February 4, 2023
ਸਿੱਖ ਲਈ ਗੁਰੂ ਤੋਂ ਪਰੇ ਕੁਝ ਨਹੀਂ, ਗੁਰੂ ਦੇ ਰਾਹ ਉੱਤੇ ਸਿੱਖ ਸਭ ਹਿਸਾਬ ਕਿਤਾਬ ਪਿੱਛੇ ਛੱਡ ਕੇ ਤੁਰਦਾ ਹੈ। ਗੁਰੂ ਦੇ ਅਦਬ ਲਈ ਗੁਰੂ ਦੇ ਸਿੱਖ ਆਪਾ ਕੁਰਬਾਨ ਕਰਦੇ ਆਏ ਹਨ, ਕਰ ਰਹੇ ਹਨ ਅਤੇ ਹਮੇਸ਼ਾ ਕਰਦੇ ਰਹਿਣਗੇ। ਸੱਚ ਅਤੇ ਝੂਠ ਦੀ ਇਹ ਟੱਕਰ ਨਾ ਕਦੀ ਮੁੱਕੀ ਹੈ ਅਤੇ ਨਾ ਹੀ ਕਦੇ ਮੁੱਕਣੀ ਹੈ।
ਦਸਤਾਰ ਸਿੱਖ ਦੀ ਪਛਾਣ ਅਤੇ ਸਵੈਮਾਣ ਦਾ ਮਹੱਤਵਪੂਰਨ ਅੰਗ ਹੈ। ਪੰਜਾਬ ਦੀ ਸੱਭਿਆਚਾਰਕ ਪਛਾਣ ਨੂੰ ਵੀ 'ਦਸਤਾਰ' ਤੋਂ ਬਗ਼ੈਰ ਨਹੀਂ ਦੇਖਿਆ ਜਾ ਸਕਦਾ। ਫ਼ਾਰਸੀ ਭਾਸ਼ਾ ਦੇ ਸ਼ਬਦ ਦਸਤਾਰ ਦਾ ਅਰਥ ਹੈ 'ਪੱਗ' ਜਾਂ 'ਪਗੜੀ'। ਦਸਤਾਰ ਬੰਨ੍ਹਣ ਵਾਲੇ ਜਾਂ ਡਿਗਰੀ ਪ੍ਰਾਪਤ ਵਿਦਵਾਨ ਲਈ ਫ਼ਾਰਸੀ ਭਾਸ਼ਾ ਵਿਚ 'ਦਸਤਾਰਬੰਦ' ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ।
ਨਵੰਬਰ ਚੌਰਾਸੀ ਦੀ ਸਿੱਖ ਨਸਲਕੁਸ਼ੀ ਦੀ ਭਾਰਤ ਵਿਚਲੀ ਥਾਂਵਾਂ ਦੀ ਨਿਸ਼ਾਨਦੇਹੀ ਅਤੇ ਇਸ ਨਸਲਕੁਸ਼ੀ ਦੇ ਸੁਭਾਅ ਨੂੰ ਬਹੁਤਾ ਨੇੜਿਓਂ ਜਾਨਣ ਦੇ ਇੱਛੁਕ ਪਾਠਕਾਂ ਲਈ ਇਹ ਕਿਤਾਬ ਬਹੁਤ ਹੀ ਸਹੀ ਸਰੋਤ ਬਣਦੀ ਹੈ। ਇਸ ਕਿਰਤ ਦੇ ਲੇਖਕਾਂ ਦੀ ਬਾਰੀਕ ਔਰ ਲਗਨ ਵਾਲੀ ਮਿਹਨਤ ਨੇ ਇਸ ਕਿਤਾਬ ਨੂੰ ਸਟੀਕ ਦਸਤਾਵੇਜ਼ ਵਜੋਂ ਦਰਜ ਕਰਵਾ ਦਿੱਤਾ ਹੈ।
ਸ. ਗੁਰਪ੍ਰੀਤ ਸਿੰਘ ਮੰਡਿਆਣੀ ਨੇ ਇੰਡੀਆ ਦੇ ਸੰਵਿਧਾਨ ਘੜ੍ਹਨ ਵਿਚ ਅਕਾਲੀ ਦਲ ਵੱਲੋਂ ਸਿੱਖਾਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਬਾਰੇ, ਤੇ ਸੰਵਿਧਾਨ ਉੱਤੇ ਦਸਤਖਤ ਕਰਨ ਜਾਂ ...
