September 2, 2024
ਇਸ ਖਾਸ ਮੁਲਾਕਾਤ ਵਿਚ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਵੋਟ ਰਾਜਨੀਤੀ ਨਾਲ ਸੰਬੰਧਤ ਧਿਰਾਂ ਤੇ ਵਿਅਕਤੀਆਂ ਨਾਲ ਸੰਬੰਧਤ ਹਾਲੀਆ ਅਹਿਮ ਘਟਨਾਵਾਂ ਤੇ ਬਿਆਨਾਂ- ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਣ ਦੀ ਘਟਨਾ ਤੇ ਸ਼੍ਰੋ.ਗੁ.ਪ੍ਰ.ਕ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਕਿ ਅਕਾਲ ਤਖਤ ਸ਼੍ਰੋਮਣੀ ਕਮੇਟੀ ਦੀ ਤਬਿਆ ਹੀ ਰਹੇ ਨਹੀਂ ਤਾਂ ਕੇਂਦਰ ਬੋਰਡ ਬਣਾ ਦੇਵੇਗਾ, ਦੀ ਪੜਚੋਲ ਕੀਤੀ ਗਈ ਹੈ।
ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ ਗਏ ਜਥੇਦਾਰਾਂ ਦੀ ਇਕ ਇਕੱਤਰਤਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿਚ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਿਆ ਗਿਆ ਹੈ।
ਸਾਕਾ ਨਕੋਦਰ 1986 ਦੀ ਯਾਦ ਵਿਚ ਅਮਰੀਕੀ ਸੰਸਦ ਨੇ 4 ਫਰਵਰੀ ਨੂੰ ਸਾਕਾ ਨਕੋਦਰ ਦਿਹਾੜੇ ਵਜੋਂ ਮਾਨਤਾ ਦਿੱਤੀ ਹੈ। ਇਹ ਮਾਨਤਾ ਦਿੰਦੇ ਅਮਰੀਕੀ ਸੰਸਦ ਦੇ ਲੇਖੇ (ਰਿਕਾਰਡ) ਦੀ ਨਕਲ (ਕਾਪੀ) ਅਮਰੀਕੀ ਸੰਸਦ ਵਿਚ ਇਹ ਮਸਲਾ ਚੁੱਕਣ ਵਾਲੇ ਸਾਂਸਦ ਜੌਸ਼ ਹਾਰਡਰ ਦੇ ਦਫਤਰ ਵੱਲੋਂ 25 ਅਗਸਤ 2024 ਨੂੰ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਕਾਕਟਨ ਵਿਖੇ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਭਰਾ ਡਾ. ਹਰਿੰਦਰ ਸਿੰਘ ਨੂੰ ਭੇਂਟ ਕੀਤੀ।
17 ਅਗਸਤ 2024 ਨੂੰ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਗੁਰਮਤ ਸਟਡੀਜ ਅਤੇ ਸੰਗੀਤ ਅਕੈਡਮੀ ਵੱਲੋਂ ਮਾਤਾ ਸੁੰਦਰੀ ਕਾਲਜ, ਦਿੱਲੀ ਵਿਖੇ "ਨਾਨਕ ਰਾਜੁ ਚਲਾਇਆ" ਦੇ ਤਹਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਡਾਕਟਰ ਸੇਵਕ ਸਿੰਘ ਨੇ ਉਚੇਚੇ ਤੌਰ ਤੇ ਆਪਣੀ ਹਾਜ਼ਰੀ ਭਰੀ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਪਿਛਲੇ ਦਿਨੀਂ ‘ਪੰਥ ਸੇਵਕ ਜਥਾ ਦੋਆਬਾ’ ਵਲੋਂ ਗੁਰਦੁਆਰਾ ਮੰਜੀ ਸਾਹਿਬ ਪਾ: ਨੌਵੀਂ ਨਵਾਂਸ਼ਹਿਰ ਵਿਖੇ ਇਕ ‘ਪੰਥਕ ਇਕਤਰਤਾ’ ਬੁਲਾਈ ਗਈ। ਜਿਸ ਵਿਚ ਮੌਜੂਦਾ ਸਿੱਖ ਰਾਜਨੀਤੀ ਵਿਚ ਆਈ ਗਿਰਾਵਟ ਅਤੇ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਤੇ ਇਹਨਾਂ ਦੇ ਆਗੂਆਂ ਦੇ ਢਿੱਲੇ ਪਹਿਰੇ ਕਾਰਨ ਤਖ਼ਤ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖ ਵਿਚ ਆਈ ਗਿਰਾਵਟ ਉਪਰ ਵਿਚਾਰ ਹੋਈ।
