ਖਾਸ ਖਬਰਾਂ » ਸਿਆਸੀ ਖਬਰਾਂ

ਮੁਸਲਿਮ ਵਿਰੋਧੀ ਹਿੰਸਾ ਦੇ ਦੋਸ਼ੀਆਂ ਖਿਲਾਫ ਦਰਜ ਕੇਸ ਵਾਪਿਸ ਲੈਣ ਲੱਗੀ ਯੋਗੀ ਸਰਕਾਰ

March 22, 2018 | By

ਚੰਡੀਗੜ੍ਹ: ਯੂ.ਪੀ ਵਿਚ ਹਿੰਦੂਤਵੀ ਯੋਗੀ ਅਦਿਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ 2013 ਵਿਚ ਸੂਬੇ ਦੇ ਮੁਜ਼ੱਫਰਨਗਰ ਅਤੇ ਸ਼ਾਮਲੀ ਵਿਚ ਹੋਏ ਮੁਸਲਿਮ ਵਿਰੋਧੀ ਹਿੰਸਾ ਵਿਚ ਦਰਜ 131 ਕੇਸ ਵਾਪਿਸ ਲੈਣ ਦਾ ਫੈਂਸਲਾ ਕੀਤਾ ਹੈ।

ਇਸੇ ਤਰ੍ਹਾਂ 2002 ਵਿਚ ਗੁਜਰਾਤ ਵਿਚ ਹੋਏ ਮੁਸਲਿਮ ਕਤਲੇਆਮ ਸਬੰਧੀ ਭਾਜਪਾ ਆਗੂਆਂ ਅਤੇ ਕਾਰਕੁੰਨਾਂ ਖਿਲਾਫ ਦਰਜ ਹੋਏ ਕੇਸਾਂ ਨੂੰ ਵੀ ਭਾਜਪਾ ਸਰਕਾਰ ਵਲੋਂ ਵਾਪਿਸ ਲੈ ਲਿਆ ਗਿਆ ਸੀ। ਉਪਰੋਕਤ ਕੇਸਾਂ ਵਿਚ ਬਾਬੂ ਬਜਰੰਗੀ ਅਤੇ ਮਾਇਆ ਕੋਡਨਾਨੀ ਵਰਗੇ ਹਿੰਦੂਤਵੀ ਆਗੂਆਂ ਦੇ ਨਾ ਵੀ ਸ਼ਾਮਿਲ ਸਨ, ਪਰ ਮੋਦੀ ਸਰਕਾਰ ਵਲੋਂ ਕੇਸ ਵਾਪਿਸ ਲੈ ਕੇ ਇਨ੍ਹਾਂ ਨੂੰ ਬਚਾਇਆ ਗਿਆ ਸੀ।

ਯੋਗੀ ਸਰਕਾਰ ਵਲੋਂ ਜਿਹਨਾਂ ਕੇਸਾਂ ਨੂੰ ਵਾਪਿਸ ਲੈਣ ਦਾ ਫੈਂਸਲਾ ਕੀਤਾ ਗਿਆ ਹੈ ਇਹਨਾਂ ਵਿਚ ਧਾਰਾ 153 ਏ, ਧਾਰਾ 295 ਏ ਸਮੇਤ ਕਤਲ ਅਤੇ ਇਰਾਦਾ ਕਤਲ ਦੇ ਮਾਮਲੇ ਦਰਜ ਹਨ।

ਜਿਕਰਯੋਗ ਹੈ ਕਿ ਸਤੰਬਰ 2013 ਵਿਚ ਹੋਈ ਮੁਸਲਿਮ ਵਿਰੋਧੀ ਹਿੰਸਾ ਵਿਚ 62 ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਪਿੰਡ ਛੱਡਣੇ ਪਏ ਸਨ। ਇਸ ਹਿੰਸਾ ਤੋਂ ਬਾਅਦ ਉਸ ਸਮੇਂ ਦੀ ਸਮਾਜਵਾਦੀ ਪਾਰਟੀ ਦੀ ਸਰਕਾਰ ਵਲੋਂ ਮੁਜ਼ੱਫਰਨਗਰ ਅਤੇ ਸ਼ਾਮਲੀ ਪੁਲਿਸ ਥਾਣਿਆਂ ਵਿਚ 1455 ਲੋਕਾਂ ਦੇ ਖਿਲਾਫ 503 ਕੇਸ ਦਰਜ ਕੀਤੇ ਗਏ ਸਨ।

ਪਿਛਲੇ ਮਹੀਨੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਸੰਜੀਵ ਬਲਿਆਨ ਖਾਪ ਪੰਚਾਇਤ ਦੇ ਨੁਮਾਂਇੰਦਿਆਂ ਨਾਲ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਮਿਲੇ ਸੀ ਅਤੇ ਉਨ੍ਹਾਂ ਨੇ ਹਿੰਦੂਆਂ ਖਿਲਾਫ ਦਰਜ ਹੋਏ ਕੇਸਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਸੀ। ਖਬਰਾਂ ਅਨੁਸਾਰ ਇਸ ਵਫਦ ਨੇ ਮੁੱਖ ਮੰਤਰੀ ਨੂੰ 172 ਕੇਸਾਂ ਦੀ ਸੂਚੀ ਸੌਂਪੀ ਸੀ, ਜਿਸ ਤੋਂ ਬਾਅਦ ਕੇਸ ਵਾਪਿਸ ਲੈਣ ਦੀ ਕਾਰਵਾਈ ਅਰੰਭ ਹੋਈ ਸੀ।

ਸੰਜੀਵ ਬਲਿਆਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ, “ਮੁੱਖ ਮੰਤਰੀ ਨੂੰ ਦਿੱਤੀ ਗਈ ਸੂਚੀ ਵਿਚ ਸਾਰੇ ਦੋਸ਼ੀ ਹਿੰਦੂ ਹਨ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,