Tag Archive "pak-china-relations"

ਪੈਂਗੌਂਗ ਝੀਲ ਉਤਲੇ ਪੁਲ ਦਾ ਮਸਲਾ: ਇੰਡੀਆ ਦੇ ਇਤਰਾਜ ਤੋਂ ਬਾਅਦ ਚੀਨ ਨੇ ਕਿਹਾ ਇਹ ਸਾਡੀ ਪ੍ਰਭੂਸੱਤਾ ਦਾ ਮਸਲਾ ਹੈ

ਚੀਨ ਵੱਲੋਂ ਪੂਰਬੀ ਲੱਦਾਖ ਵਿਚ ਪੈਂਗੌਂਗ ਝੀਲ ਉੱਤੇ ਫੌਜੀ ਪੱਖ ਤੋਂ ਬਹੁਤ ਮਹੱਤਵਪੂਰਨ ਪੁਲ ਦੀ ਉਸਾਰੀ ਦਾ ਕੰਮ ਤੇਜੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਹ ਉਸਾਰੀ ਬੀਤੇ ਸਮੇਂ ਤੋਂ ਚੱਲ ਰਹੀ ਸੀ ਪਰ ਇੰਡੀਆ ਨੇ ਇਸ ਬਾਰੇ ਕੋਈ ਧੁਖ-ਭੜਾਸ ਨਹੀਂ ਸੀ ਕੱਢੀ। ਲੰਘੇ ਦਿਨੀਂ ‘ਇਨਫੋ ਲੈਬ’ ਨਾਮੀ ਉਪਗ੍ਰਹਿ (ਸੈਟਲਾਈਟ) ਵਲੋਂ ਇਹ ਪੁਲ ਦੀ ਪੁਲਾੜ ਵਿਚੋਂ ਖਿੱਚੀ ਤਸਵੀਰ ਜਾਰੀ ਹੋ ਜਾਣ ਉੱਤੇ ਇਸ ਬਾਰੇ ਇੰਡੀਆ ਦੇ ਖਬਰਖਾਨੇ ਵਿਚ ਚਰਚਾ ਸ਼ੁਰੂ ਹੋ ਗਈ ਹੈ।

ਦੁਵੱਲੀ ਗੋਲੀਬਾਰੀ ਦੇ ਚੱਲਦਿਆਂ ਚੀਨ ਨੇ ਭਾਰਤ ਅਤੇ ਪਾਕਿਸਤਾਨ ਨੂੰ ਜਾਬਤੇ ਵਿੱਚ ਰਹਿਣ ਲਈ ਕਿਹਾ

ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵੱਲੋਂ ਕਸ਼ਮੀਰ ਦੀ ਸਰਹੱਦ ਉੱਤੇ ਇੱਕ ਦੂਜੇ ਵੱਲ ਲੰਘੇ ਕਈ ਦਿਨਾਂ ਤੋਂ ਗੋਲੀਬਾਰੀ ਕੀਤੀ ਜਾ ਰਹੀ ਹੈ। ਇਸ ਗੋਲੀਬਾਰੀ ਵਿੱਚ ਦੋਵੇਂ ਪਾਸੇ ਫੌਜੀਆਂ ਅਤੇ ਆਮ ਨਾਗਰਿਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ।