ਲੜੀਵਾਰ ਕਿਤਾਬਾਂ

ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ ‘ਸ਼ਬਦ ਜੰਗ’ ਜਾਰੀ

August 22, 2024

ਸਿੱਖ ਸਿਆਸਤ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਬੋਲਦੀਆਂ ਕਿਤਾਬਾਂ ਤਹਿਤ ਡਾ. ਸੇਵਕ ਸਿੰਘ ਦੁਆਰਾ ਲਿਖੀ ਕਿਤਾਬ 'ਸ਼ਬਦ ਜੰਗ' ਦਾ ਬੋਲਦਾ ਰੂਪ ਸਿੱਖ ਸਿਆਸਤ ਐਪ ਤੇ ਜਾਰੀ ਕਰ ਦਿੱਤਾ ਗਿਆ ਹੈ।

ਕਿਤਾਬ ਪੜਚੋਲ “ਖਾੜਕੂ ਸੰਘਰਸ਼ ਦੀ ਸਾਖੀ”

ਕਿਤਾਬ ਨੂੰ ਛੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਕਿਤਾਬ ਅੰਦਰ ਜਿੰਨੀ ਗਿਣਤੀ ਵਿੱਚ ਅਤੇ ਜਿੰਨੀ ਡੂੰਘਾਈ ਨਾਲ ਨਾਲ ਵੱਖ-ਵੱਖ ਪਹਿਲੂ ਪੇਸ਼ ਕੀਤੇ ਗਏ ਨੇ ਉਹਨਾਂ ਨੂੰ ਸਮਝਣ ਦੇ ਲਈ ਵੀ ਤਰਤੀਬਵਾਰ ਵੰਡ ਦੀ ਜ਼ਰੂਰਤ ਹੈ।

ਪੁਸਤਕ ਪੜਚੋਲ “ਕੌਰਨਾਮਾ- ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ”

ਕੌਰਨਾਮਾ ਕਿਤਾਬ ਖਾੜਕੂ ਸੰਘਰਸ਼ ਵਿੱਚ ਬੀਬੀਆਂ ਵੱਲੋਂ ਪਾਏ ਅਣਮੁੱਲੇ ਯੋਗਦਾਨ ਦੀ ਸਾਖੀ ਹੈ। ਕੌਰਨਾਮਾ ਸਿੱਖ ਬੀਬੀਆਂ ਦੇ ਕਿਰਦਾਰ ਦਾ ਸਿਖਰ ਹੈ। ਕਿਤਾਬ ਦੀ ਵੰਡ ਤਿੰਨ ਭਾਗਾਂ ਵਿੱਚ ਕੀਤੀ ਗਈ ਹੈ।

“ਕੌਰਨਾਮਾ” ਸ਼ਹੀਦ ਸਿੱਖ ਬੀਬੀਆਂ ਦੀ ਦਾਸਤਾਨ

ਨਵੀਂ ਕਿਤਾਬ ਕੌਰਨਾਮਾ 1980-90ਵਿਆਂ ਦੇ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਸਿੱਖ ਬੀਬੀਆਂ ਦੀ ਅਣਕਹੀ ਗਾਥਾ ਬਿਆਨ ਕਰਦੀ ਹੈ। ਇਹ ਕਿਤਾਬ 5 ਮਈ ਨੂੰ ਪਿੰਡ ਪੰਜਵੜ ਵਿਖੇ ਹੋਏ ਇੱਕ ਸ਼ਹੀਦੀ ਸਮਾਗਮ ਦੌਰਾਨ ਜਾਰੀ ਕੀਤੀ ਗਈ ਸੀ।

ਪੁਸਤਕ ਪੜਚੋਲ “ਕੌਰਨਾਮਾ – ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ”

