Tag Archive "morcha-guru-ka-baag"

ਮੋਰਚਾ ਗੁਰੂ ਕਾ ਬਾਗ ਦਾ ਇਤਿਹਾਸ ਅਤੇ ਅਕਾਲੀ ਸਿੰਘਾਂ ਦਾ ਸਬਰ

ਵੀਹਵੀਂ ਸਦੀ ਦੇ ਸ਼ੁਰੂ ਵਿਚ ਜਦ ਸਿੱਖ ਸੰਘਰਸ਼ ਸ਼ੁਰੂ ਹੋਏ, ਉਹਨਾਂ ਵਿਚ "ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ" ਪ੍ਰਮੁੱਖ ਸੀ। ਇਸੇ ਅਧੀਨ ਲਗਪਗ 1920 ਈ. ਨੂੰ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ  ਤਾਂ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਨੂੰ ਆਪਣੇ ਅਧਿਕਾਰ ਖੇਤਰ ਅੰਦਰ ਲਿਆਂਦਾ ਗਿਆ।