
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦੇ ਨੁਕਤਿਆਂ ਨੂੰ ਪੇਸ਼ ਕਰਦਾ ਕਿਤਾਬਚਾ ਅਦਬਨਾਮਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਿੱਖ ਜਥਾ ਮਾਲਵਾ ਵੱਲੋਂ ਸੰਗਰੂਰ ਦੀ ਸੰਗਤ ਦੇ ਸਨਮੁੱਖ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਸਮਾਗਮਾਂ ਦੌਰਾਨ ਜਾਰੀ ਕੀਤਾ ਗਿਆ।
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀਆਂ ਜੇਲ੍ਹ ਚਿੱਠੀਆਂ ਉੱਤੇ ਅਧਾਰਤ ਕਿਤਾਬ “ਅਜ਼ਾਦਨਾਮਾ ” ਨੂੰ ਸਿੱਖ ਸੰਗਤਾਂ ਤੇ ਪਾਠਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਆਸਟ੍ਰੇਲੀਆ ਦੇ ਸ਼ਹਿਰ ਪਰਥ ਤੋਂ ਬਾਅਦ ਹੁਣ ਇਹ ਕਿਤਾਬ ਜਰਮਨੀ ਦੇ ਸ਼ਹਿਰ ਕੋਲਨ ਵਿਚ ਵੀ ਜਾਰੀ ਕੀਤੀ ਗਈ ਹੈ।
ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਬਹੁਤਾਤ ਅਣਛਪੀਆਂ ਚਿੱਠੀਆ ਨੂੰ ਪਹਿਲੀ ਵਾਰ ਸੰਗਤ ਦੇ ਸਨਮੁਖ ਕਰਦੀ ਨਵੀਂ ਕਿਤਾਬ “ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ” ਐਤਵਾਰ (19 ਨਵੰਬਰ) ਨੂੰ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਜਾਰੀ ਕੀਤੀ ਗਈ।
ਵੀਹਵੀਂ ਸਦੀ ਵਿੱਚ ਦਿੱਲੀ ਦੀ ਬਿਪਰਵਾਦੀ ਹਕੂਮਤ ਵਿਰੁੱਧ ਖੜੀ ਹੋਈ ਖਾੜਕੂ ਲਹਿਰ ਵਿਚ ਆਲੋਅਰਖ ਦੇ ਸ਼ਹੀਦ ਹੋਏ ਸਿੰਘ, ਸਿੰਘਣੀਆਂ ਦੀ ਗਾਥਾ ਨੂੰ ਸੰਗਤ ਸਾਹਮਣੇ ਕਿਤਾਬ ਰੂਪ ਵਿਚ ਪੇਸ਼ ਕਰਦੀ ਕਿਤਾਬ 'ਸ਼ਹੀਦਨਾਮਾ (ਆਲੋਅਰਖ ਦੇ ਸ਼ਹੀਦ)’ ਬੀਤੀ 29 ਅਗਸਤ 2023 ਨੂੰ ਇਹਨਾਂ ਸਿੰਘ ਸਿੰਘਣੀਆਂ ਦੀ ਹਾਦਤ ਨੂੰ ਸਮਰਪਿਤ ਸਮਾਗਮ ਦੌਰਾਨ ਗੁਰਦੁਆਰਾ ਮੰਜੀ ਸਾਹਿਬ, ਆਲੋਅਰਖ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਂਟ ਕਰਕੇ ਜਾਰੀ ਕੀਤੀ ਗਈ।
ਨੀਸਾਣਿ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਅਤੇ ਮਲਕੀਤ ਸਿੰਘ ਭਵਾਨੀਗੜ੍ਹ ਵੱਲੋਂ ਲਿਖੀ ਕਿਤਾਬ ‘ਸ਼ਹੀਦਨਾਮਾ (ਆਲੋਅਰਖ ਦੇ ਸ਼ਹੀਦ)’ 29 ਅਗਸਤ ਨੂੰ ਸੰਗਰੂਰ ਜਿਲ੍ਹੇ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਆਲੋਅਰਖ ਵਿਖੇ ਜਾਰੀ ਕੀਤੀ ਜਾਵੇਗੀ।
ਭਾਈ ਦਲਜੀਤ ਸਿੰਘ ਦੁਆਰਾ ਲਿਖੀ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ ਭਾਗ 2" ਕੱਲ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸਵੇਰੇ 11 ਵਜੇ ਜਾਰੀ ਕੀਤੀ ਜਾ ਰਹੀ ਹੈ।
ਚੰਡੀਗੜ੍ਹ – ਬੀਤੇਂ ਦਿਨੀਂ ਗੁਰਦੁਆਰਾ ਥੜਾ ਸਾਹਿਬ, ਇਯਾਲੀ ਕਲਾਂ, ਲੁਧਿਆਣਾ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਨਵੀਂ ਛਪੀ ਕਿਤਾਬ “ਸਾਕਾ ਨਨਕਾਣਾ ਸਾਹਿਬ – ...
ਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਪ੍ਰਕਾਸ਼ਤ ਡਾ. ਹਰਦੇਵ ਸਿੰਘ ਦੀ ਰਚਨਾ 'ਮਸੀਹੀਅਤ ਅਤੇ ਥਿਆਲੋਜੀ' ਉੱਪਰ ਆਨ-ਲਾਈਨ ਅਤੇ ਆਫ-ਲਾਈਨ ਦੋਵਾਂ ਮਾਧਿਅਮਾਂ ਰਾਹੀਂ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ ਕਰਵਾਈ ਗਈ।
ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀਆਂ ਦੀਆਂ ਫਿਲਮਾਂ ਦੀ ਮਨਾਹੀ ਬਾਰੇ ਸਿਧਾਂਤਕ ਪੱਖ ਪੇਸ਼ ਕਰਦੀ ਨਵੀਂ ਕਿਤਾਬ "ਖਾਲਸਾ ਬੁੱਤ ਨਾ ਮਾਨੈ ਕੋਇ" ਬੀਤੇ ਕੱਲ੍ਹ ਭਾਈ ਦਲਜੀਤ ਸਿੰਘ, ਭਾਈ ਮਨਧੀਰ ਸਿੰਘ ਭਾਈ ਪਲਵਿੰਦਰ ਸਿੰਘ, ਬਿਬੇਕਗੜ੍ਹ ਪ੍ਰਕਾਸ਼ਨ ਤੋਂ ਅਮਰਿੰਦਰ ਸਿੰਘ ਅਤੇ ਰਣਜੀਤ ਸਿੰਘ ਵੱਲੋਂ ਜਾਰੀ ਕੀਤੀ ਗਈ। ਇਸ ਕਿਤਾਬ ਨੂੰ ਜਾਰੀ ਕਰਨ ਮੌਕੇ ਇਸ ਕਿਤਾਬ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਵੀ ਹਾਜਰ ਸਨ। ਇਹ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।