ਖਾਸ ਖਬਰਾਂ

ਵਿਸ਼ਵ ਪੰਜਾਬੀ ਵਿਕਾਸ ਕਾਨਫਰੰਸ ਵਿੱਚ ਪਹੁੰਚੇ ਮਹਿਮਾਨਾਂ ਨੇ ਆਪਣੀ ਆਮਦ ਦੇ ਦਸਤਖ਼ਤ ਅੰਗਰੇਜ਼ੀ ਵਿੱਚ ਕੀਤੇ: ਮਿਿਡਆ ਰਿਪੋਰਟ

February 11, 2018 | By

ਪਟਿਆਲਾ: ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਕਾਲੀਦਾਸ ਆਡੀਟੋਰੀਅਮ ਵਿੱਚ ਵਿਸ਼ਵ ਪੰਜਾਬੀ ਵਿਕਾਸ ਕਾਨਫਰੰਸ ਕਰਵਾਈ ਗਈ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਰਵਾਈ ਇਸ ਕਾਨਫਰੰਸ ਵਿੱਚ ਪਹੁੰਚੇ ਕਰੀਬ ਅੱਧੇ ਮਹਿਮਾਨਾਂ ਵੱਲੋਂ ਆਪਣੀ ਆਮਦ ਦੇ ਦਸਤਖ਼ਤ ਅੰਗਰੇਜ਼ੀ ਵਿੱਚ ਕੀਤੇ ਗਏ। ਇਸ ਤੋਂ ਇਲਾਵਾ ਕਾਨਫਰੰਸ ਵਿੱਚ ਮੰਚ ’ਤੇ ਇੱਕ ਸਨਮਾਨ ਦਾ ਟਾਈਟਲ ਵੀ ਅੰਗਰੇਜ਼ੀ ’ਚ ਹੀ ਸੀ।

ਇਸ ਕਾਨਫਰੰਸ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਇਸ ਤਰਾਂ ਦਾ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿੱਚ ਹਰਜਿੰਦਰ ਕੌਰ ਕੰਗ, ਯਸ਼ਵੀਰ ਗੋਇਲ, ਪ੍ਰਿੰਸੀਪਲ ਜਸਵਿੰਦਰ ਸਿੰਘ, ਡਾ. ਹਰਬੰਸ ਸਿੰਘ, ਚਰਨਜੀਤ ਸਿੰਘ ਬਾਠ, ਡਾ. ਗੁਰਮੇਲ ਸਿੰਘ, ਡਾ. ਰਵੇਲ ਸਿੰਘ, ਹਰਮੀਤ ਸਿੰਘ ਹੇਅਰ, ਅਜੈਬ ਸਿੰਘ ਚੱਠਾ, ਡਾ. ਬੀ ਐੱਸ ਘੁੰਮਣ, ਰਾਜੇਸ਼ ਪੰਜੋਲਾ, ਕਰਅਜੈਬ ਸਿੰਘ ਸੰਘਾ, ਰਾਜਵਿੰਦਰ ਸਿੰਘ ਅਤੇ ਚਰਨਜੀਤ ਸਰੋਆ ਸ਼ਾਮਲ ਹਨ।

ਕਾਨਫਰੰਸ ਮੌਕੇ ਨੈਤਿਕ ਨਿਯਮ ਵਿਸ਼ੇ ਦੀ ਕਿਤਾਬ ਰਿਲੀਜ਼ ਕਰਦੇ ਹੋਏ ਮੁੱਖ ਮਹਿਮਾਨ ਪ੍ਰਨੀਤ ਕੌਰ ਤੇ ਹੋਰ ।

ਇਸ ਵਿਸ਼ਵ ਪੰਜਾਬੀ ਵਿਕਾਸ ਕਾਨਫਰੰਸ ਵਿੱਚ ਰਜਿੰਦਰ ਬਰਾੜ, ਡਾ. ਹਰਬੰਸ ਸਿੰਘ, ਡਾ. ਜਤਿੰਦਰ ਸਿੰਘ ਸਿੱਧੂ, ਡਾ. ਸਰਬਜਿੰਦਰ ਸਿੰਘ, ਡਾ. ਧਰਮਿੰਦਰ ਸਿੰਘ ਉੱਭਾ, ਡਾ. ਤਾਰਾ ਸਿੰਘ, ਡਾ. ਜਸਵਿੰਦਰ ਨੇ ਪਰਚੇ ਪੜ੍ਹੇ।

ਇਸ ਕਾਨਫਰੰਸ ਦੇ ਮਹਿਮਾਨ ਡੀਸੀ ਕੁਮਾਰ ਅਮਿਤ, ਉਜਾਗਰ ਸਿੰਘ, ਡਾ. ਗੁਰਮੀਤ ਮਾਨ, ਡਾ. ਦਰਸ਼ਨ ਸਿੰਘ ਆਸ਼ਟ, ਇੰਦਰਜੀਤ ਸਿੰਘ ਖਰੋੜ, ਜਗਜੀਤ ਸਿੰਘ ਦਰਦੀ ਤੇ ਬਲਜਿੰਦਰ ਕੌਰ ਚੱਠਾ ਸਮੇਤ ਹੋਰ ਹਾਜ਼ਰ ਸਨ।

ਇਸ ਕਾਨਫਰੰਸ ਦੀ ਮੁੱਖ ਮਹਿਮਾਨ ਪ੍ਰਨੀਤ ਕੌਰ ਨੇ ਕਿਹਾ ਕਿ ਨੈਤਿਕ ਸਿੱਖਿਆ ਬੱਚਿਆਂ ਨੂੰ ਸਕੂਲ ਵਿੱਚ ਨਰਸਰੀ ਤੋਂ ਹੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਭਵਿੱਖ ਵਿੱਚ ਚੰਗੇ ਨਾਗਰਿਕ ਬਣ ਸਕਣ। ‘ਪੀਪਲ ਆਰਗੇਨਾਈਜੇਸ਼ਨ ਕੈਨੇਡਾ’ ਦੇ ਪ੍ਰਧਾਨ ਇੰਦਰਜੀਤ ਸਿੰਘ ਵੱਲੋਂ ਵਿਦਵਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਡਾ. ਦਲਬੀਰ ਸਿੰਘ ਢਿੱਲੋਂ ਵੱਲੋਂ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਕਿਹਾ ਕਿ ਇਹ ਕਾਨਫਰੰਸਾਂ ਕਰਵਾਉਣ ਦਾ ਮੁੱਖ ਮਕਸਦ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਨੂੰ ਆਪਣੀ ਭਾਸ਼ਾ ਨਾਲ ਜੋੜਨਾ ਹੈ। ਇਸ ਮੌਕੇ ਡਾ. ਸਤੀਸ਼ ਵਰਮਾ ਨੇ ਕਿਹਾ ਕਿ ਜਿਸ ਭਾਸ਼ਾ ਵਿੱਚ ਸਾਡਾ ਧਰਮ ਗ੍ਰੰਥ ਹੋਵੇ, ਉਸ ਭਾਸ਼ਾ ਦੇ ਕਦੇ ਖ਼ਤਮ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਮੌਕੇ ਐੱਸ ਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਇਹ ਕਾਨਫਰੰਸ ਇੱਥੇ ਕਰਵਾਉਣ ਦਾ ਮੁੱਖ ਕਾਰਨ ਹੀ ਇਹ ਸੀ ਕਿ ਪਟਿਆਲਾ ਵਿੱਚ ਹੀ ਕਾਹਨ ਸਿੰਘ ਨਾਭਾ ਨੇ ਵਿਸ਼ਵਕੋਸ਼ ਲਿਿਖਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,