ਆਮ ਖਬਰਾਂ

ਐਮ.ਪੀ. ਅੰਮ੍ਰਿਤਪਾਲ ਸਿੰਘ ਦਾ ਭਰਾ ਗ੍ਰਿਫਤਾਰ; ਪੁਲਿਸ ਨੇ ਨਸ਼ਾ ਬਰਾਮਦਗੀ ਦਾ ਕੇਸ ਪਾਇਆ

July 13, 2024

ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਦਿੱਲੀ ਦਰਬਾਰ ਨੇ ਸਤਲੁਜ ਟੀਵੀ ਦੇ ਬਿਜਲ-ਸੱਥ ਮੰਚ ਪੰਜਾਬ ਤੇ ਇੰਡੀਆ ਵਿਚ ਰੋਕੇ

ਦਿੱਲੀ ਦਰਬਾਰ ਨੇ ਪੱਤਰਕਾਰ ਸੁਰਿੰਦਰ ਸਿੰਘ ‘ਟਾਕਿੰਗ ਪੰਜਾਬ’ ਵੱਲੋਂ ਸ਼ੁਰੂ ਕੀਤੇ ਗਏ ਖਬਰ ਅਦਾਰੇ “ਸਤਲੁਜ ਟੀ ਵੀ” ਦੇ ਮੰਚ ਇੰਡੀਆ ਵਿਚ ਰੋਕ ਦਿੱਤੇ ਹਨ।

ਅਜਨਾਲਾ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਲੜਕੀ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ 

ਫਰਵਰੀ 2023 ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਵਿਰੁੱਧ ਥਾਣਾ ਅਜਨਾਲਾ ਵਿਖੇ ਦਰਜ ਹੋਏ ਇੱਕ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਲੜਕੀ ਨੂੰ ਗ੍ਰਿਫਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ।

ਦਿੱਲੀ ਦਰਬਾਰ ਨੇ ਮਿਸਲ ਸਤਲੁਜ ਦਾ ਇੰਸਟਾਗਰਾਮ ਖਾਤਾ ਬੰਦ ਕੀਤਾ

ਸਮਾਜੀ ਸਿਆਸੀ ਜਥੇਬੰਦੀ ਮਿਸਲ ਸਤਲੁਜ ਦਾ ਇੰਸਟਾਗਰਾਮ ਖਾਤਾ ਅੱਜ ਦਿੱਲੀ ਦਰਬਾਰ ਵੱਲੋਂ ਇੰਡੀਆ ਅਤੇ ਪੰਜਾਬ ਵਿੱਚ ਰੋਕ ਦਿੱਤਾ ਗਿਆ ਹੈ। 

ਕੀ ਹੈ ਸ਼ੰਭੂ ਬਾਰਡਰ ਉੱਤੇ ਕਿਸਾਨੀ ਮੋਰਚੇ ਵਿਚ ਇਕੱਠ ਦੀ ਤਾਜਾ ਸਥਿਤੀ?

ਤਿੰਨ ਦਿਨ ਪਹਿਲਾਂ (21 ਫਰਵਰੀ ਨੂੰ) ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਐਲਾਨ ਮੌਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਹਰਿਆਣਾ ਪੁਲਿਸ ਤੇ ਕੇਂਦਰੀ ਫੋਰਸਾਂ ਨੇ ਕਿਸਾਨਾਂ ਉੱਪਰ ਭਾਰੀ ਗੋਲਾਬਾਰੀ ਕੀਤੀ।

ਪੰਜਾਬ ਦੇ ਨਿਕਾਸੀ ਢਾਂਚੇ (ਡਰੇਨਾਂ) ਦੇ ਪ੍ਰਦੂਸ਼ਣ ਤੇ ਹੋਈ ਅਹਿਮ ਚਰਚਾ

ਬੁੱਢੇ ਦਰਿਆ ਤੋਂ ਇਲਾਵਾ ਪੰਜਾਬ ‘ਚ ਕਈ ਅਜਿਹੀਆਂ ਡਰੇਨਾਂ ਹਨ, ਜਿਨ੍ਹਾਂ ਚ ਪ੍ਰਦੂਸ਼ਣ ਦਾ ਪੱਧਰ ਬੁੱਢੇ ਦਰਿਆ ਵਰਗਾ ਹੀ ਹੈ ।

