February 4, 2023
ਨਕੋਦਰ ਸਾਕਾ ਜੋ 37 ਸਾਲ ਪਹਿਲਾਂ 2 ਫਰਵਰੀ 1986 ਨੂੰ ਵਾਪਰਿਆ ਸੀ। ਉਦੋਂ ਨਕੋਦਰ ਦੇ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬੀੜਾ ਅਗਨ ਭੇਟ ਹੋ ਗਈਆ। ਪੀੜਤ ਪਰਿਵਾਰਾਂ ਵਿੱਚੋਂ ਬਲਦੇਵ ਸਿੰਘ ਲਿੱਤਰਾਂ ਨੇ ਦੱਸਿਆ ਕਿ 1986 ਵਿੱਚ ਨਕੋਦਰ ਬੇਅਦਬੀ ਕਾਂਡ ਵਿੱਚ ਪੁਲਿਸ ਵੱਲੋਂ ਚਲਾਈਆ ਅੰਨ੍ਹੇਵਾਹ ਗੋਲੀਆ ਨਾਲ ਸ਼ਹੀਦ ਹੋਣ ਵਾਲੇ ਚਾਰ ਨੌਜਵਾਨਾਂ
ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੀ ੯੬ਵੀਂ ਬਰਸੀ ਸਬੰਧੀ ਚੱਲ ਰਹੇ ਸਮਾਗਮਾਂ ਵਿੱਚ ਸਿੱਖ ਜਥਾ ਮਾਲਵਾ ਦੇ ਪੜਾਅ ‘ਤੇ ਲੰਘੀ ਸ਼ਾਮ ਹੋਈ ਵਿਚਾਰ ਚਰਚਾ ਦੌਰਾਨ ‘ਸਭਾ ‘ਚ ਇੱਕਤਰ ਹੋਣ ਅਤੇ ਯਾਦ ਮਨਾਉਣ ਦੀ ਪਰੰਪਰਾ’ ‘ਤੇ ਵਿਚਾਰਾਂ ਕੀਤੀਆਂ ਗਈਆਂ।
ਪਿਛਲੇ ਕੁਝ ਸਮੇਂ ਤੋਂ ਯੂਨੀਵਰਸਿਟੀ ਆਪਣੇ ਮੂਲ ਉਦੇਸ਼ ਤੋਂ ਦੂਰ ਹੁੰਦੀ ਨਜਰ ਆ ਰਹੀ ਹੈ ਜਾਂ ਇਹ ਕਹਿ ਲਓ ਕਿ ਯੂਨੀਵਰਸਿਟੀ ਨੂੰ ਅੰਗਰੇਜੀ ਭਾਸ਼ਾ ਦੀ ਪਿਉਂਦ ਚੜਦੀ ਨਜਰ ਆ ਰਹੀ ਹੈ।
ਨਾਮ ਬਾਣੀ ਦੇ ਰਸੀਏ 'ਸੰਤ ਅਤਰ ਸਿੰਘ ਮਸਤੂਆਣਾ ਸਾਹਿਬ' ਵਾਲਿਆਂ ਦੀ ਜੀਵਨੀ 'ਤੇ ਲਿਖੀ ਕਿਤਾਬ 'ਰਾਜ ਜੋਗੀ - ਸੰਤ ਅਤਰ ਸਿੰਘ ਜੀ' ਅੱਜ ਗੁਰਦੁਆਰਾ ਗੁਰਸਾਗਰ ਸਾਹਿਬ ਵਿਚ ਜਾਰੀ ਕੀਤੀ ਗਈ।
ਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਪ੍ਰਕਾਸ਼ਤ ਡਾ. ਹਰਦੇਵ ਸਿੰਘ ਦੀ ਰਚਨਾ 'ਮਸੀਹੀਅਤ ਅਤੇ ਥਿਆਲੋਜੀ' ਉੱਪਰ ਆਨ-ਲਾਈਨ ਅਤੇ ਆਫ-ਲਾਈਨ ਦੋਵਾਂ ਮਾਧਿਅਮਾਂ ਰਾਹੀਂ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ ਕਰਵਾਈ ਗਈ।
