Site icon Sikh Siyasat News

ਸਿੱਖ ਵਫਦ ਨੇ ਅਮਰੀਕਾ ਦੇ ਧਾਰਮਿਕ ਅਜ਼ਾਦੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਵਾਸ਼ਿੰਗਟਨ (29 ਅਕਤੂਬਰ, 2015): ਪੰਜਾਬ ਵਿੱਚ ਵੱਖ-ਵੱਖ ਥਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਸ਼ਾਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਅਤੇ ਪੰਜਾਬ ਦੇ ਮੌਜੂਦਾ ਹਾਲਾਤ, ਜਿਹੜੇ ਸਿੱਖ ਕੌਮ ਦੇ ਹੱਕਾਂ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰਦੇ ਹਨ, ਸਬੰਧੀ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਇਕ ਵਫ਼ਦ ਵੱਲੋਂ ਯੂ. ਐਸ. ਸਟੇਟ ਡਿਪਾਰਟਮੈਂਟ ਅਤੇ ਯੂ. ਐਸ. ਕਮਿਸ਼ਨਰ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ ।

ਸਿੱਖ ਵਫਦ ਨੇ ਅਮਰੀਕਾ ਦੇ ਧਾਰਮਿਕ ਅਜ਼ਾਦੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਲਗਭਗ ਦੋ ਘੰਟੇ ਚੱਲੀਆਂ ਇਨ੍ਹਾਂ ਅੱਡ-ਅੱਡ ਮੀਟਿੰਗਾਂ ਵਿਚ ਸਿੱਖ ਵਫ਼ਦ ਨੇ ਪੰਜਾਬ ਦੀ ਮੌਜੂਦ ਸਥਿਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ, ਸ਼ਾਂਤਮਈ ਰੋਸ ਵਿਖਾਵਾ ਕਰ ਰਹੇ ਸਿੱਖਾਂ ਉੱਤੇ ਵਰ੍ਹਾਇਆ ਗੋਲੀਆਂ ਦਾ ਮੀਂਹ ਅਤੇ ਅੰਮਿ੍ਤਧਾਰੀ ਸਿੱਖ ਨੌਜਵਾਨਾਂ ਨੂੰ ਹੀ ਬੇਹੁਰਮਤੀ ਦੇ ਝੂਠੇ ਕੇਸਾਂ ਵਿਚ ਫਸਾਉਣ ਬਾਰੇ ਵੇਰਵੇ ਨਾਲ ਦੱ ਸਿਆ ।

ਸਟੇਟ ਡਿਪਾਰਟਮੈਂਟ ਅਧਿਕਾਰੀਆਂ (ਜਿਨ੍ਹਾਂ ਵਿਚ ਇੰਡੀਆ ਡੈਸਕ ਦੇ ਨੁਮਾਇੰਦੇ ਵੀ ਸ਼ਾਮਿਲ ਸਨ), ਨੇ ਗੱਲਬਾਤ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਸਿੱਖਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਸਟੇਟ ਡਿਪਾਰਟਮੈਂਟ ਅਤੇ ਯੂ. ਐਸ. ਸਰਫ਼ ਨੂੰ ਇਕ ਯਾਦ ਪੱਤਰ ਵੀ ਸੌ ਾਪਿਆ ਗਿਆ । ਇਸ ਯਾਦ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਸਿੱਖਾਂ ‘ਤੇ ਹੋ ਰਹੇ ਜ਼ੁਲਮਾਂ ਸਬੰਧੀ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਦੀ ਵਿਸ਼ੇਸ਼ ਸੁਣਵਾਈ ਕਰਵਾਈ ਜਾਵੇ ।

ਇਸ ਤੋਂ ਇਲਾਵਾ ਮੰਗ ਕੀਤੀ ਗਈ ਕਿ ਜੋ ਕੁਝ ਪੰਜਾਬ ਵਿਚ ਹੋ ਰਿਹਾ ਹੈ, ਉਸ ਨੂੰ ਸਟੇਟ ਡਿਪਾਰਟਮੈਂਟ ਅਤੇ ਯੂ. ਐਨ. ਹਿਊਮਨ ਰਾਈਟਸ ਕਮਿਸ਼ਨ ਆਪਣੀਆਂ ਰਿਪੋਰਟਾਂ ਵਿਚ ਡਾਕੂਮੈਂਟ ਕਰੇ । ਵਾਇਸਿਜ਼ ਫਾਰ ਫਰੀਡਮ ਵੱਲੋਂ ਡਾ: ਅਮਰਜੀਤ ਸਿੰਘ ਨੇ ਇਸ ਵਫ਼ਦ ਦੀ ਅਗਵਾਈ ਕੀਤੀ । ਇਸ ਵਫ਼ਦ ਵਿਚ ਫਰੈਂਡਜ਼ ਆਫ ਅਮੈਰਿਕਨ, ਸਿੱਖ ਕਾਕਸ, ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਯੂਥ ਆਫ਼ ਅਮਰੀਕਾ, ਸਿੱਖ ਯੂਥ ਫੈਡਰੇਸ਼ਨ ਸਿਆਟਲ ਸਿੱਖ ਯੂਥ ਅਤੇ ਵਾਸ਼ਿੰਗਟਨ ਮੈਟਰੋ ਏਰੀਏ ਦੇ ਸਿੱਖ ਨੁਮਾਇੰਦੇ ਸ਼ਾਮਿਲ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version