ਅਮਰੀਕਾ ਤੇ ਚੀਨ ਵਾਰੀਂ “ਵਿਸ਼ਵਗੁਰੂ” ਘੁਰਨੇ ‘ਚ ਵੜ ਜਾਂਦਾ

ਵਾਈਟਹਾਊਸ ਤੋਂ ਜੈਕ ਸੁਲੇਵਾਨ ਤੇ ਐਂਟਨੀ ਬਲ਼ਿੰਕਨ ਨੇ ਵਾਰ ਵਾਰ ਭਾਈ ਹਰਦੀਪ ਸਿੰਘ ਨਿੱਝਰ ਕਤਲ ਕਾਂਡ ‘ਚ ਭਾਰਤ ਦੇ ਹੱਥ ਬਾਰੇ ਕੈਨੇਡਾ ਦਾ ਸਹਿਯੋਗ ਦੇਣ ਦੀ ਗੱਲ ਆਖੀ ਹੁਣ ਤੱਕ ਅਨੇਕਾਂ ਅਮਰੀਕਨ ਕਾਂਗਰਸਮੈਨ ਸਿੱਖਾਂ ਨਾਲ ਵਧੀਕੀ ਬਾਰੇ ਬੋਲ ਚੁੱਕੇ ਹਨ।

ਇੰਡੀਅਨ ਮੀਡੀਆ ਦੀ ਭਰੋਸੇਯੋਗਤਾ ਖੁਰ ਰਹੀ ਹੈ

ਭਾਰਤ ਤੋਂ ਕਿਸੇ ਸੱਜਣ ਦੇ ਹਵਾਲੇ ਨਾਲ ਰਾਬਤੇ ਵਿੱਚ ਆਇਆ ਇੱਕ ਵੱਡੇ ਭਾਰਤੀ ਮੀਡੀਏ ਦਾ ਪੱਤਰਕਾਰ ਗੱਲਬਾਤ ਦੌਰਾਨ ਉਲ੍ਹਾਮਾ ਦੇ ਰਿਹਾ ਕਿ ਕੈਨੇਡਾ-ਅਮਰੀਕਾ ਦੇ ਸਿੱਖ ਉਸ ਨਾਲ ਗੱਲ ਕਰਕੇ ਰਾਜ਼ੀ ਨਹੀਂ।

ਸਾਚੀ ਸਾਖੀ ਕਿਤਾਬ ਦਾ ਸ਼੍ਰੋ. ਗੁ. ਪ੍ਰ. ਕਮੇਟੀ ਵੱਲੋਂ ਤੀਜਾ ਐਡੀਸ਼ਨ ਜਾਰੀ

ਲੇਖਕ ਸਿਰਦਾਰ ਕਪੂਰ ਸਿੰਘ ਦੀ ਲਿਖਤ "ਸਾਚੀ ਸਾਖੀ" ਦਾ ਤੀਜਾ ਐਡੀਸ਼ਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਹੈ।

ਕਾਰ ਸੇਵਾ ਖਡੂਰ ਸਾਹਿਬ ਵੱਲੋਂ ਲਗਾਇਆ ਗਿਆ 274 ਵਾਂ ਗੁਰੂ ਨਾਨਕ ਯਾਦਗਾਰੀ ਜੰਗਲ

ਪਿਛਲੇ ਦਿਨੀ ਖੇਤੀਬਾੜੀ ਤੇ ਵਾਤਾਵਰਨ ਜਾਗਰੂਕਤਾ ਕੇਂਦਰ ਦੇ ਸਹਿਯੋਗ ਨਾਲ ਪਿੰਡ ਨਸੀਰਪੁਰ, ਜਿਲ੍ਹਾ ਕਪੂਰਥਲਾ ਵਿੱਚ ਸਰਦਾਰ ਗੁਰਬਿੰਦਰ ਸਿੰਘ ਦੀ 3 ਕਨਾਲ ਜ਼ਮੀਨ ਵਿਚ 274ਵਾਂ ਗੁਰੂ ਨਾਨਕ ਯਾਦਗਾਰੀ ਜੰਗਲ (ਝਿੜੀ) ਕਾਰ ਸੇਵਾ ਖਡੂਰ ਸਾਹਿਬ ਵੱਲੋਂ ਲਗਾਇਆ ਗਿਆ।

Next Page »