ ਕਰਨ ਵਾਲੇ ਕਿਸ਼ੋਰੀ ਲਾਲ ਦੀ ਸੰਭਵਿਤ ਸਜ਼ਾ ਘਟਾਉਣ ਵਿਰੁੱਧ ਜ਼ੋਰਦਾਰ ਰੋਸ ਪ੍ਰਗਟਾਇਆ। ਨਵੰਬਰ 1984 ਦੇ ਪੀੜਤਾਂ ਦੀ ਪੈਰਵਾਈ ਕਰ ਰਹੀ ਵਕੀਲ ਐਡਵੋਕੇਟ ਕਾਮਨੀ ਵੋਹਰਾ ਨੇ ਅਮਰੀਕਾ ਸਥਿਤ ਅਟਾਰਨੀ ਗੁਰਪਤਵੰਤ ਸਿੰਘ ਪੰਨੂ, ਜਿਨ੍ਹਾਂ ਨੇ ਦਸੰਬਰ 2008 ਵਿਚ ਸੀ ਬੀ ਆਈ ਦੇ ਅਮਰੀਕਾ ਦੌਰੇ ਦੌਰਾਨ ਗਵਾਹਾਂ ਮਰਹੂਮ ਗਿਆਨੀ ਸੁਰਿੰਦਰ ਸਿੰਘ, ਜਸਬੀਰ ਸਿੰਘ ਤੇ ਰੇਸ਼ਮ ਸਿੰਘ ਦੀ ਪ੍ਰਤੀਨਿਧਤਾ ਕੀਤੀ ਸੀ, ਦਾ ਹਲਫੀਆ ਬਿਆਨ ਪੇਸ਼ ਕੀਤਾ।

ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ (ਮਨਵਿੰਦਰ ਸਿੰਘ ਗਿਆਸਪੁਰ)

ਜਰਮਨ ਵਿੱਚ ਯਹੂਦੀਆਂ ਦੇ ਕਤਲੇਆਮ ਦਾ ਮੁੱਢ 9 ਨਵੰਬਰ 1938 ਨੂੰ ਬੰਨਿਆ ਗਿਆ। ਉਸ ਦਿਨ ਹਿਟਲਰ ਨੇ ਆਪਣੇ ਖਾਸਮ ਖਾਸ ਮੰਤਰੀ ਗੋਬਲਜ਼ ਨਾਲ਼ ਸੰਖੇਪ ਰੂਪ ਵਿੱਚ ਸਲਾਹ ਮਸ਼ਵਰਾ ਕੀਤਾ ਅਤੇ ਗੋਬਲਜ਼ ਨੇ ਮੀਟਿੰਗ ਵਿੱਚ ਪਰਤ ਕੇ ਬਾਕੀ ਮੈਂਬਰਾਂ ਨੂੰ ਸਿਰਫ ਏਨੀ ਕੁ ਗੱਲ ਹੀ ਦੱਸੀ ਕਿ ਰਾਜ ਦੇ ਮੁਖੀ ਹਿਟਲਰ ਦਾ ਫੈਸਲਾ ਹੈ ਕਿ ਅੱਜ ਦੀ ਰਾਤ ਜੇਕਰ ਦੇਸ਼ ਭਰ ਅੰਦਰ ਹਿੰਸਾਂ ਤੇ ਦੰਗੇ ਭੜਕ ਉੱਠਦੇ ਹਨ ਤਾਂ ਉਹਨਾਂ ਤੋਂ ਘਬਰਾਉਣ ਤੇ ਉਹਨਾਂ ਨੂੰ ਦਬਾਉਣ ਦੀ ਖੇਚਲ ਨਾਂ ਕੀਤੀ ਜਾਵੇ । ਪਾਰਟੀ ਦੇ ਲੀਡਰਾਂ ਨੇ ਆਪਣੇ ਆਗੂ ਦਾ ਇਸ਼ਾਰਾ ਸਮਝ ਲਿਆ ਸੀ । ਉਸ ਰਾਤ ਜਰਮਨੀ ਦੇ ਤਕਰੀਬਨ ਹਰ ਸ਼ਹਿਰ ਅੰਦਰ ਯਹੂਦੀਆਂ ਉਪਰ ਹਿੰਸਕ ਹਮਲੇ, ਸਾੜਫੂਕ, ਕਤਲ ਠੀਕ ਉਸੇ ਤਰੀਕੇ ਕੀਤੇ ਗਏ, ਜਿਵੇ 31 ਅਕਤੂਬਰ 84 ਵਿੱਚ ਰਾਜੀਵ ਗਾਂਧੀ ਦੇ ਉਸ ਬਿਆਨ ਜੋ ਉਹਨਾਂ ਧਰਮ ਦਾਸ ਸ਼ਾਸਤਰੀ ਜੀ ਦੇ ਸਾਹਮਣੇ ਦਿਤਾ ‘ ਮੇਰੀ ਮਾਂ ਮਰ ਗਈ ਹੈ, ਅਤੇ ਤੁਸੀਂ ਕੀ ਕੀਤਾ ਹੈ?’ ਤੋਂ ਬਾਅਦ ਕਤਲੇਆਮ ਹੋਇਆ । (ਮਨਵਿੰਦਰ ਸਿੰਘ ਗਿਆਸਪੁਰ)