ਇਹ ਕਿਤਾਬ ਸਿਰਫ ਗੁਰਸਿੱਖ ਬੀਬੀਆਂ ਦੀ ਹੀ ਨਹੀਂ ਸਗੋਂ ਸੂਰਬੀਰ ਖਾੜਕੂ ਸਿੰਘਾਂ, ਨਿਡਰ ਸਿੱਖ ਪਰਿਵਾਰਾਂ ਸਮੇਤ ਬੇਖੌਫ ਖਾਲਸਾਈ ਮਨ ਦੀ ਬਾਤ ਵੀ ਪਾਉਂਦੀ ਹੈ। ਇਸ ਦੇ ਨਾਲ ਹੀ ਹਕੂਮਤ ਦੀ ਹਨੇਰਗਰਦੀ ਵਿੱਚ ਤਰੱਕੀਆਂ ਪਿੱਛੇ ਅੰਨ੍ਹੇ ਹੋ ਕੇ ਬੁੱਚੜ ਬਣੇ ਪੁਲਿਸ ਅਧਿਕਾਰੀਆਂ, ਪੁਲਿਸੀ ਸੂਹੀਆਂ ਅਤੇ ਉਨਾਂ ਗੱਦਾਰਾਂ ਬਾਰੇ ਵੀ ਪੜ੍ਹਨ ਨੂੰ ਮਿਲਦਾ ਹੈ ਜਿਨਾਂ ਦੀ ਗੱਦਾਰੀ ਹੀ ਖਾੜਕੂ ਸੰਘਰਸ਼ ਲਈ ਸਭ ਤੋਂ ਵੱਧ ਘਾਤਕ ਸਿੱਧ ਹੋਈ।

ਤੀਜੇ ਘੱਲੂਘਾਰੇ ਨੂੰ ਸਮਰਪਿਤ ਸਮਾਗਮ ਦੌਰਾਨ ​ਕਿਤਾਬ ‘​ਅਮਰਨਾਮਾ’ ਅੰਮ੍ਰਿਤਸਰ ਵਿਖੇ ​ਹੋਈ ਜਾਰੀ

ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਰੱਖੇ ਪੰਥਕ ਦੀਵਾਨ ਦੌਰਾਨ ਗੁਰਦੁਆਰਾ ਅਟਾਰੀ ਸਾਹਿਬ, ਸੁਲਤਾਨਵਿੰਡ ​ਵਿੱਚ ਪੰਥਕ ਸਖਸ਼ੀਅਤਾਂ ਵਲੋਂ ਕਿਤਾਬ 'ਅਮਰਨਾਮਾ (ਧਰਮ ਯੁੱਧ ਦੌਰਾਨ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜਿਲ੍ਹਿਆਂ ਦੇ ਝੂਠੇ ਮੁਕਾਬਲਿਆਂ ਦੀ ਸੰਖੇਪ ਵਾਰਤਾ)' ਸੰਗਤ ਦੇ ਸਨਮੁਖ ਜਾਰੀ ਕੀਤੀ ਗਈ।

shabad jang book review by rajdeep kaur

ਸ਼ਬਦ ਜੰਗ (ਕਿਤਾਬ ਪੜਚੋਲ)

ਜੇਕਰ ਇੱਕ ਸ਼ਬਦ ਵਿੱਚ ਸ਼ਬਦ ਜੰਗ ਬਾਰੇ ਲਿਖਣਾ ਹੋਵੇ ਤਾਂ 'ਕਮਾਲ' ਸਿਰਫ ਇਹੀ ਸ਼ਬਦ ਵਰਤਿਆ ਜਾ ਸਕਦਾ ਹੈ ਸ਼ਬਦ ਜੰਗ ਉਸ ਨਜ਼ਰੀਏ ਨੂੰ ਪੇਸ਼ ਕਰਨ ਦੀ ਸਫਲ ਕੋਸ਼ਿਸ਼ ਹੈ ਜੋ ਨਜ਼ਰੀਆ ਸਦਾ ਸਾਡੇ ਇਰਦ- ਗਿਰਦ ਰਹਿੰਦਾ ਹੈ ਪਰ ਇਸ ਨੂੰ ਆਪਣੀਆਂ ਅੱਖਾਂ ਦਾ ਦਰਪਣ ਬਣਾਉਣ ਦੀ ਤਾਕਤ ਆਪਣੇ ਆਪ ਵਿੱਚ ਇੱਕ ਜੰਗ ਹੈ।

