Site icon Sikh Siyasat News

ਚੋਣ ਮਨੋਰਥ ਪੱਤਰ ਦੀ ਤੁਲਨਾ ਧਾਰਮਿਕ ਗ੍ਰੰਥ ਨਾਲ ਕਰਨ ‘ਤੇ ਆਸ਼ੀਸ਼ ਖੇਤਾਨ ਅਤੇ ਕੰਵਰ ਸੰਧੂ ਨੇ ਮੰਗੀ ਮਾਫੀ

ਖੰਨਾ/ ਲੁਧਿਆਣਾ/ ਚੰਡੀਗੜ੍ਹ:  ਖੰਨਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਦੇ ਰੂਬਰੂ ਹੋ ਕੇ ਆਮ ਆਦਮੀ ਪਾਰਟੀ ਦਾ ਚੋਣ ਘੋਸ਼ਣਾ ਪੱਤਰ ਤਿਆਰ ਕਰਣ ਵਾਲੀ ‘ਪੰਜਾਬ ਡਾਇਲਾਗ’ ਦੇ ਪ੍ਰਮੁੱਖ ਕੰਵਰ ਸੰਧੂ ਅਤੇ ਦਿੱਲੀ ਡਾਇਲਾਗ ਕਮਿਸ਼ਨ ਦੇ ਚੇਅਰਮੈਨ ਅਸ਼ੀਸ਼ ਖੇਤਾਨ ਨੇ ਯੂਥ ਮੈਨੀਫੇਸਟੋ ਦੇ ਮੁੱਦੇ ਉੱਤੇ ਸਪੱਸ਼ਟੀਕਰਨ ਦਿੰਦੇ ਹੋਏ ਮੁਆਫੀ ਮੰਗ ਲਈ ਹੈ।

ਅਸ਼ੀਸ਼ ਖੇਤਾਨ ਨੇ ਕਿਹਾ ਕਿ ਯੂਥ ਮੈਨੀਫੇਸਟੋ ਦੇ ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਮੁੂੰਹੋਂ ਅਣਜਾਣੇ ਵਿਚ ਨਿਕਲੇ ਕੁਝ ਸ਼ਬਦਾਂ ਲਈ ਉਹ ਮੁਆਫੀ ਮੰਗਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਵੀ ਵਰਗ, ਸਮੂਹ ਅਤੇ ਵਿਅਕਤੀ ਵਿਸ਼ੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਸੇ ਤਰ੍ਹਾਂ ਕੰਵਰ ਸੰਧੂ ਨੇ ਕਿਹਾ ਕਿ ਯੂਥ ਮੈਨੀਫੇਸਟੋ ਦੇ ਕਵਰ ਪੇਜ ਨੂੰ ਲੈ ਕੇ ਕੁਝ ਲੋਕਾਂ ਵਲੋਂ ਏਤਰਾਜ ਕੀਤਾ ਗਿਆ ਹੈ, ਜਿਸਤੇ ਉਨ੍ਹਾਂ ਨੇ ਕਿਹਾ ਕਿ ਪੂਰੇ ਆਵਾਮ ਵਿਚੋਂ ਜੇਕਰ ਇ¤ਕ ਵੀ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੇ ਹਨ। ਕੰਵਰ ਸੰਧੂ ਨੇ ਸਪ¤ਸ਼ਟ ਕੀਤਾ ਕਿ ਭਵਿੱਖ ਵਿਚ ਅਜਿਹੀ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਅਤੇ ਯੂਥ ਮੈਨੀਫੇਸਟੋ ਦੇ ਕਵਰਪੇਜ ਨੂੰ ਵੀ ਬਦਲ ਦਿੱਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version