Site icon Sikh Siyasat News

ਸੀ.ਬੀ.ਐਸ.ਈ ਪੇਪਰ ਲੀਕ ਮਾਮਲੇ ਵਿਚ 2 ਅਧਿਆਪਕਾਂ ਸਮੇਤ 3 ਗ੍ਰਿਫਤਾਰ

ਨਵੀਂ ਦਿੱਲੀ: ਸੀ.ਬੀ.ਐਸ.ਈ ਪੇਪਰ ਲੀਕ ਮਾਮਲੇ ਵਿਚ ਦਿੱਲੀ ਕਰਾਈਮ ਬਰਾਂਚ ਨੇ ਅੱਜ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਨਾਂ ਵਿਚ 2 ਦਿੱਲੀ ਦੇ ਬਵਾਨਾ ਇਲਾਕੇ ਵਿਚ ਸਥਿਤ ਇਕ ਨਿਜੀ ਸਕੂਲ ਦੇ ਅਧਿਆਪਕ ਹਨ। ਪੁਲਿਸ ਨੇ ਦੱਸਿਆ ਕਿ ਇਸ ਗ੍ਰਿਫਤਾਰੀਆਂ 12ਵੀਂ ਜਮਾਤ ਦੇ ਇਕਨਾਮਿਕਸ ਪੇਪਰ ਲੀਕ ਦੇ ਸਬੰਧ ਵਿਚ ਕੀਤੀਆਂ ਗਈਆਂ ਹਨ।

ਸੀਬੀਐਸਈ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ

ਗ੍ਰਿਫਤਾਰ ਕੀਤੇ ਗਏ ਅਧਿਆਪਕਾਂ ਦੀ ਪਛਾਣ ਰਿਸ਼ਭ ਅਤੇ ਰੋਹਿਤ ਵਜੋਂ ਹੋਈ ਹੈ। ਇਸ ਤੋਂ ਇਲਾਵਾ ਗ੍ਰਿਫਤਾਰ ਕੀਤਾ ਗਿਆ ਤੀਜੇ ਸਖਸ਼ ਦਾ ਨਾਮ ਤੋਕੀਰ ਹੈ, ਜੋ ਬਵਾਨਾ ਵਿਚ ਹੀ ਇਕ ਕੋਚਿੰਗ ਸੈਂਟਰ ‘ਤੇ ਪੜ੍ਹਾਉਂਦਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਤੋਕੀਰ ਨੇ ਪੇਪਰ ਤੋਂ ਅੱਧਾ ਘੰਟਾ ਪਹਿਲਾਂ ਪੇਪਰ ਲੀਕ ਕਰਕੇ ਉਪਰੋਕਤ ਦੋ ਅਧਿਆਪਕਾਂ ਨੂੰ ਵਟਸਐਪ ‘ਤੇ ਭੇਜ ਦਿੱਤਾ ਸੀ। ਸੀ.ਬੀ.ਐਸ.ਈ ਦੇ ਲੀਕ ਹੋਏ ਦੋ ਪੇਪਰਾਂ ਸਬੰਧੀ ਦਿੱਲੀ ਪੁਲਿਸ ਵਲੋਂ ਦੋ ਕੇਸ ਦਰਜ ਕੀਤੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version