ਸ਼ਬਦ ਜੰਗ ਕਿਤਾਬ ਤੇ ਵਿਦਵਾਨਾਂ ਨੇ ਵਿਚਾਰ-ਚਰਚਾ ਕੀਤੀ

ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ ਵੱਲੋਂ ਤੀਜੇ ਘੱਲੂਘਾਰੇ ਦੀ ੪੦ਵੀਂ ਵਰ੍ਹੇਗੰਢ ਨੂੰ ਸਮਰਪਿਤ ਗਿਆਨੀ ਗੁਰਮੁਖ ਸਿੰਘ ਹਾਲ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਡਾ. ਸੇਵਕ ਸਿੰਘ ਦੁਆਰਾ ਲਿਖੀ ਗਈ ਕਿਤਾਬ ਸ਼ਬਦ ਜੰਗ ਉੱਪਰ ਵਿਚਾਰ ਚਰਚਾ ਕਰਵਾਈ ਗਈ।

ਰਾਜਘਾਟ ਤੇ ਹਮਲਾ ਕਿਤਾਬ 25 ਮਈ ਨੂੰ ਤੀਜੇ ਘਲੂਘਾਰੇ ਦੀ ਯਾਦ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਜਾਰੀ ਹੋਵੇਗੀ

ਕਿਤਾਬ “ਰਾਜਘਾਟ ਤੇ ਹਮਲਾ” ਆਉਂਦੀ 25 ਮਈ ਨੂੰ ਪਿੰਡ ਕੋਟਭਾਰਾ ਵਿਖੇ ਹੋਣ ਵਾਲੇ ਇੱਕ ਗੁਰਮਤਿ ਸਮਾਗਮ ਦੌਰਾਨ ਜਾਰੀ ਕੀਤੀ ਜਾਵੇਗੀ। ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਗਈ ਇਸ ਕਿਤਾਬ ਦਾ ਪ੍ਰਕਾਸ਼ਨ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਕੀਤਾ ਗਿਆ ਹੈ।

‘ਸ਼ਬਦ ਜੰਗ’ : ਇਤਿਹਾਸ ਤੇ ਸਮਕਾਲ ਨੂੰ ਵੇਖਣ ਦਾ ਨਿਵੇਕਲਾ ਰਾਹ

ਡਾ. ਸੇਵਕ ਸਿੰਘ ਦੀ ਕਿਤਾਬ ਸ਼ਬਦ ਜੰਗ ਦੁਨੀਆ ਭਰ ਦੇ ਗਿਆਨ ਖੇਤਰ ਵਿੱਚ ਵਿਲੱਖਣ ਅਤੇ ਮੌਲਿਕ ਹਸਤਾਖਰ ਹੈ । ਕਿਤਾਬ ਸ਼ੁਰੂ ਕਰਦਿਆਂ ਟੀਚਾ ਮਿਥਿਆ ਸੀ ਕਿ ਕੋਈ ਪੰਜ ਕੁ ਦਿਨਾਂ ਵਿੱਚ ਇਹ ਕਿਤਾਬ ਮੁਕਾ ਲਈ ਜਾਵੇਗੀ ਪਰ ਕਿਤਾਬ ਵਧੇਰੇ ਸੰਘਣੀ ਤੇ ਜਟਿਲ ਹੋਣ ਕਰਕੇ ਸੋਚੇ ਮਿਥੇ ਸਮੇਂ ਨਾਲੋਂ ਵਧੇਰਾ ਸਮਾਂ ਲੈ ਗਈ। ਇੱਕ-ਇੱਕ ਵਾਕ ਦੋਹਰੀ ਪੜ੍ਹਤ ਦੀ ਮੰਗ ਕਰਦਾ ਹੈ।

Next Page »