ਲੰਘੀ 18 ਅਗਸਤ 2024 ਨੂੰ ਪਿੰਡ ਸਤੋਜ (ਸੰਗਰੂਰ) ਵਿਖੇ ਡਾ. ਸੇਵਕ ਸਿੰਘ ਦਾ ਸੈਮੀਨਾਰ ਕਰਵਾਇਆ ਗਿਆ।
5 ਜੂਨ 2024 ਨੂੰ ਗੁਰਦੁਆਰਾ ਅਟਾਰੀ ਸਾਹਿਬ, ਸੁਲਤਾਨਵਿੰਡ, ਅੰਮ੍ਰਿਤਸਰ ਵਿਖੇ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਪੰਥਕ ਦੀਵਾਨ ਸਜਾਇਆ ਗਿਆ।
ਗੁਰਦੁਆਰਾ ਸਾਹਿਬ, ਪਾਤਿਸ਼ਾਹੀ ਨੌਵੀ, ਪਿੰਡ ਕਣਕਵਾਲ ਵਿਖੇ ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਅਤੇ ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ 10 ਜੂਨ 2024 ਨੂੰ ਹੋਏ ਗੁਰਮਤਿ ਸਾਮਗਮ ਦੌਰਾਨ ਪੰਥ ਸੇਵਕ ਸਖਸ਼ੀਅਤ ਅਤੇ ਖਾੜਕੂ ਸੰਘਰਸ਼ ਦੇ ਜਰਨੈਲ ਭਾਈ ਦਲਜੀਤ ਸਿੰਘ ਨੇ "ਸ਼ਹੀਦੀ ਰੁਤਬੇ, ਅਕਾਲ ਤਖਤ, ਤੀਜਾ ਘੱਲੂਘਾਰਾ, ਦਿੱਲੀ ਦਰਬਾਰ, ਖਾਲਸਾਈ ਪ੍ਰੇਰਣਾ ਅਤੇ ਸਿੱਖ" ਵਿਸ਼ੇ ਬਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।
29 ਜੁਲਾਈ 2024 ਨੂੰ ਪਿੰਡ ਬੁੱਧ ਸਿੰਘ ਵਾਲਾ ਵਿਖੇ ਸਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਖਾੜਕੂ ਸੰਘਰਸ਼ ਦੇ ਜਰਨੈਲ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਦੀ ਯਾਦ ਵਿਚ ਕਰਵਾਇਆ ਗਿਆ। ਇਸ ਸਮਾਗਮ ਵਿਚ ਬੋਲਦਿਆਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਸ਼ਹੀਦਾਂ ਦੀ ਅਜ਼ਮਤ, ਖਾਲਸਾ ਰਾਜ, ਦਿੱਲੀ ਦਰਬਾਰ ਦੀ ਨੀਤੀ, ਮੌਜੂਦਾ ਹਾਲਾਤ ਅਤੇ ਸਿੱਖਾਂ ਲਈ ਭਵਿੱਖ ਵਿਚ ਕਰਨਯੋਗ ਕਾਰਜਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਜਕ-ਸਿਆਸੀ ਪਾਰਟੀ “ਮਿਸਲ ਸਤਲੁਜ” ਵੱਲੋਂ ਇਕ “ਰਾਜਨੀਤਕ ਚੇਤਨਾ ਚਰਚਾ” ਮਿਤੀ ੨੧ ਜੁਲਾਈ ੨੦੨੪ ਨੂੰ ਬਲਾਚੌਰ ਵਿਖੇ ਕਰਵਾਈ ਗਈ। ਇਸ ਵਿਚ ਮਿਸਲ ਸਤਲੁਜ ਦੇ ਨੁਮਾਇੰਦਿਆਂ ਨੇ ਪੰਜਾਬ ਦੀ ਵੋਟ ਸਿਆਸਤ ਨਾਲ ਜੁੜੇ ਕਈ ਮਸਲਿਆਂ ਬਾਰੇ ਗੱਲਬਾਤ ਕੀਤੀ।
Next Page »