Tag Archive "punjab-water-crisis"

ਪੰਜਾਬ ਦਾ ਜਲ ਸੰਕਟ: ਜ਼ਿਲ੍ਹਾ ਨਵਾਂ ਸ਼ਹਿਰ

ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਵੱਲ ਝਾਤ ਮਾਰ ਕੇ ਦੇਖੀਏ ਪਾਣੀ ਦੇ ਅੰਕੜਿਆਂ ਬਾਰੇ। ਭੌਤਿਕ ਤੌਰ 'ਤੇ, ਇਹ ਖੇਤਰ ਉੱਤਰ-ਪੂਰਬ ਵਿਚ ਪ੍ਰਚਲਿਤ ਸ਼ਿਵਾਲਿਕ ਪਹਾੜੀਆਂ ਅਤੇ ਦੱਖਣ ਵਿੱਚ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਹੈ, ਜੋ ਮੁੱਖ ਡਰੇਨੇਜ ਬੇਸਿਨ ਬਣਾਉਂਦਾ ਹੈ।

ਪੰਜਾਬ ਦਾ ਜਲ ਸੰਕਟ : ਜ਼ਿਲ੍ਹਾ ਮੋਹਾਲੀ

ਪੰਜਾਬ ਦਾ ਜਲ ਸੰਕਟ ਬਹੁ ਪਰਤੀ ਹੈ ਕਿਤੇ ਜ਼ਮੀਨੀ ਪਾਣੀ ਦੇ ਮੁੱਕਣ ਦਾ ਮਸਲਾ ਹੈ, ਕਿਤੇ ਪਾਣੀ ਦੇ ਪੱਤਣਾਂ ਵਿੱਚ ਪਾਣੀ ਘੱਟ ਹੈ, ਕਿਤੇ ਜ਼ਮੀਨੀ ਪਾਣੀ ਦੇ ਪਲੀਤ ਹੋਣ ਦਾ ਮਾਮਲਾ ਹੈ ਜਾਂ ਫਿਰ ਨਹਿਰੀ ਪਾਣੀ ਦਾ ਵਿਵਾਦ। ਵੱਖ-ਵੱਖ ਜ਼ਿਲਿਆਂ ਦੀ ਗੱਲ ਕਰਦੇ ਹੋਏ ਜਦੋਂ ਮੁਹਾਲੀ ਜ਼ਿਲ੍ਹੇ ਦੀ ਗੱਲ ਆਉਂਦੀ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬਾਕੀ ਜ਼ਿਲ੍ਹਿਆਂ ਮੁਕਾਬਲੇ ਇਸ ਜ਼ਿਲ੍ਹੇ ਦੇ ਕੁਝ ਸੁਖਾਵੇਂ ਹਾਲਾਤ ਹਨ। ਜ਼ਮੀਨ ਹੇਠੋਂ ਪਾਣੀ ਕੱਢਣ ਦੀ ਦਰ 105% ਹੈ ਜਿਸ ਦਾ ਮਤਲਬ ਹੈ ਕਿ ਜਿੰਨਾ ਪਾਣੀ ਜ਼ਮੀਨ ਹੇਠ ਜਾ ਰਿਹਾ ਹੈ ਉਸ ਤੋਂ ਵੱਧ ਕੱਢਿਆ ਜਾ ਰਿਹਾ ਹੈ।

ਪੰਜਾਬ ਦਾ ਜਲ ਸੰਕਟ : ਹੁਸ਼ਿਆਰਪੁਰ ਜਿਲ੍ਹੇ ਦੀ ਸਥਿਤੀ

ਹੁਸ਼ਿਆਰਪੁਰ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਕਾਫੀ ਠੀਕ ਹਨ ਪਰ ਫਿਰ ਵੀ ਸਾਰਾ ਜ਼ਿਲ੍ਹਾ ਸੁਰੱਖਿਅਤ ਸ਼੍ਰੇਣੀ ਵਿਚ ਨਹੀਂ ਆਉਂਦਾ। ਜੇਕਰ ਪਾਣੀ ਦੇ ਅਧਾਰ ਤੇ ਜ਼ਿਲ੍ਹੇ ਨੂੰ 10 ਭਾਗਾਂ ਵਿੱਚ ਵੰਡ ਲਈਏ ਤਾਂ ਚਾਰ ਹਿੱਸੇ ਬਹੁਤ ਹੀ ਗੰਭੀਰ ਹਾਲਤ ਵਿੱਚ ਹਨ ਅਤੇ 3 ਹਿੱਸੇ ਮੁਸ਼ਕਿਲ ਹਾਲਾਤ ਵਿਚ ਆਉਂਦੇ ਹਨ।

ਪੰਜਾਬ ਦਾ ਜਲ ਸੰਕਟ : ਜ਼ਿਲ੍ਹਾ ਪਠਾਨਕੋਟ

ਪਠਾਨਕੋਟ ਵਿਚ ਜਮੀਨੀ ਪਾਣੀ ਦੇ ਹਲਾਤ ਬਾਕੀ ਪੰਜਾਬ ਨਾਲੋਂ ਕੁਝ ਚੰਗੇ ਹਨ, ਪਰ ਮਿੱਠੇ ਪਾਣੀ ਦਾ ਕੁੱਲ ਜਲ ਭੰਡਾਰ ਬਹੁਤ ਘੱਟ ਹੈ।

ਪੰਜਾਬ ਜਲ ਸੰਕਟ: ਜ਼ਿਲ੍ਹਾ ਸੰਗਰੂਰ

ਪੰਜਾਬ ਵਿੱਚ ਵੀ ਜਮੀਨ ਹੇਠਲਾ ਪਾਣੀ ਹਰ ਸਾਲ ਹੋਰ ਡੂੰਘਾ ਹੋਈ ਜਾ ਰਿਹਾ ਹੈ। ਸੰਗਰੂਰ ਜਿਲੇ ਦੀ ਪਾਣੀ ਦੀ ਹਾਲਤ ਨਾਜ਼ੁਕ ਹੈ। ਸੰਗਰੂਰ ਜ਼ਿਲ੍ਹੇ ਦਾ ਕੁੱਲ ਜਲ ਭੰਡਾਰ 223.7 ਲੱਖ ਏਕੜ ਫ਼ੁੱਟ ਹੈ। ਪਹਿਲੇ ਪੱਤਣ ਵਿੱਚ 83 ਲੱਖ ਏਕੜ ਫ਼ੁੱਟ ਪਾਣੀ ਹੈ, ਦੂਜੇ ਪੱਤਣ ਵਿੱਚ 65.7 ਲੱਖ ਏਕੜ ਫ਼ੁੱਟ ਅਤੇ ਤੀਜੇ ਪੱਤਣ ਵਿੱਚ 63.13 ਲੱਖ ਏਕੜ ਫ਼ੁੱਟ ਪਾਣੀ ਹੈ।

ਪੰਜਾਬ ਦਾ ਜਲ ਸੰਕਟ – ਜਿਲਾ: ਮੁਕਤਸਰ

ਮੁਕਤਸਰ ਜ਼ਿਲੇ ਵਿਚ ਕੋਈ ਦਰਿਆ ਨਹੀਂ ਹੈ ਅਤੇ ਲੋਕਾਂ ਦੀਆਂ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਹਿੰਦ ਫੀਡਰ ਨਹਿਰ ਦੇ ਨਹਿਰੀ ਜਾਲ ਦੁਆਰਾ ਵਿਆਪਕ ਤੌਰ 'ਤੇ ਕਵਰ ਕੀਤਾ ਗਿਆ ਹੈ। ਪੂਰੇ ਜ਼ਿਲ੍ਹੇ ਵਿੱਚ ਸਿੰਚਾਈ ਨਹਿਰੀ ਅਤੇ ਟਿਊਬਵੈਲ ਸਪਲਾਈ ਦੋਵਾਂ 'ਤੇ ਅਧਾਰਤ ਹੈ।

ਪੰਜਾਬ ਦਾ ਜਲ ਸੰਕਟ : ਰੋਪੜ ਜਿਲ੍ਹੇ ਦੀ ਸਥਿਤੀ

ਰੋਪੜ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਕੁਝ ਠੀਕ ਹਨ ਪਰ ਫਿਰ ਵੀ ਸਾਰਾ ਜ਼ਿਲ੍ਹਾ ਸੁਰੱਖਿਅਤ ਸ਼੍ਰੇਣੀ ਵਿਚ ਨਹੀਂ ਆਉਂਦਾ। ਇਸ ਜ਼ਿਲ੍ਹੇ ਦੇ 5 ਬਲਾਕ ਹਨ। ਜ਼ਮੀਨ ਹੇਠੋਂ ਪਾਣੀ ਕੱਢਣ ਵਾਲੇ ਮਾਮਲੇ ਵਿੱਚ 2 ਬਲਾਕ ਬਹੁਤ ਹੀ ਗੰਭੀਰ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ 2 ਬਲਾਕ ਸੰਕਟਮਈ ਸ਼੍ਰੇਣੀ ਵਿਚ ਆਉਂਦੇ ਹਨ।

5 ਦਰਿਆਵਾਂ ਦੀ ਧਰਤੀ ਪੰਜਾਬ ਨੂੰ ਕਿਉਂ ਲੈਣਾ ਪੈ ਰਿਹਾ ਹੈ ਮੁੱਲ ਪਾਣੀ?

ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵਲੋਂ ਸਾਲ 2022 ਦੌਰਾਨ ਪੰਜਾਬ ਦੇ ਜਲ ਸੰਕਟ ਦੇ ਵੱਖ-ਵੱਖ ਪੱਖਾਂ ਉੱਤੇ ਜਾਗਰੂਕਤਾ ਲਿਆਉਣ ਲਈ ਵਿਚਾਰ-ਗੋਸ਼ਟੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਦੌਰਾਨ ਖਾਲਸਾ ਗੁਰਦੁਆਰਾ, ਫਿਰੋਜ਼ਪੁਰ ਛਾਉਣੀ ਵਿਖੇ "ਪੰਜਾਬ ਦਾ ਜਲ ਸੰਕਟ: ਦਰਿਆਈ ਪਾਣੀਆਂ ਦਾ ਮਸਲਾ" ਵਿਸ਼ੇ ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ।

ਜਾਣੋਂ! ਦਿੱਲੀ ਦਰਬਾਰ ਨੇ ਰਾਜਨੀਤਿਕ ਅਤੇ ਕਾਨੂੰਨੀ ਰੂਪ ‘ਚ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਕਿਵੇਂ ਨਜ਼ਰਅੰਦਾਜ ਕੀਤਾ?

ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵਲੋਂ ਸਾਲ 2022 ਦੌਰਾਨ ਪੰਜਾਬ ਦੇ ਜਲ ਸੰਕਟ ਦੇ ਵੱਖ-ਵੱਖ ਪੱਖਾਂ ਉੱਤੇ ਜਾਗਰੂਕਤਾ ਲਿਆਉਣ ਲਈ ਵਿਚਾਰ-ਗੋਸ਼ਟੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਦੌਰਾਨ ਖਾਲਸਾ ਗੁਰਦੁਆਰਾ, ਫਿਰੋਜ਼ਪੁਰ ਛਾਉਣੀ ਵਿਖੇ "ਪੰਜਾਬ ਦਾ ਜਲ ਸੰਕਟ: ਦਰਿਆਈ ਪਾਣੀਆਂ ਦਾ ਮਸਲਾ" ਵਿਸ਼ੇ ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ।

ਪੰਜਾਬ ਦਾ ਜਲ ਸੰਕਟ : ਬਰਨਾਲਾ ਜਿਲ੍ਹੇ ਦੀ ਸਥਿਤੀ

ਪੰਜਾਬ ਵਿੱਚ ਪਹਿਲਾਂ ਫ਼ਸਲਾਂ ਖਿੱਤੇ ਦੇ ਮੌਸਮ ਅਨੁਸਾਰ ਲਗਾਈਆਂ ਜਾਂਦੀਆਂ ਸਨ। ਫ਼ਸਲਾਂ ਲਈ ਪਾਣੀ ਜਾਂ ਤਾਂ ਖੂਹਾਂ ਤੋਂ ਲਿਆ ਜਾਂਦਾ ਸੀ, ਜਾਂ ਬਰਸਾਤਾਂ 'ਤੇ ਨਿਰਭਰਤਾ ਹੁੰਦੀ ਸੀ। ਜਦ ਕਿ ਪਿਛਲੀ ਸਦੀ ਵਿੱਚ ਨਹਿਰੀ ਪ੍ਰਬੰਧ ਨਾਲ ਪਾਣੀ ਦੀ ਉਪਲਬਧਤਾ ਦੀ ਸੌਖ ਵੀ ਹੋਈ ਹੈ, ਪਰ ਝੋਨੇ ਦੀ ਖੇਤੀ ਵੱਡੇ ਪੱਧਰ 'ਤੇ ਅਪਣਾਉਣ ਕਾਰਨ ਅਸੀਂ ਖੇਤੀ ਲਈ ਪਾਣੀ ਦੀ ਪੂਰਤੀ ਨੂੰ ਜਮੀਨ ਦੇ ਹੇਠੋਂ ਕੱਢ ਕੇ ਪੂਰਾ ਕਰਨਾ ਸੁਰੂ ਕਰ ਦਿੱਤਾ ਜਿਸ ਕਾਰਨ ਸਾਡੇ ਖੇਤੀ ਢਾਂਚੇ ਤੇ ਵਾਤਾਵਰਨ ਵਿਚ ਵੱਡੇ ਪੱਧਰ ਤੇ ਤਬਦੀਲੀਆਂ ਆਈਆਂ ।

« Previous PageNext Page »