ਪਾਣੀ ਦੇ ਅਧਾਰ ਤੇ ਮਾਨਸਾ ਜ਼ਿਲੇ ਨੂੰ ਪੰਜ ਹਿੱਸਿਆਂ ਵਿੱਚ ਵੰਡਣ ਤੋਂ ਬਾਅਦ ਅੰਦਾਜ਼ਾ ਲੱਗਦਾ ਹੈ ਕਿ ਪੰਜੇ ਹਿੱਸੇ ਬਹੁਤ ਹੀ ਖਰਾਬ ਹਾਲਤ ਵਿਚ ਹਨ । ਅੰਕੜਿਆਂ ਤੇ ਨਿਗ੍ਹਾ ਮਾਰਦਿਆਂ ਸਹਿਜੇ ਹੀ ਇਸ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2017 ਨਾਲੋਂ 2020 ਵਿਚ ਜਮੀਨ ਹੇਠਲੇ ਪਾਣੀ ਦੀ ਸਥਿਤੀ ਹੋਰ ਗੰਭੀਰ ਹੋਈ ਹੈ ।
ਮੁੱਖ ਮੰਤਰੀ ਦੇ ਬਿਆਨ ਅਨੁਸਾਰ ਇਹ ਫੈਕਟਰੀ ਪ੍ਰਦੂਸ਼ਣ ਕਰ ਰਹੀ ਸੀ। ਆਮ ਹਾਲਾਤਾਂ ਵਿਚ ਪ੍ਰਦੂਸ਼ਣ ਕਰਨ 'ਤੇ ਫੈਕਟਰੀਆਂ ਨੂੰ ਜੁਰਮਾਨਾ ਲਾਇਆ ਜਾਂਦਾ ਹੈ, ਜੇ ਪ੍ਰਸ਼ਾਸਨ ਦੀ ਇੱਛਾ ਹੋਵੇ ਤਾਂ, ਪਰ ਜਦੋਂ ਕਿਸੇ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਆ ਜਾਣ ਤਾਂ ਇਸਦਾ ਅਰਥ ਹੈ ਕਿ ਇਸ ਫੈਕਟਰੀ ਨੇ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਸਨ।
ਸਮਾਂ ਐਸਾ ਬਣਿਆ ਕਿ ਗੁਰੂ ਕੇ ਪਿਆਰੇ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਕਿ ਗੁਰੂ ਕਾ ਖਾਲਸਾ ਤੁਹਾਨੂੰ ਚਮਕੌਰ ਦੀ ਗੜ੍ਹੀ ਨੂੰ ਛੱਡਣ ਦਾ ਹੁਕਮ ਕਰਦਾ ਹੈ।
ਮੋਰਚਾ ਕਦੋਂ ਅਤੇ ਕਿਉਂ ਲੱਗਿਆ - ਸਮੇਂ ਸਮੇਂ ਤੇ ਜ਼ੀਰੇ ਦੇ ਆਸ ਪਾਸ ਦੇ ਪਿੰਡਾਂ ਦੇ ਲੋਕ ਧਰਤੀ ਹੇਠਲਾ ਪਾਣੀ ਗੰਧਲਾ ਹੋਣ ਦੀ ਗੱਲ ਕਰਦੇ ਰਹੇ ਸਨ । ਇੱਕਲੇ ਇੱਕਲੇ ਬੰਦਿਆਂ ਵੱਲੋਂ ਚੁੱਕੀ ਜਾ ਰਹੀ ਆਵਾਜ਼ ਸਮੂਹਿਕ ਲਹਿਰ ਓਦੋਂ ਬਣੀ ਜਦੋਂ ਫੈਕਟਰੀ ਨੇੜਲੇ ਪਿੰਡ ਮਹੀਆਂ ਵਾਲਾ ਕਲਾਂ ਚ ਗੁਰਦੁਆਰਾ ਭਗਤ ਦੁਨੀ ਚੰਦ ਜੀ ਚ ਕੀਤੇ 600 ਫੁੱਟ ਡੂੰਘੇ ਬੋਰ ਚੋਂ ਲਾਹਣ ਨਿਕਲੀ।
ਜੌੜੀਆਂ ਨਹਿਰਾਂ ਵਿੱਚੋਂ ਰਾਜਸਥਾਨ ਫੀਡਰ ਨਹਿਰ, ਜਿਸਦਾ ਸਾਰਾ ਪਾਣੀ ਰਾਜਸਥਾਨ ਨੂੰ ਜਾਂਦਾ ਹੈ, ਵੀ ਇਕ ਹੈ। ਹੁਣ ਤੋਂ ਪਹਿਲਾਂ ਇਹਨਾਂ ਨਹਿਰਾਂ ਦਾ ਕੁਝ ਪਾਣੀ ਰਿਸਦਾ ਸੀ ਤੇ ਜਮੀਨ ਵਿਚ ਸਮਾ ਜਾਂਦਾ ਸੀ। ਇਸਦਾ ਪ੍ਰਭਾਵ ਇਹ ਪਿਆ ਕਿ ਮਾਲਵੇ ਖੇਤਰ ਵਿਚ ਬਹੁਤ ਇਲਾਕਿਆਂ ਦਾ ਪਾਣੀ ਜਿਹੜਾ ਪਹਿਲਾਂ ਖਾਰਾ ਸੀ, ਉਹ ਕੁਝ ਸਾਲਾਂ ਵਿੱਚ ਮਿੱਠਾ ਅਤੇ ਪੀਣਯੋਗ ਹੋ ਗਿਆ ਅਤੇ ਆਸ ਪਾਸ ਦੇ ਇਲਾਕਿਆਂ ਦੀ ਜਮੀਨ ਵੀ ਵਾਹੀਯੋਗ ਬਣ ਗਈ।
ਪਲਾਸਟਿਕ ਪ੍ਰਦੂਸ਼ਣ ਇੱਕ ਵੱਡਾ ਰੂਪ ਲਈ ਖੜ੍ਹਾ ਹੈ, ਜੋ ਮਨੁੱਖੀ ਜ਼ਿੰਦਗੀ ਦੇ ਨਾਲ-ਨਾਲ ਪਸ਼ੂਆਂ, ਪੰਛੀਆਂ, ਬਨਸਪਤੀ ਅਤੇ ਸਮੂਹਿਕ ਰੂਪ ਵਿੱਚ ਪੂਰੇ ਵਾਤਾਵਰਣ ਲਈ ਵੱਡੀ ਸਮੱਸਿਆ ਹੈ। ਵਿਗਿਆਨੀਆਂ ਅਨੁਸਾਰ ਅਸੀਂ ਆਪਣੇ ਸਾਹ ਰਾਹੀਂ ਰੋਜਾਨਾ ਲਗਭਗ ਸੱਤ ਹਜਾਰ ਮਾਈਕਰੋਪਲਾਸਟਿਕ ਦੇ ਟੁਕੜੇ ਲੈਂਦੇ ਹਾਂ।
Next Page »