ਹਰੀਕੇ ਤੋਂ ਨਿੱਕਲਦੀਆਂ ਜੌੜੀਆਂ ਨਹਿਰਾਂ, ਇੰਦਰਾ ਗਾਂਧੀ/ਰਾਜਸਥਾਨ ਨਹਿਰ ਅਤੇ ਸਰਹੰਦ ਫੀਡਰ ਨਹਿਰਾਂ ਨੂੰ ਮੋਟੀ ਤਰਪਾਲ ਅਤੇ ਸੀਮਿੰਟ-ਬਜਰੀ ਨਾਲ ਪੱਕਿਆਂ ਕਰਨ ਵਿਰੁਧ 15 ਜਨਵਰੀ 2023 ਨੂੰ ਫਿਰੋਜ਼ਸ਼ਾਹ (ਮੋਗਾ-ਫਿਰੋਜ਼ਪੁਰ) ਸੜਕ ਵਿਖੇ ਇਕ ਸਾਂਝਾ ਇਕੱਠ ਸੱਦਿਆ ਗਿਆ।
ਬੀਤੇ ਕੱਲ੍ਹ ਜੌੜੀਆਂ ਨਹਿਰਾਂ ਨੂੰ ਪੱਕਿਆਂ ਕਰਨ ਦੇ ਵਿਰੋਧ ਚ ਪੰਜਾਬ ਹਿਤੈਸ਼ੀ ਲੋਕ ਜੌੜੀਆਂ ਨਹਿਰਾਂ ਤੇ ਪਿੰਡ ਘੱਲ ਖੁਰਦ (ਫਿਰੋਜ਼ਪੁਰ) ਵਿਖੇ ਇਕੱਠੇ ਹੋਏ। ਪਾਠਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਨਹਿਰਾਂ ਚ ਹੇਠਾਂ ਲਿਫ਼ਾਫ਼ਾ ਵਿਛਾ ਕੇ ਉੱਪਰ ਕੰਕਰੀਟ ਦੀ ਮੋਟੀ ਪਰਤ ਵਿਛਾਈ ਜਾ ਰਹੀ ਹੈ।
ਜੁਝਾਰੂ ਪੰਥਕ ਸ਼ਖ਼ਸੀਅਤਾਂ ਨੇ ਅੱਜ ਇਕ ਲਿਖਤੀ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਫਿਰਕਾਪ੍ਰਸਤੀ, ਵਿਤਕਰੇਬਾਜ਼ੀ ਤੇ ਨਾਬਰਾਬਰੀ ’ਤੇ ਉਸਰੀ ਤੇ ਮਨੁਖਤਾ ਵਿੱਚ ਵੰਡੀਆਂ ਪਾਉਣ ਵਾਲੀ ਹਿੰਦੂਤਵੀ ਬਿਪਰੀ ਵਿਚਾਰਧਾਰਾ ਭਾਰਤੀ ਉਪਮਹਾਂਦੀਪ ਦੇ ਖਿੱਤੇ ਨੂੰ ਬਹੁਤ ਹੀ ਖ਼ਤਰਨਾਕ ਹਾਲਾਤ ਵੱਲ ਧੱਕ ਰਹੀ ਹੈ।
ਪੰਦਰਾਂ ਨਾਗਾ ਕਬੀਲਿਆਂ ਦੀਆਂ ਨੁਮਾਇੰਦਾ ਜਥੇਬੰਦੀਆਂ ਨੇ ਇੰਡੀਆ ਦੀ ਕੇਂਦਰ ਸਰਕਾਰ ਨੂੰ ਨਾਗਾ ਸਿਆਸੀ ਮਸਲੇ ਦਾ ਸੁਹਿਰਦਤਾ ਤੇ ਸੰਜੀਦਗੀ ਨਾਲ ਹੱਲ ਕਰਨ ਲਈ ਕਿਹਾ ਹੈ। ਉਹਨਾ ਕਿਹਾ ਹੈ ਕਿ ਨਾਗਾ ਮਾਮਲੇ ਦਾ ਸਿਆਸੀ ਹੱਲ ਆਉਂਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਜਾਵੇ।
ਉਜਾੜੇ ਨੂੰ 15 ਦਿਨ ਬੀਤ ਗਏ ਹਨ ਪਰ ਹਾਕਮਾਂ ਦਾ ਦਿਲ ਅਜੇ ਪਸੀਜਿਆ ਨਹੀਂ ਹੈ। ਲੋਕ ਬਜ਼ੁਰਗਾਂ ਤੇ ਬੱਚਿਆਂ ਨੂੰ ਕੜਾਕੇ ਦੀ ਠੰਢ ਵਿਚ ਰਾਤਾਂ ਕੱਟਦੇ ਦੇਖ ਦੇ ਕੇ ਹਉਕੇ ਭਰ ਰਹੇ ਹਨ।
Next Page »