ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਿਦਆਰਥੀਆਂ ਵੱਲੋਂ ਦਾਸਤਾਨ ਏ ਮੀਰੀ-ਪੀਰੀ ਤੇ ਪਾਬੰਦੀ ਲਾਉਣ ਲਈ ਇਕ ਸੰਕੇਤਕ ਰੋਸ ਮੁਜਾਹਰਾ ਯੂਨੀਵਰਸਿਟੀ ਦੇ ਮੁੱਖ ਦਰਵਾਜੇ ‘ਤੇ ਕੀਤਾ ਗਿਆ। ਅੰਗਰੇਜੀ ਤੇ ਪੰਜਾਬੀ ਭਾਸ਼ਾ ਵਿਚ ਵਿਿਦਆਰਥੀਆਂ ਦੇ ਹੱਥਾਂ ਵਿਚ ਫੜੀਆਂ ਤਖਤੀਆਂ ਤੇ ਦਾਸਤਾਨ ਏ ਮੀਰੀ-ਪੀਰੀ ‘ਤੇ ਪਾਬੰਦੀ ਦੀ ਮੰਗ ਲਈ ਸਿੱਖੀ ਨੁਕਤਾ ਨਜਰ ਤੋਂ ਸਿਧਾਂਤਕ ਤੁਕਾਂ ਲਿਖੀਆਂ ਗਈਆਂ ਸਨ।
ਹੱਥਾਂ ਵਿਚ ਤਖਤੀਆਂ ਲਈ ਖੜੇ ਖਾਮੋਸ਼ ਵਿਿਦਆਰਥੀ ਗੁਰੂ ਸਾਹਿਬ ਦੀ ਅਜੀਮ ਸਖਸ਼ੀਅਤ ਨੂੰ ਸਿਨੇਮੇ ਵਰਗੇ ਹਲਕੇ ਮਾਧਿਅਮ ਰਾਹੀਂ ਵਿਖਾਉਣ ਦਾ ਜੋਰਦਾਰ ਵਿਰੋਧ ਦਰਜ ਕਰਾ ਰਹੇ ਸਨ ਤੇ ਦੱਸ ਰਹੇ ਸਨ ਕਿ ‘ਦਾਸਤਾਨ ਏ ਮੀਰੀ-ਪੀਰੀ’ ਵਰਗੀਆਂ ਫਿਲਮਾਂ ਸਿੱਖ ਪੰਥ ਨੂੰ ਸ਼ਬਦ ਨਾਲੋਂ ਤੋਂੜ ਕੇ ਦੇਹ ਨਾਲ ਜੋੜਨ ਦੀ ਨਾਪਾਕ ਕੋਸ਼ਿਸ਼ ਹੈ।
ਵੱਖ ਵੱਖ ਵਿਭਾਗਾਂ ਦੇ ਖੋਜਾਰਥੀ ਤੇ ਵਿਿਦਆਰਥੀ ਤੇ ਵਿਿਦਆਰਥਣਾਂ ਨੇ ਸਿੱਖ ਵਿਦਵਾਨਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਬੁੱਤ, ਤਸਵੀਰ, ਨਾਟਕ ਤੇ ਫਿਲਮ ਵਿਚ ਕੋਈ ਫਰਕ ਨਹੀਂ। ਫਿਲਮ ਚਲਦਾ ਫਿਰਦਾ ਬੁਤ ਹੈ। ਇਸ ਖਿੱਤੇ ਵਿਚ ਬੁੱਤਾਂ ਦਾ ਪ੍ਰਚਲਨ ਪਹਿਲਾਂ ਵੀ ਸੀ, ਪਰ ਗੁਰੂ ਜੀ ਨੇ ਹਰੇਕ ਕਿਸਮ ਦੇ ਸਥੂਲ ਤੇ ਸੂਖਮ ਬੁੱਤਾਂ ਦਾ ਵਿਰੋਧ ਕੀਤਾ। ‘ਦਾਸਤਾਨ ਏ ਮੀਰੀ-ਪੀਰੀ’ ਸਮੇਤ ਸਾਰੀਆਂ ਹੀ ਐਨੀਮੇਸ਼ਨ ਫਿਲਮਾਂ ਦੀ ਪੇਸ਼ਕਾਰੀ ਸਿੱਖਾਂ ਲਈ ਰੂਹਾਨੀ ਖੁਦਕੁਸ਼ੀ ਸਾਬਿਤ ਹੋਵੇਗੀ ਤੇ ਬੱਚਿਆਂ ਅਤੇ ਅਣਜਾਣ ਲੋਕਾਂ ਨੂੰ ਨਵੇਂ ਬੁੱਤਾਂ ਰਾਹੀਂ ਸਿੱਖੀ ਬਾਰੇ ਦਿੱਤੀ ਗਈ ਜਾਣਕਾਰੀ ਉਹਨਾਂ ਨੂੰ ਕਦੇ ਵੀ ਇਸ ਨੁਕਤੇ ਤੇ ਪਹੁੰਚਣ ਨਹੀਂ ਦੇਵੇਗੀ ਕਿ ਗੁਰੂ ਸਾਹਿਬ ਬੁਨਿਆਦੀ ਰੂਪ ਵਿਚ ਬੁੱਤ-ਬੰਦੇ ਦੀ ਪੂਜਾ ਦੇ ਵਿਰੁੱਧ ਸਨ। ਉਦਾਹਾਰਨ ਵਜੋਂ ਮਹਾਤਮਾ ਬੁੱਧ ਇਸ ਖਿੱਤੇ ਵਿਚ ਮੂਰਤੀ ਪੂਜਾ ਦੇ ਪਹਿਲੇ ਵਿਰੋਧੀ ਸਨ ਪਰ ਅੱਜ ਸਭ ਤੋਂ ਵੱਧ ਬੁੱਤ ਉਹਨਾਂ ਦੇ ਹੀ ਹਨ। ਇਹ ਰੁਝਾਨ ਇਕ ਪਾਸੇ ਬਿਪਰ ਮਾਨਤਾਵਾਂ ਦੇ ਅਸਰ ਹੇਠ ਹੈ ਅਤੇ ਦੂਜੇ ਪਾਸੇ ਪਰਚਾਰ ਦੇ ਪੱਛਮੀ ਤਰੀਕੇ ਤੋਂ ਪ੍ਰਭਾਵਿਤ ਹੈ।
ਉਨਾਂ ਚਿੰਤਾ ਪ੍ਰਗਟ ਕੀਤੀ ਕਿ ਗੁਰੂ ਸਾਹਿਬਾਨ ਤੇ ਇਤਿਹਾਸਕ ਹਸਤੀਆਂ ਨੂੰ ਪਾਤਰਾਂ ਵਿਚ ਢਾਲਣਾ ਉਹਨਾਂ ਦੇ ਸਨਮਾਨ ਨੂੰ ਸਿਖ ਮਨਾਂ ਵਿਚੋਂ ਹੂੰਝ ਕੇ ਸੁੱਟ ਦੇਵੇਗਾ। ਉਨਾਂ ਇਤਿਹਾਸਕ ਹਵਾਲੇ ਨਾਲ ਦੱਸਿਆ ਕਿ ਸਿਖਾਂ ਨੇ ਇਤਿਹਾਸ ਫਿਲਮਾਂ ਦੇਖ ਕੇ ਨਹੀਂ ਬਲਕਿ ਸਾਖੀਆਂ ਤੇ ਬਾਣੀ ਦੀ ਗੁੜਤੀ ਨਾਲ ਰਚਿਆ ਹੈ।
ਮੁੱਖ ਦਰਵਾਜੇ ਤੋਂ ਵਿਿਦਆਰਥੀਆਂ ਦਾ ਇਹ ਮਾਰਚ ਯੂਨੀਵਰਸਿਟੀ ਲਾਇਬਰੇਰੀ ਨੇੜੇ ਖਤਮ ਹੋਇਆ ਤੇ ਵਿਿਦਆਰਥੀਆਂ ਨੇ ਇਕਮੁੱਠ ਹੋ ਕੇ ਕਿਹਾ ਕਿ ਇਸ ਫਿਲਮ ਨੂੰ ਹਰਗਿਜ ਨਹੀਂ ਚੱਲਣ ਦੇਣਗੇ।